ਮਿੰਟਾਂ ''ਚ ਵਿਕ ਗਏ ਪਵਿੱਤਰ ਜਲ ਨਾਲ ਭਰੇ ''ਜੀਸਸ ਸ਼ੂਜ'', ਕੀਮਤ ਕਰ ਦੇਵੇਗੀ ਹੈਰਾਨ

10/12/2019 10:47:54 AM

ਬਿਜ਼ਨੈੱਸ ਡੈਸਕ—ਦੁਨੀਆ ਦੀ ਮਸ਼ਹੂਰ ਬੂਟਾਂ ਦੀ ਕੰਪਨੀ ਨਾਈਕ ਨੇ ਇਕ ਅਜਿਹਾ ਜੁੱਤਾ ਬਾਜ਼ਾਰ 'ਚ ਉਤਾਰਿਆ, ਜੋ ਚੰਦ ਮਿੰਟਾਂ 'ਚ ਹੀ ਆਊਟ ਆਫ ਸਟਾਕ ਹੋ ਗਿਆ ਹੈ। ਕੰਪਨੀ ਨੇ ਇਸ ਇਕ ਜੋੜੀ ਜੁੱਤੀ ਦੀ ਕੀਮਤ 3,000 ਅਮਰੀਕੀ ਡਾਲਰ ਭਾਵ 2 ਲੱਖ 13 ਹਜ਼ਾਰ 139 ਰੁਪਏ ਰੱਖੀ ਸੀ। ਨਾਈਕ ਨੇ ਇਸ ਸਫੇਦ ਰੰਗ ਦੇ ਜੁੱਤੇ ਦਾ ਨਾਂ 'ਜੀਸਸ ਸ਼ੂਜ' ਰੱਖਿਆ ਹੈ। ਇਸ ਨੂੰ ਬਰੁਕਲਿਨ ਬੇਸਡ ਕ੍ਰਿਏਟਿਵ ਲੇਬਲ ਐੱਮ.ਐੱਸ.ਸੀ.ਐੱਚ.ਐੱਫ. ਨੇ ਤਿਆਰ ਕੀਤਾ ਹੈ।

PunjabKesari
ਭਰਿਆ ਜਾਰਡਨ ਦੀ ਨਦੀ ਦਾ ਪਵਿੱਤਰ ਪਾਣੀ
ਜੁੱਤੇ ਦੀ ਖਾਸਿਅਤ ਇਹ ਹੈ ਕਿ ਇਸ 'ਚ ਜਾਰਡਨ ਦੀ ਨਦੀ ਦਾ ਪਵਿੱਤਰ ਪਾਣੀ ਭਰਿਆ ਗਿਆ ਹੈ ਜਿਸ ਦੀ ਵਜ੍ਹਾ ਨਾਲ ਜੁੱਤੇ ਦੀ ਸੋਲ 'ਚ ਕਰੀਬ ਤੋਂ ਦੇਖਣ 'ਤੇ ਨਦੀ ਦਾ ਪਾਣੀ ਤੈਰਦਾ ਦਿਖਾਈ ਦਿੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕੰਪਨੀ ਨੇ ਵਰਤੋਂ ਦੇ ਤੌਰ 'ਤੇ ਇਕ ਦਰਜਨ ਦੇ ਕਰੀਬ ਜੁੱਤੇ ਦੀ ਜੋੜੀ ਬਣਾਈ ਸੀ। ਸਫੇਦ ਰੰਗ ਦੇ ਨਾਈਕ ਏਅਰ ਮੈਕਸ-97 ਦੀ ਖਾਸ ਜੁੱਤੀ ਦੀ ਜੋੜੀ ਹੈ, ਜਿਸ ਨੂੰ ਲੋਕ ਬਹੁਤ ਪੰਸਦ ਕਰ ਰਹੇ ਹਨ। ਜੁੱਤੇ 'ਚ ਨਦੀ ਦਾ ਪਾਣੀ ਭਰਿਆ ਹੋਣ ਦੀ ਵਜ੍ਹਾ ਨਾਲ ਇਸ ਦੀ ਕੀਮਤ ਜ਼ਿਆਦਾ ਰੱਖੀ ਗਈ ਹੈ। ਜੁੱਤੇ 'ਚ ਬਾਈਬਲ ਦੀ ਆਯਤ ਮੈਥਿਊ 14:25 ਵੀ ਲਿਖੀ ਹੋਈ ਹੈ ਜਿਸ ਨੂੰ ਜੀਸਸ ਦੇ ਖੂਨ ਦੇ ਪ੍ਰਤੀਕ ਦੇ ਰੂਪ 'ਚ ਦਰਸਾਇਆ ਗਿਆ ਹੈ।

PunjabKesari
ਜੁੱਤੇ ਦੇ ਕਿਨਾਰੇ 'ਤੇ ਇਕ ਖੂਨ ਦੀ ਬੂੰਦ
ਜੁੱਤੇ ਦੇ ਇਕ ਕਿਨਾਰੇ 'ਤੇ ਖੂਨ ਦੀ ਇਕ ਬੂੰਦ ਵੀ ਬਣਾਈ ਗਈ ਹੈ ਜੋ ਜੀਸਸ ਦੇ ਖੂਨ ਦੇ ਪ੍ਰਤੀਕ ਦੇ ਰੂਪ 'ਚ ਦਰਸਾਇਆ ਗਿਆ ਹੈ। ਕੰਪਨੀ ਨੇ ਜਦੋਂ ਇਸ ਜੁੱਤੇ ਨੂੰ ਇੰਨਾ ਧਾਰਮਿਕ ਬਣਾਇਆ ਹੈ ਤਾਂ ਪੈਕੇਜ ਨੂੰ ਵੀ ਧਾਰਮਿਕ ਰੱਖਿਆ ਹੈ। ਜੁੱਤੇ ਦੇ ਪੈਕਿੰਗ ਡੱਬੇ 'ਤੇ ਇਕ ਦੂਤ ਅਤੇ ਇਕ ਸੀਲ ਦੀ ਤਸਵੀਰ ਬਣੀ ਹੋਈ ਹੈ।


Aarti dhillon

Content Editor

Related News