ਜਾਪਾਨ ਦੀ ਅਰਥਵਿਵਸਥਾ ''ਚ 7 ਫੀਸਦੀ ਦੀ ਗਿਰਾਵਟ, ਮੰਦੀ ਦੇ ਆਸਾਰ

03/09/2020 2:43:02 PM

ਟੋਕਿਓ — ਜਾਪਾਨ ਦੀ ਅਰਥਵਿਵਸਥਾ ਅਕਤੂਬਰ-ਦਸੰਬਰ ਦੌਰਾਨ ਸਾਲਾਨਾ ਆਧਾਰ 'ਤੇ 7.1 ਫੀਸਦੀ ਘੱਟ ਗਈ, ਜਿਹੜੀ ਕਿ ਸ਼ੁਰੂਆਤੀ ਅੰਦਾਜ਼ਿਆਂ ਤੋਂ ਵੀ ਖਰਾਬ ਹੈ। ਇਸ ਦੇ ਨਾਲ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ 'ਤੇ ਮੰਦੀ ਦੇ ਆਸਾਰ ਬਣ ਗਏ ਹਨ। ਇਸ ਸੰਬੰਧ ਵਿਚ ਜਾਪਾਨ ਦੇ ਮੰਤਰੀ ਮੰਡਲ ਨੇ ਸੋਮਵਾਰ ਨੂੰ ਆਪਣੇ ਸੋਧੇ ਹੋਏ ਅੰਕੜੇ ਜਾਰੀ ਕੀਤੇ। ਇਸ ਤੋਂ ਪਹਿਲਾਂ ਅਰਥਵਿਵਸਥਾ 'ਚ 6.3 ਫੀਸਦੀ ਦੀ ਗਿਰਾਵਟ ਦਾ ਅੰਦਾਜ਼ਾ ਲਗਾਇਆ ਗਿਆ ਸੀ। ਜਾਪਾਨ ਵਿਚ ਇਕ ਸਾਲ ਤੋਂ ਜ਼ਿਆਦਾ ਦੀ ਮਿਆਦ ਦੌਰਾਨ ਪਹਿਲੀ ਵਾਰ ਅਰਥਵਿਵਸਥਾ 'ਚ ਇੰਨੀ ਗਿਰਾਵਟ ਆਈ ਹੈ। ਇਸ ਦੌਰਾਨ ਨਿਵੇਸ਼ ਅਤੇ ਬਚਤ ਸਮੇਤ ਘਰੇਲੂ ਮੰਗ 'ਚ 2.4 ਫੀਸਦੀ ਦੀ ਗਿਰਾਵਟ ਆਈ ਜਦੋਂ ਕਿ ਸਰਕਾਰੀ ਖਰਚੇ ਸਥਿਰ ਬਣੇ ਰਹੇ। ਤਕਨੀਕੀ ਰੂਪ ਨਾਲ ਜੇਕਰ ਲਗਾਤਾਰ ਦੋ ਤਿਮਾਹੀਆਂ 'ਚ ਅਰਥਵਿਵਸਥਾ ਦਾ ਆਕਾਰ ਘਟਦਾ ਹੈ ਤਾਂ ਇਸ ਨੂੰ ਮੰਦੀ ਕਿਹਾ ਜਾਂਦਾ ਹੈ।


Related News