ਜੈਨੇਟ ਯੇਲਨ ਨੇ ਫੈਡਰਲ ਰਿਜ਼ਰਵ ਬੋਰਡ ਤੋਂ ਦਿੱਤਾ ਅਸਤੀਫਾ

11/21/2017 1:04:01 PM

ਵਾਸ਼ਿੰਗਟਨ— ਜੈਨੇਟ ਯੇਲਨ ਨੇ ਫੈਡਰਲ ਰਿਜ਼ਰਵ ਬੋਰਡ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਉਨ੍ਹਾਂ ਦਾ ਉਤਰਾਧਿਕਾਰੀ ਫੈਡਰਲ ਰਿਜ਼ਰਵ ਦੇ ਚੇਅਰਮੈਨ ਦਾ ਅਹੁਦਾ ਨਹੀਂ ਸੰਭਾਲ ਲੈਂਦਾ, ਉਹ ਆਪਣੇ ਅਹੁਦੇ 'ਤੇ ਕੰਮ ਕਰਦੀ ਰਹੇਗੀ। ਰਾਸ਼ਟਰਪਤੀ ਨੂੰ ਲਿਖੇ ਪੱਤਰ 'ਚ ਜੈਨੇਟ ਨੇ ਕਿਹਾ ਕਿ ਉਹ ਜੇਰੋਮ ਪਾਵੇਲ ਨੂੰ ਸੱਤਾ ਦੇ ਸੁਵਿਧਾਜਨਕ ਟਰਾਂਸਫਰ ਨੂੰ ਪੱਕਾ ਕਰੇਗੀ।

ਟਰੰਪ ਨੇ ਦੋ ਨਵੰਬਰ ਨੂੰ ਪਾਵੇਲ ਦੀ ਨਿਯੁਕਤੀ ਕੀਤੀ ਸੀ। ਟਰੰਪ ਵੱਲੋਂ ਜੈਨੇਟ ਨੂੰ ਦੂਜਾ ਕਾਰਜਕਾਲ ਨਾ ਦੇਣ ਦੇ ਫੈਸਲੇ ਤੋਂ ਬਾਅਦ ਪਾਵੇਲ ਦੀ ਨਿਯੁਕਤੀ ਕੀਤੀ ਗਈ ਹੈ। ਜੈਨੇਟ ਦੇ ਇਸ ਫੈਸਲੇ ਨਾਲ ਟਰੰਪ ਨੂੰ ਆਪਣੇ ਪਹਿਲੇ ਸਾਲ ਦੇ ਕਾਰਜਕਾਲ 'ਚ ਹੀ ਫੈਡਰਲ ਰਿਜ਼ਰਵ ਦੇ ਸੱਤ ਮੈਂਬਰੀ ਬੋਰਡ 'ਚੋਂ ਪੰਜ ਨੂੰ ਭਰਨ ਦਾ ਮੌਕਾ ਮਿਲੇਗਾ, ਨਾਲ ਹੀ ਪਾਵੇਲ ਫੈਡਰਲ ਰਿਜ਼ਰਵ ਦੇ ਅਗਲੇ ਚੇਅਰਮੈਨ ਹੋਣਗੇ। ਬੋਰਡ ਦੇ ਮੈਂਬਰਾਂ 'ਚ ਲਾਇਲ ਬ੍ਰੇਨਾਰਡ ਇਕਲੌਤੇ ਅਜਿਹੇ ਮੈਂਬਰ ਹੋਣਗੇ, ਜਿਨ੍ਹਾਂ ਦੇ ਨਾਮ ਨੂੰ ਟਰੰਪ ਨੇ ਅੱਗੇ ਨਹੀਂ ਕੀਤਾ ਹੈ। ਉੱਥੇ ਹੀ ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਬੋਰਡ 'ਚ ਪਾਵੇਲ ਇਕਲੌਤੇ ਰੀਪਬਲਿਕਨ ਹੋਣਗੇ। ਜੈਨੇਟ ਦਾ ਚਾਰ ਸਾਲ ਦਾ ਕਾਰਜਕਾਲ ਤਿੰਨ ਫਰਵਰੀ ਨੂੰ ਖਤਮ ਹੋ ਰਿਹਾ ਹੈ।


Related News