ਜਨਧਨ ਖ਼ਾਤਾਧਾਰਕ ਬੀਬੀਆਂ ਨੂੰ ਦੁਬਾਰਾ ਮਿਲਣਗੇ 500-500 ਰੁਪਏ, ਜਾਣੋ ਕਦੋਂ ਆਵੇਗਾ ਪੈਸਾ

Thursday, Jun 04, 2020 - 05:11 PM (IST)

ਨਵੀਂ ਦਿੱਲੀ — ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਦੇ ਤਹਿਤ PMJDY ਦੀਆਂ ਖਾਤਾਧਾਰਕ ਬੀਬੀਆਂ ਨੂੰ 500 ਰੁਪਏ ਦੀ ਜੂਨ ਮਹੀਨੇ ਦੀ ਕਿਸ਼ਤ ਬੈਂਕਾਂ ਨੂੰ ਭੇਜੀ ਜਾ ਰਹੀ ਹੈ। ਇੰਡੀਅਨ ਬੈਂਕਸ ਐਸੋਸੀਏਸ਼ਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਅਤੇ ਖਾਤਾ ਧਾਰਕਾਂ ਨੂੰ ਕਿਹਾ ਹੈ ਕਿ ਤੁਹਾਡਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਬੈਂਕਾਂ ਵਿਚ ਭੀੜ ਤੋਂ ਬਚਣ ਲਈ ਸਮਾਂ ਸਾਰਣੀ ਮੁਤਾਬਕ ਸ਼ਾਖਾ, ਸੀ.ਐਸ.ਪੀ. ਬੈਂਕ ਦੋਸਤਾਂ ਨੂੰ ਰਕਮ ਲਵੋ। ਸਰਕਾਰ ਨੇ ਖਾਤਾਧਾਰਕ ਬੀਬੀਆਂ ਦੇ ਖਾਤੇ ਵਿਚ 500 ਰੁਪਏ ਦੀ ਤੀਜੀ ਕਿਸ਼ਤ ਪਾਉਣੀ ਸ਼ੁਰੂ ਕਰ ਦਿੱਤੀ ਹੈ। 

ਖਾਤੇ ਦੇ ਆਖਰੀ ਨੰਬਰ ਮੁਤਾਬਕ ਮਿਲੇਗੀ ਰਕਮ

ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ ਬੈਂਕਾਂ ਵਿਚ ਭੀੜ ਨਾ ਲੱਗੇ ਇਸ ਕਾਰਨ ਹਰੇਕ ਬੀਬੀ ਦੇ ਖਾਤੇ ਵਿਚ ਪੈਸੇ, ਖਾਤੇ ਦੀ ਆਖਰੀ ਸੰਖਿਆ ਦੇ ਆਧਾਰ 'ਤੇ ਹੀ ਆਉਣਗੇ।

5 ਜੂਨ - ਖਾਤੇ ਦੀ ਆਖਰੀ ਸੰਖਿਆ 0 ਜਾਂ 1 ਹੈ
6 ਜੂਨ - ਖਾਤੇ ਦੀ ਆਖਰੀ ਸੰਖਿਆ 2 ਜਾਂ 3 ਹੈ
8 ਜੂਨ - ਖਾਤੇ ਦੀ ਆਖਰੀ ਸੰਖਿਆ 4 ਜਾਂ 5 ਹੈ
9 ਜੂਨ - ਖਾਤੇ ਦੀ ਆਖਰੀ ਸੰਖਿਆ 6 ਜਾਂ 7 ਹੈ
10 ਜੂਨ - ਖਾਤੇ ਦੀ ਆਖਰੀ ਸੰਖਿਆ 8 ਜਾਂ 9 ਹੈ

ਵਿੱਤ ਮੰਤਰੀ ਸੀਤਾਰਮਨ ਨੇ ਕੀਤਾ ਸੀ ਯੋਜਨਾ ਦਾ ਐਲਾਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮਾਰਚ ਦੇ ਅਖੀਰ ਵਿਚ ਪ੍ਰਧਾਨ ਮੰਤਰੀ ਜਨ ਧਨ ਯੋਜਨਾ (ਪੀਐਮਜੇਡੀਵਾਈ) ਅਧੀਨ ਆਉਣ ਵਾਲੀਆਂ ਸਾਰੀਆਂ ਖਾਤਾ ਧਾਰਕ ਬੀਬੀਆਂ ਨੂੰ ਤਿੰਨ ਮਹੀਨਿਆਂ ਲਈ ਹਰ ਮਹੀਨੇ 500 ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਇਹ ਰਾਸ਼ੀ 1.7 ਲੱਖ ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਗਰੀਬ ਭਲਾਈ ਪੈਕੇਜ ਦਾ ਹਿੱਸਾ ਹੈ।

ਇਹ ਵੀ ਪੜ੍ਹੋ: - ਸਟੇਟ ਬੈਂਕ ਦੇ ਗਾਹਕਾਂ ਨੂੰ ਝਟਕਾ, ਬਚਤ ਖਾਤੇ 'ਤੇ ਵਿਆਜ ਦਰ 'ਚ ਕੀਤੀ ਕਟੌਤੀ

ਸਰਕਾਰ ਦੇ ਇਸ ਪੈਕੇਜ ਵਿਚ ਜਨ ਧਨ ਖਾਤਾ ਧਾਰਕ ਬੀਬੀਆਂ ਨੂੰ ਤਿੰਨ ਮਹੀਨਿਆਂ ਲਈ ਹਰ ਮਹੀਨੇ 500 ਰੁਪਏ ਦੀ ਸਹਾਇਤਾ ਤੋਂ ਇਲਾਵਾ ਗਰੀਬਾਂ ਨੂੰ ਮੁਫਤ ਅਨਾਜ, ਦਾਲਾਂ ਅਤੇ ਰਸੋਈ ਗੈਸ ਸਿਲੰਡਰ ਦੀ ਸਪਲਾਈ ਵੀ ਸ਼ਾਮਲ ਕੀਤੀ ਗਈ ਹੈ। ਇਸ ਯੋਜਨਾ ਤਹਿਤ ਕਿਸਾਨਾਂ ਅਤੇ ਬਜ਼ੁਰਗਾਂ ਨੂੰ ਨਕਦ ਸਹਾਇਤਾ ਵੀ ਪ੍ਰਦਾਨ ਕੀਤੀ ਗਈ ਤਾਂ ਜੋ ਇਸ ਸੰਕਟ ਦੀ ਘੜੀ ਵਿਚ ਉਨ੍ਹਾਂ ਨੂੰ ਕੁਝ ਸਹਾਇਤਾ ਮਿਲ ਸਕੇ।

ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਨੇ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਆਉਣ ਦੀ ਦਿੱਤੀ ਇਜਾਜ਼ਤ


Harinder Kaur

Content Editor

Related News