ਹੋ ਜਾਓ ਸਾਵਧਾਨ! 10 ਰੁਪਏ ਦਾ ਸਿੱਕਾ ਭੇਜ ਸਕਦੈ ਜੇਲ੍ਹ

Sunday, Oct 06, 2024 - 02:13 PM (IST)

ਹੋ ਜਾਓ ਸਾਵਧਾਨ! 10 ਰੁਪਏ ਦਾ ਸਿੱਕਾ ਭੇਜ ਸਕਦੈ ਜੇਲ੍ਹ

ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਅਫਵਾਹ ਗਰਮ ਹੈ ਕਿ 10 ਰੁਪਏ ਦਾ ਸਿੱਕਾ ਬਾਜ਼ਾਰ ਵਿਚ ਨਕਲੀ ਅਤੇ ਅਵੈਧ ਹੈ। ਇਸ ਕਾਰਨ ਦੁਕਾਨਦਾਰਾਂ ਤੋਂ ਲੈ ਕੇ ਵਪਾਰੀਆਂ ਤੱਕ ਹਰ ਥਾਂ ਲੋਕ 10 ਰੁਪਏ ਦਾ ਸਿੱਕਾ ਲੈਣ ਤੋਂ ਇਨਕਾਰ ਕਰ ਦਿੰਦੇ ਹਨ। 

ਇਹ ਵੀ ਪੜ੍ਹੋ :    E-Scooter ਦੀਆਂ ਕੀਮਤਾਂ 'ਚ ਵੱਡੀ ਕਟੌਤੀ, ਇੰਝ 50 ਹਜ਼ਾਰ ਰੁਪਏ ਤੋਂ ਵੀ ਮਿਲੇਗਾ ਸਸਤਾ

ਇਸ ਸਮੱਸਿਆ ਨਾਲ ਨਜਿੱਠਣ ਲਈ ਰਿਜ਼ਰਵ ਬੈਂਕ ਨੇ ਕਈ ਕਦਮ ਚੁੱਕੇ ਜਿਵੇਂ ਕਿ ਰਾਜ ਸਰਕਾਰਾਂ ਨੂੰ ਟਰਾਂਸਪੋਰਟ ਕਰਮਚਾਰੀਆਂ ਤੋਂ 10 ਰੁਪਏ ਦੇ ਸਿੱਕੇ ਖਰੀਦਣ ਦਾ ਨਿਰਦੇਸ਼ ਦਿੱਤਾ ਹੈ। ਬੈਂਕਾਂ ਰਾਹੀਂ ਜਾਗਰੂਕਤਾ ਲਈ ਇਸ਼ਤਿਹਾਰ ਵੀ ਛਪਵਾਏ ਗਏ। ਪਰ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਅਜੇ ਵੀ ਲੋਕ 10 ਰੁਪਏ ਦੇ ਸਿੱਕੇ ਲੈਣ ਤੋਂ ਇਨਕਾਰ ਕਰ ਰਹੇ ਹਨ।

ਕੀ ਕਹਿੰਦੇ ਹਨ ਨਿਯਮ

ਨਿਯਮਾਂ ਮੁਤਾਬਕ 10 ਰੁਪਏ ਦਾ ਸਿੱਕਾ ਲੈਣ ਤੋਂ ਕੋਈ ਵੀ ਭਾਰਤੀ ਨਾਗਰਿਕ ਇਨਕਾਰ ਨਹੀਂ ਕਰ ਸਕਦਾ ਹੈ। ਮੁਦਰਾ ਸਵੀਕਾਰ ਕਰਨ ਤੋਂ ਇਨਕਾਰ ਕਰਨ ਵਾਲੇ ਵਿਰੁੱਧ ਕਾਨੂੰਨੀ ਤੌਰ 'ਤੇ ਕਾਰਵਾਈ ਹੋ ਸਕਦੀ ਹੈ। ਦੱਸ ਦੇਈਏ ਕਿ 10 ਰੁਪਏ ਦਾ ਸਿੱਕਾ ਲੈਣ ਤੋਂ ਇਨਕਾਰ ਕਰਨ 'ਤੇ ਕੀ ਕਾਰਵਾਈ ਹੋ ਸਕਦੀ ਹੈ।

ਇਹ ਵੀ ਪੜ੍ਹੋ :     ਬੰਪਰ ਕਮਾਈ ਦਾ ਮੌਕਾ! ਜਲਦ ਆਉਣ ਵਾਲਾ ਹੈ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ IPO

ਦਰਜ ਹੋ ਸਕਦੀ  ਹੈ ਸ਼ਿਕਾਇਤ

ਭਾਰਤੀ ਮੁਦਰਾ ਨੂੰ ਸਵੀਕਾਰ ਨਾ ਕਰਨਾ ਕਾਨੂੰਨੀ ਜੁਰਮ ਹੈ। ਜੇਕਰ ਕੋਈ 10 ਰੁਪਏ ਦਾ ਸਿੱਕਾ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਤੁਸੀਂ ਅਜਿਹੇ ਲੋਕਾਂ ਦੇ ਖਿਲਾਫ ਸ਼ਿਕਾਇਤ ਕਰ ਸਕਦੇ ਹੋ। ਇਸ ਅਪਰਾਧ ਲਈ ਉਸ ਨੂੰ ਸਜ਼ਾ ਵੀ ਹੋ ਸਕਦੀ ਹੈ।

ਇੰਡੀਅਨ ਪੀਨਲ ਕੋਡ ਮੁਤਾਬਕ ਅਧਿਕਾਰ

ਭਾਰਤੀ ਦੰਡਾਵਲੀ ਦੀ ਧਾਰਾ 489A ਤੋਂ 489E ਤਹਿਤ, ਨੋਟਾਂ ਜਾਂ ਸਿੱਕਿਆਂ ਦੀ ਨਕਲੀ ਛਪਾਈ, ਨਕਲੀ ਨੋਟਾਂ ਜਾਂ ਸਿੱਕਿਆਂ ਦਾ ਸਰਕੂਲੇਸ਼ਨ, ਅਸਲੀ ਸਿੱਕੇ ਲੈਣ ਤੋਂ ਇਨਕਾਰ ਕਰਨਾ ਅਪਰਾਧ ਹਨ। ਇਨ੍ਹਾਂ ਧਾਰਾਵਾਂ ਤਹਿਤ ਜੁਰਮਾਨਾ, ਕੈਦ ਜਾਂ ਦੋਵੇਂ ਸਜ਼ਾਵਾਂ ਦੀ ਵਿਵਸਥਾ ਹੈ। ਜੇਕਰ ਕੋਈ ਤੁਹਾਡੇ ਕੋਲੋਂ ਸਿੱਕਾ ਲੈਣ ਤੋਂ ਇਨਕਾਰ ਕਰਦਾ ਹੈ, ਤਾਂ ਤੁਸੀਂ ਲੋੜੀਂਦੇ ਸਬੂਤਾਂ ਦੇ ਨਾਲ ਉਸ ਵਿਰੁੱਧ ਕਾਰਵਾਈ ਕਰਵਾ ਸਕਦੇ ਹੋ।

ਇਹ ਵੀ ਪੜ੍ਹੋ :      AirIndia ਦੀ ਕੈਬਿਨ ਕਰੂ ਪਾਲਿਸੀ ’ਚ ਹੋਵੇਗਾ ਬਦਲਾਅ, ਕਮਰੇ ਕਰਨੇ ਪੈਣਗੇ ਸਾਂਝੇ

ਪ੍ਰਚਲਨ ਵਿੱਚ ਮੁਦਰਾ ਲੈਣ ਤੋਂ ਇਨਕਾਰ ਕਰਨ ਵਾਲੇ ਵਿਅਕਤੀ ਵਿਰੁੱਧ FIR ਦਰਜ ਕੀਤੀ ਜਾ ਸਕਦੀ ਹੈ। ਉਸ ਖ਼ਿਲਾਫ਼ ਭਾਰਤੀ ਮੁਦਰਾ ਐਕਟ ਅਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਰਿਜ਼ਰਵ ਬੈਂਕ ਨੂੰ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ।  

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਦੀਵਾਲੀ-ਧਰਤੇਰਸ ਤੱਕ ਹੋਰ ਵਧਣ ਦੀ ਉਮੀਦ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News