ਆਈ.ਟੀ.ਸੀ. ਨੇ ਮੰਗਿਆ 5ਜੀ ਸਪੈਕਟਰਮ

Wednesday, Jan 19, 2022 - 02:36 PM (IST)

ਆਈ.ਟੀ.ਸੀ. ਨੇ ਮੰਗਿਆ 5ਜੀ ਸਪੈਕਟਰਮ

ਬਿਜਨੈੱਸ ਡੈਸਕ- ਵੱਖ-ਵੱਖ ਕਾਰੋਬਾਰਾਂ 'ਚ ਮਜ਼ਬੂਤ ਦਖ਼ਲ ਰੱਖਣ ਵਾਲੀ ਕੰਪਨੀ ਆਈ.ਟੀ.ਸੀ. ਨੇ ਦੂਰਸੰਚਾਰ ਰੈਗੂਲੇਟਰ ਤੋਂ ਆਪਣੇ ਵਰਗੇ ਉਦਯੋਗਾਂ ਲਈ ਸੰਕੇਤਿਕ ਮੁੱਲ 'ਤੇ ਸਪੈਕਟਰਮ ਰਿਜ਼ਰਵ ਕਰਨ ਦੀ ਬੇਨਤੀ ਕੀਤੀ ਹੈ ਤਾਂ ਜੋ ਉਹ ਆਪਣੀ ਅੰਦਰੂਨੀ ਸਮਰੱਥਾ ਦੇ ਮੁਤਾਬਕ ਆਪਣੇ ਹੀ ਲਈ ਕੰਮ ਆਉਣ ਵਾਲਾ ਨਿੱਜੀ ਨੈੱਟਵਰਕ ਤਿਆਰ ਕਰ ਸਕਣ।
ਆਈ.ਟੀ.ਸੀ. ਨੇ ਇਸ ਗੱਲ ਦਾ ਵਿਰੋਧ ਕੀਤਾ ਹੈ ਕਿ ਕੰਪਨੀਆਂ ਨੂੰ ਆਪਣੇ ਨਿੱਜੀ ਨੈੱਟਵਰਕ ਚਲਾਉਣ ਲਈ ਦੂਰਸੰਚਾਰ ਆਪਰੇਟਰਾਂ ਤੋਂ ਪੱਟੇ 'ਤੇ ਸਪੈਕਟਰਮ ਲੈਣਾ ਪਏ। ਆਈ.ਟੀ.ਸੀ. ਨੇ ਮੰਗ ਕੀਤੀ ਹੈ ਕਿ ਕੰਪਨੀਆਂ ਨੂੰ ਵੱਖ-ਵੱਖ ਇਲਾਕਿਆ 'ਚ ਮਾਮੂਲੀ ਫੀਸ ਲੈ ਕੇ ਪ੍ਰਸ਼ਾਸਨਿਕ ਆਧਾਰ 'ਤੇ ਸਿੱਧੇ ਸਪੈਕਟਰਮ ਅਲਾਟ ਕਰਨਾ ਚਾਹੀਦਾ ਕੰਪਨੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਨਿੱਜੀ ਨੈੱਟਵਰਕ ਤੋਂ ਕਿਫਾਇਤ, ਸੁਰੱਖਿਆ, ਲਚੀਲਾਪਨ ਅਤੇ ਨਿਰੰਤਰਤਾ ਦਾ ਕਾਰੋਬਾਰੀ ਟੀਚਾ ਪੂਰਾ ਹੋਵੇਗਾ।
ਦੂਰਸੰਚਾਰ ਰੈਗੂਲੇਟਰ ਟਰਾਈ ਨੇ ਇਕ ਸਲਾਹ-ਮਸ਼ਵਰਾ ਪੱਤਰ ਜਾਰੀ ਕਰਕੇ ਕੰਪਨੀਆਂ ਨੂੰ ਨਿੱਜੀ ਇਸਤੇਮਾਲ ਲਈ 5ਜੀ ਨੈੱਟਵਰਕ ਸਥਾਪਿਤ ਕਰਨ ਦੀ ਆਗਿਆ ਦਿੱਤੇ ਜਾਣ 'ਤੇ ਰਾਏ ਮੰਗੀ ਸੀ। ਆਈ.ਟੀ.ਸੀ. ਨੇ ਇਸ ਦੇ ਜਵਾਬ 'ਤੇ ਇਹ ਮੰਗ ਕੀਤੀ ਹੈ। 
ਨਿੱਜੀ ਸੈਲਿਊਲਰ ਨੈੱਟਵਰਕ ਦੇ ਬੁਨਿਆਦੀ ਢਾਂਚੇ ਦੀ ਵਰਤੋਂ ਕਿਸੇ ਸੰਗਠਨ ਵਲੋਂ ਅਧਿਕਾਰਤ ਡਿਵਾਈਸ ਦੁਆਰਾ ਹੀ ਕੀਤੀ ਜਾ ਸਕਦੀ ਹੈ। ਇਹ ਡਿਵਾਈਸ ਆਮ ਤੌਰ 'ਤੇ ਕਾਰਖਾਨੇ ਦੇ ਅੰਦਰ ਵਰਤੋਂ ਹੁੰਦੇ ਹਨ ਜਾਂ ਮਸ਼ੀਨਾਂ ਦੀ ਆਪਣੀ ਕਨੈਕਟਿਵਿਟੀ ਦੇ ਲਈ ਨੈੱਟਵਰਕ ਦੀ ਵਰਤੋਂ ਹੁੰਦੀ ਹੈ। ਆਈ.ਟੀ.ਸੀ. ਦਾ ਪ੍ਰਸਤਾਵ ਮੁੱਖ ਹੈ ਕਿਉਂਕਿ ਇਸ ਨਾਲ ਵੱਡੇ ਕਾਰੋਬਾਰਾਂ ਅਤੇ ਦੂਰਸੰਚਾਰ ਕੰਪਨੀਆਂ ਦੇ ਵਿਚਾਲੇ 5 ਜੀ ਸਪੈਕਟਰਮ ਦੀ ਵਰਤੋਂ 'ਤੇ ਨਵੀਂ ਜੰਗ ਛਿੜ ਸਕਦੀ ਹੈ। ਦੂਰਸੰਚਾਰ ਕੰਪਨੀਆਂ ਨੇ ਆਈ.ਟੀ.ਸੀ. ਦੇ ਪ੍ਰਸਤਾਵ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦੇ ਉਦਯੋਗ ਸੰਗਠਨ ਸੈਲਿਊਲਰ ਆਪਰੇਟਰ ਐਸੋਸੀਏਸ਼ਨ ਆਫ ਇੰਡੀਆ ਨੇ ਸਪੱਸ਼ਟ ਕੀਤਾ ਹੈ ਕਿ ਨਿੱਜੀ ਨੈੱਟਵਰਕ ਦਾ ਕੋਈ ਤਰਕਸੰਗਤ ਨਹੀਂ ਹੈ ਕਿਉਂਕਿ ਦੂਰਸੰਚਾਰ ਕੰਪਨੀਆਂ ਉਦਯੋਗਾਂ ਨੂੰ ਉਨ੍ਹਾਂ ਦੀ ਲੋੜ ਦੇ ਹਿਸਾਬ ਨਾਲ ਸਾਰੀਆਂ ਸੇਵਾਵਾਂ ਮੁਹੱਈਆਂ ਕਰਵਾਉਣ 'ਚ ਸਮਰੱਥ ਹੈ। ਅਜਿਹੇ 'ਚ ਕੰਪਨੀਆਂ ਨੂੰ ਸਿੱਧੇ ਸਪੈਕਟਰਮ ਅਲਾਟ ਕਰਨ ਦੀ ਲੋੜ ਨਹੀਂ ਹੈ।
ਦੂਰਸੰਚਾਰ ਕੰਪਨੀਆਂ ਨੇ ਬਿਨਾਂ ਨੀਲਾਮੀ ਸਪੈਕਟਰਮ ਦੇਣ ਦਾ ਵੀ ਵਿਰੋਧ ਕੀਤਾ ਹੈ ਕਿਉਂਕਿ ਇਹ ਸਮਾਨ ਮੌਕਿਆਂ ਦੇ ਸਿਧਾਂਤ ਦੇ ਵਿਰੁੱਧ ਹੋਵੇਗਾ।


author

Aarti dhillon

Content Editor

Related News