ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ, ਜਾਣੋ ਕਿੰਨੀ ਹੈ ਜਾਇਦਾਦ

03/21/2017 1:42:36 PM

ਨਿਊਯਾਰਕ— ਫੋਰਬਸ ਮੈਗਜ਼ੀਨ ਨੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ''ਚ ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ''ਚ ਸਭ ਤੋਂ ਉੱਪਰ ਹਨ, ਜਦੋਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਸੂਚੀ ''ਚ 220ਵੇਂ ਸਥਾਨ ਤੋਂ ਡਿੱਗ ਕੇ 544ਵੇਂ ਸਥਾਨ ''ਤੇ ਰਹੇ। ਇਸ ਸੂਚੀ ''ਚ ਪਹਿਲੇ ਟਾਪ 10 ''ਚ ਕੋਈ ਵੀ ਭਾਰਤੀ ਸ਼ਾਮਲ ਨਹੀਂ ਹੈ। ਮੈਗਜ਼ੀਨ ਦੀ ਇਸ ਸੂਚੀ ''ਚ 101 ਭਾਰਤੀਆਂ ਨੂੰ ਜਗ੍ਹਾ ਮਿਲੀ ਹੈ। ਇਨ੍ਹਾਂ ''ਚ ਸਭ ਤੋਂ ਅੱਗੇ ਰਿਲਾਇੰਸ ਇੰਡਸਟਰੀਜ਼ ਦੇ ਪ੍ਰਮੁੱਖ ਮੁਕੇਸ਼ ਅੰਬਾਨੀ 33ਵੇਂ ਨੰਬਰ ''ਤੇ ਹਨ, ਜਦੋਂ ਕਿ ਪਿਛਲੇ ਸਾਲ ਉਨ੍ਹਾਂ ਦਾ ਨੰਬਰ 36ਵਾਂ ਸੀ। 

ਬਿਲ ਗੇਟਸ ਦੀ ਕੁੱਲ ਜਾਇਦਾਦ 86 ਅਰਬ ਡਾਲਰ ਹੈ। ਉਹ ਲਗਾਤਾਰ ਚੌਥੀ ਵਾਰ ਪਹਿਲੇ ਨੰਬਰ ''ਤੇ ਬਣੇ ਹੋਏ ਹਨ। ਉਨ੍ਹਾਂ ਤੋਂ ਬਾਅਦ ਦੂਜਾ ਨੰਬਰ ਬਰਕਸ਼ਰ ਹੈਥਵੇ ਦੇ ਪ੍ਰਮੁੱਖ ਵਾਰੇਨ ਬਫੇ ਦਾ ਹੈ। ਵਾਰੇਨ ਬਫੇ ਦੀ ਕੁੱਲ ਜਾਇਦਾਦ 75.6 ਅਰਬ ਡਾਲਰ ਹੈ। ਪਹਿਲੇ 10 ਸਥਾਨਾਂ ''ਚ ਅਮਰੀਕੀਆਂ ਦਾ ਦਬਦਬਾ ਹੈ। ਇਨ੍ਹਾਂ ''ਚ ਜ਼ਿਆਦਾਤਰ ਤਕਨਾਲੋਜੀ ਖੇਤਰ ''ਚ ਕੰਮ ਕਰਨ ਵਾਲੇ ਲੋਕ ਹਨ। ਫੋਰਬਸ ਦੀ ਇਸ ਸੂਚੀ ''ਚ ਤੀਜੇ ਨੰਬਰ ''ਤੇ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ, ਫੇਸਬੁੱਕ ਪ੍ਰਮੁੱਖ ਮਾਰਕ ਜ਼ੁਕਰਬਰਗ 5ਵੇਂ ਨੰਬਰ ''ਤੇ ਅਤੇ ਆਰੇਕਲ ਦੇ ਸਹਿ-ਸੰਸਥਾਪਕ ਲੈਰੀ ਐਲਿਸਨ 7ਵੇਂ ਨੰਬਰ ''ਤੇ ਰਹੇ। 

ਉੱਥੇ ਹੀ ਜੇਕਰ ਭਾਰਤੀਆਂ ਦੀ ਗੱਲ ਕਰੀਏ ਤਾਂ ਜੀਓ ਦੀ ਸ਼ੁਰੂਆਤ ਕਰਕੇ ਦੂਰਸੰਚਾਰ ਬਾਜ਼ਾਰ ''ਚ ਧਮਾਕਾ ਕਰਨ ਵਾਲੇ ਮੁਕੇਸ਼ ਅੰਬਾਨੀ ਸਭ ਤੋਂ ਅੱਗੇ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 23.2 ਅਰਬ ਡਾਲਰ ਹੈ ਅਤੇ ਸੂਚੀ ''ਚ ਉਹ 33ਵੇਂ ਨੰਬਰ ''ਤੇ ਆਏ ਹਨ। ਉਨ੍ਹਾਂ ਤੋਂ ਬਾਅਦ ਲਕਸ਼ਮੀ ਮਿੱਤਲ 16.4 ਅਰਬ ਡਾਲਰ ਦੀ ਜਾਇਦਾਦ ਨਾਲ 56ਵੇਂ ਨੰਬਰ ''ਤੇ ਹਨ। ਅਜੀਮ ਪ੍ਰੇਮਜੀ 72ਵੇਂ, ਦਲੀਪ ਸਿੰਘਵੀ 84ਵੇਂ ਅਤੇ ਸ਼ਿਵ ਨਾਡਰ 102ਵੇਂ ਨੰਬਰ ''ਤੇ ਹਨ। 

ਫੋਰਬਸ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਅਰਬਪਤੀਆਂ ਦੀ ਗਿਣਤੀ ''ਚ 18 ਫੀਸਦੀ ਦਾ ਵਾਧਾ ਹੋਇਆ ਹੈ। ਇਸ ਸਾਲ ਇਹ ਗਿਣਤੀ 2,043 ਰਹੀ, ਜੋ ਪਿਛਲੇ ਸਾਲ 1816 ਸੀ।


Related News