ਟਰੱਕਾਂ ਦੇ ਕੈਬਿਨ ਚ ਏਅਰ ਕੰਡੀਸ਼ਨਰ ਲਾਉਣਾ ਹੋਇਆ ਲਾਜ਼ਮੀ, ਆਵਾਜਾਈ ਮੰਤਰੀ ਨੇ ਕੀਤਾ ਇਹ ਐਲਾਨ
Sunday, Dec 10, 2023 - 06:15 PM (IST)
ਨਵੀਂ ਦਿੱਲੀ (ਭਾਸ਼ਾ) - ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਟਰੱਕ ਡਰਾਈਵਰਾਂ ਲਈ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਅਕਤੂਬਰ 2025 ਤੋਂ ਬਣਨ ਵਾਲੇ ਟਰੱਕਾਂ ਦੇ ਕੈਬਿਨ ’ਚ ਏਅਰ ਕੰਡੀਸ਼ਨਰ ਮੁਹੱਈਆ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਮੰਤਰਾਲੇ ਨੇ ਇਕ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ,‘‘1 ਅਕਤੂਬਰ, 2025 ਜਾਂ ਉਸ ਤੋਂ ਬਾਅਦ ਬਣਨ ਵਾਲੇ ਐੱਨ-2 ਅਤੇ ਐੱਨ-3 ਸ਼੍ਰੇਣੀ ਦੇ ਵਾਹਨਾਂ ਦੇ ਕੈਬਿਨਾਂ ’ਚ ਏਅਰ ਕੰਡੀਸ਼ਨਿੰਗ ਸਿਸਟਮ (ਏ. ਸੀ.) ਲਾਉਣਾ ਹੋਵੇਗਾ।’’
ਇਹ ਵੀ ਪੜ੍ਹੋ : ਮੁਫ਼ਤ 'ਚ Aadhaar ਅਪਡੇਟ ਕਰਨ ਦਾ ਆਖ਼ਰੀ ਮੌਕਾ, ਬਚੇ ਸਿਰਫ਼ ਕੁਝ ਦਿਨ, ਇੰਝ ਆਨਲਾਈਨ ਕਰੋ update
ਇਹ ਵੀ ਪੜ੍ਹੋ : Good News! ਹੁਣ ਇਹ ਦੇਸ਼ ਵੀ ਭਾਰਤੀਆਂ ਨੂੰ ਦੇਵੇਗਾ ਵੀਜ਼ਾ ਫ੍ਰੀ ਐਂਟਰੀ , 3 ਦੇਸ਼ ਪਹਿਲਾਂ ਹੀ ਕਰ ਚੁੱਕੇ ਨੇ ਐਲਾਨ
ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਜੁਲਾਈ ’ਚ ਹੀ ਟਰੱਕ ਡਰਾਈਵਰਾਂ ਲਈ ਕੈਬਿਨ ’ਚ ਏਅਰ ਕੰਡੀਸ਼ਨਰ ਲਾਉਣਾ ਲਾਜ਼ਮੀ ਕੀਤੇ ਜਾਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਦੀ ਜਾਣਕਾਰੀ ਦਿੱਤੀ ਸੀ। ਗਡਕਰੀ ਨੇ ਹਾਲ ਹੀ ’ਚ ਕਿਹਾ ਸੀ ਕਿ ਮਾਲ ਦੀ ਢੋਆ-ਢੁਆਈ ’ਚ ਟਰੱਕ ਡਰਾਈਵਰ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਇਸ ਲਈ ਉਨ੍ਹਾਂ ਦੇ ਕੰਮ ਕਰਨ ਦੇ ਹਾਲਾਤ ਅਤੇ ਮੂਡ ਨੂੰ ਠੀਕ ਰੱਖਣ ਵੱਲ ਧਿਆਨ ਦੇਣਾ ਜ਼ਰੂਰੀ ਹੈ। ਉਨ੍ਹਾਂ ਜਲਦ ਹੀ ਟਰੱਕਾਂ ਦੇ ਕੈਬਿਨਾਂ ’ਚ ਏਅਰ ਕੰਡੀਸ਼ਨਰ ਮੁਹੱਈਆ ਕਰਵਾਉਣਾ ਲਾਜ਼ਮੀ ਕਰਨ ਦੀ ਗੱਲ ਕੀਤੀ ਸੀ। ਗਡਕਰੀ ਨੇ ਟਰੱਕ ਡਰਾਈਵਰਾਂ ਦੇ ਅਤਿ ਦੀ ਗਰਮੀ ’ਚ ਕੰਮ ਕਰਨ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਕੁਝ ਪੱਖ ਕੈਬਿਨ ’ਚ ਏਅਰ ਕੰਡੀਸ਼ਨਰ ਮੁਹੱਈਆ ਕਰਵਾਉਣ ਨਾਲ ਟਰੱਕਾਂ ਦੀ ਕੀਮਤ ਵਧਣ ਦੀ ਗੱਲ ਕਰ ਰਹੀਆਂ ਹਨ ਪਰ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਇਸ ਨੂੰ ਲਾਜ਼ਮੀ ਬਣਾਉਣ ਦੇ ਹੱਕ ’ਚ ਰਿਹਾ ਹੈ।
ਇਹ ਵੀ ਪੜ੍ਹੋ : ਪਾਨੀਪਤ ਐਕਸਪੋਰਟ ਇੰਡਸਟ੍ਰੀ ਨੂੰ 15 ਹਜ਼ਾਰ ਕਰੋੜ ਦਾ ਨੁਕਸਾਨ, ਅਮਰੀਕਾ ਸਮੇਤ ਕਈ ਦੇਸ਼ਾਂ ਤੋਂ ਨਹੀਂ ਮਿਲੇ ਆਰਡਰ
ਇਹ ਵੀ ਪੜ੍ਹੋ : Hyundai ਦੇ ਗਾਹਕਾਂ ਨੂੰ ਝਟਕਾ, ਕੰਪਨੀ ਨੇ ਕੀਮਤਾਂ ਵਧਾਉਣ ਦਾ ਕੀਤਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8