ਗਲਤ ਸੂਚਨਾ ਨੂੰ ਰੋਕਣਾ ਅਹਿਮ, ਹੇਰਾਫੇਰੀ ਕਰ ਕੇ ਪੇਸ਼ ਸਮੱਗਰੀ ਖਿਲਾਫ ਹੋਵੇਗੀ ਕਾਰਵਾਈ : ਯੂ-ਟਿਊਬ
Thursday, Aug 10, 2023 - 09:50 AM (IST)
ਨਵੀਂ ਦਿੱਲੀ (ਭਾਸ਼ਾ) – ਵੀਡੀਓ ਸਾਂਝੀ ਕਰਨ ਦੀ ਸਹੂਲਤ ਦੇਣ ਵਾਲੇ ਮੰਚ ਯੂ-ਟਿਊਬ ਨੇ ਕਿਹਾ ਕਿ ਤਕਨਾਲੋਜੀ ਵਿਕਸਿਤ ਹੋਣ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਸੰਚਾਲਿਤ ਉਪਕਰਨਾਂ ਦੇ ਆਉਣ ਨਾਲ ਮੰਚਾਂ ਅਤੇ ਸਮਾਜ ਲਈ ਗਲਤ ਸੂਚਨਾਵਾਂ ’ਤੇ ਰੋਕ ਲਾਉਣਾ ਅਹਿਮ ਹੈ। ਉਸ ਨੇ ਇਹ ਵੀ ਕਿਹਾ ਕਿ ਯੂਜ਼ਰਸ ਨੂੰ ਗੁੰਮਰਾਹ ਕਰਨ ਅਤੇ ਅਸਲ ਦੁਨੀਆ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਤਕਨੀਕੀ ਗੜਬੜੀ ਕਰ ਕੇ ਪੇਸ਼ ਸਮੱਗਰੀ ਖਿਲਾਫ ਉਹ ਤੁਰੰਤ ਕਾਰਵਾਈ ਕਰੇਗੀ।
ਇਹ ਵੀ ਪੜ੍ਹੋ : ਭਾਰਤ ਆਉਣ ਦੀ ਤਿਆਰੀ 'ਚ Tesla, ਐਲੋਨ ਮਸਕ ਨੇ ਭਾਰਤੀ ਮੂਲ ਦੇ ਇਸ ਵਿਅਕਤੀ ਨੂੰ ਨਿਯੁਕਤ ਕੀਤਾ ਨਵਾਂ CFO
ਭਾਰਤ ’ਚ ਯੂ-ਟਿਊਬ ਦੇ ਡਾਇਰੈਕਟਰ ਇਸ਼ਾਨ ਜਾਨ ਚੈਟਰਜੀ ਨੇ ਕਿਹਾ ਕਿ ਯੂ-ਟਿਊਬ ਕੋਲ ਬਿਹਤਰ ਭਾਈਚਾਰਕ ਦਿਸ਼ਾ-ਨਿਰਦੇਸ਼ ਹਨ ਜੋ ਇਹ ਨਿਰਧਾਰਤ ਕਰਦਾ ਹੈ ਕਿ ਮੰਚ ’ਤੇ ਕਿਸ ਤਰ੍ਹਾਂ ਦੀ ਸਮੱਗਰੀ ਦੀ ਇਜਾਜ਼ਤ ਹੈ। ਏ. ਆਈ. ਆਉਣ ਨਾਲ ਯੂ. ਟਿਊਬ ’ਤੇ ਮੁਹੱਈਆ ਸਮੱਗਰੀ ਨਾਲ ਛੇੜਛਾੜ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ ਕਿ ਤਕਨੀਕ ਵਿਕਸਿਤ ਹੋਣ ਨਾਲ ਸਮੱਗਰੀ ’ਚ ਛੇੜਛਾੜ ਨਾ ਸਿਰਫ ਯੂ. ਟਿਊਬ ਲਈ ਸਗੋਂ ਪੂਰੇ ਸਮਾਜ ਲਈ ਇਕ ਅਹਿਮ ਚੁਣੌਤੀ ਹੈ।
ਚੈਟਰਜੀ ਨੇ ਕਿਹਾ ਕਿ ਸਾਡੀ ਜੋ ਨੀਤੀ ਹੈ, ਉਹ ਹਿੰਸਾ ਅਤੇ ਗ੍ਰਾਫਿਕ ਸਮੱਗਰੀ ਵਰਗੀਆਂ ਵੱਖ-ਵੱਖ ਚੀਜ਼ਾਂ ਤੋਂ ਇਲਾਵਾ ਗਲਤ ਸੂਚਨਾ ਅਤੇ ਸਮੱਗਰੀ ’ਤੇ ਰੋਕ ਲਾਉਣ ਲਈ ਵੀ ਹੈ। ਸਾਡੇ ਮੰਚ ’ਤੇ ਯੂਜ਼ਰਸ ਨੂੰ ਗੁੰਮਰਾਹ ਕਰਨ ਅਤੇ ਅਸਲ ਦੁਨੀਆ ਨੂੰ ਨੁਕਸਾਨ ਪਹੁੰਚਾਉਣ ਲਈ ਤਕਨੀਕ ਦੇ ਰੂਪ ’ਚ ਹੇਰਾਫੇਰੀ ਕਰ ਕੇ ਲਿਆਂਦੀ ਗਈ ਸਮੱਗਰੀ ਦੀ ਇਜਾਜ਼ਤ ਨਹੀਂ ਹੈ ਅਤੇ ਜੇ ਅਜਿਹਾ ਹੁੰਦਾ ਹੈ ਤਾਂ ਅਸੀਂ ਕਾਰਵਾਈ ਕਰਾਂਗੇ।
ਇਹ ਵੀ ਪੜ੍ਹੋ : ਅਜੇ ਤੱਕ ਨਹੀਂ ਮਿਲਿਆ ਆਮਦਨ ਕਰ ਰਿਫੰਡ ਤਾਂ ਇੰਝ ਚੈੱਕ ਕਰੋ ਆਪਣਾ ਸਟੇਟਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8