IRDAI ਨੇ ਨੋਟਿਸ ਜਾਰੀ ਕਰਕੇ ਕੀਤਾ ਸਾਵਧਾਨ, ਕਿਹਾ- ਇਸ ਕੰਪਨੀ ਤੋਂ ਨਾ ਕਰਵਾਓ ਵਾਹਨ ਦਾ ਬੀਮਾ
Saturday, Feb 13, 2021 - 02:39 PM (IST)
ਨਵੀਂ ਦਿੱਲੀ - ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ ਇੰਡੀਆ (ਆਈਆਰਡੀਏਆਈ) ਨੇ ਹਰ ਕਿਸੇ ਨੂੰ ਮੋਟਰ ਬੀਮਾ ਮੁਹੱਈਆ ਕਰਾਉਣ ਵਾਲੀ ਇਕ ਕੰਪਨੀ ਬਾਰੇ ਚਿਤਾਵਨੀ ਦਿੱਤੀ ਹੈ। ਕੰਪਨੀ ਨੇ 11 ਫਰਵਰੀ ਨੂੰ ਇਕ ਜਨਤਕ ਨੋਟਿਸ ਜਾਰੀ ਕੀਤਾ ਹੈ। ਆਈ.ਆਰ.ਡੀ.ਏ. ਨੇ ਬੈਂਗਲੁਰੂ ਦੀ ਡਿਜੀਟਲ ਨੈਸ਼ਨਲ ਮੋਟਰ ਬੀਮਾ ਕੰਪਨੀ ਨੂੰ ਲੈ ਕੇ ਚਿਤਾਵਨੀ ਦਿੰਦਿਆਂ ਇਕ ਨੋਟਿਸ ਜਾਰੀ ਕੀਤਾ ਹੈ ਕਿ ਇਸ ਕੰਪਨੀ ਨੂੰ ਬੀਮਾ ਪਾਲਿਸੀ ਵੇਚਣ ਲਈ ਕੋਈ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ ਹੈ। ਬੀਮਾ ਰੈਗੂਲੇਟਰ ਨੇ ਇਸ ਬਾਰੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਇਸ ਜਾਅਲੀ ਮੋਟਰ ਬੀਮਾ ਕੰਪਨੀ ਦੇ ਧੋਖਾਧੜੀ ਵਿਚ ਨਾ ਫਸਣ।
ਇਹ ਵੀ ਪੜ੍ਹੋ : ਜਾਣੋ ਕਿਵੇਂ ਲੀਕ ਹੋ ਰਿਹੈ Koo ਐਪ ਤੋਂ ਉਪਭੋਗਤਾਵਾਂ ਦਾ ਡਾਟਾ, ਚੀਨੀ ਕੁਨੈਕਸ਼ਨ ਵੀ ਆਇਆ ਸਾਹਮਣੇ
ਕੰਪਨੀ ਨੂੰ ਬੀਮਾ ਪਾਲਿਸੀ ਵੇਚਣ ਦੀ ਮਨਜ਼ੂਰੀ ਨਹੀਂ
11 ਫਰਵਰੀ ਨੂੰ ਜਾਰੀ ਇਕ ਜਨਤਕ ਨੋਟਿਸ ਵਿਚ ਬੀਮਾ ਨਿਯਮਕ ਨੇ ਕਿਹਾ ਕਿ ਇਹ ਸਾਹਮਣੇ ਆਇਆ ਹੈ ਕਿ ਡੀ.ਐਨ.ਐਮ.ਆਈ. ਕੋ. ਲਿਮਟਿਡ ਪੋਰਟਲ ਦਫਤਰ, ਕ੍ਰਿਸ਼ਨਾ ਰਾਜਾ ਪੁਰਮ, ਬੀਮਾ ਇੰਫੋ ਬਿਲਡਿੰਗ, ਦੇਵਸੰਦਰਾ, ਬੰਗਲੌਰ- 560036 ਤੋਂ ਸੰਚਾਲਿਤ ਡਿਜੀਟਲ ਨੈਸ਼ਨਲ ਮੋਟਰ ਬੀਮਾ ਨਾਮਕ ਕੰਪਨੀ ਬੀਮਾ ਪਾਲਿਸੀ ਵੇਚ ਰਹੀ ਹੈ। ਆਈ.ਆਰ.ਡੀ.ਏ. ਅਨੁਸਾਰ ਬੀਮਾ ਕੰਪਨੀ ਨੂੰ ਇਸ ਦੀ ਮਨਜ਼ੂਰੀ ਨਹੀਂ ਮਿਲੀ ਹੈ। ਕਿਸੇ ਵੀ ਕਿਸਮ ਦੀ ਬੀਮਾ ਪਾਲਸੀ ਵੇਚਣ ਲਈ ਇਸ ਨੂੰ ਨਾ ਤਾਂ ਲਾਇਸੰਸ ਮਿਲਿਆ ਹੈ ਅਤੇ ਨਾ ਹੀ ਰਜਿਸਟਰੇਸ਼ਨ ਗ੍ਰਾਂਟ ਹੋਇਆ ਹੈ। ਆਈ.ਆਰ.ਡੀ.ਏ. ਨੇ ਆਪਣੇ ਜਨਤਕ ਨੋਟਿਸ ਵਿਚ ਸਾਰੇ ਲੋਕਾਂ ਨੂੰ ਕੰਪਨੀ ਦੀ ਈ-ਮੇਲ ਆਈ.ਡੀ. digitalpolicyservices@gmail.com ਅਤੇ ਵੈਬਸਾਈਟ https://dnmins.wixsite.com/dnmins ਦਾ ਜ਼ਿਕਰ ਕਰਦੇ ਹੋਏ ਸਾਰੇ ਲੋਕਾਂ ਨੂੰ ਬਚਣ ਲਈ ਕਿਹਾ ਹੈ।
ਇਹ ਵੀ ਪੜ੍ਹੋ : Valentine's Day 'ਤੇ Samsung ਦਾ ਤੋਹਫ਼ਾ, 10 ਹਜ਼ਾਰ ਦੇ ਕੈਸ਼ਬੈਕ ਤੇ ਖ਼ਰੀਦੋ ਫੋਨ ਅਤੇ ਟੈਬ
ਕਿਸੇ ਵੀ ਕਿਸਮ ਦੇ ਲੈਣ-ਦੇਣ ਸਬੰਧੀ ਦਿੱਤੀ ਚਿਤਾਵਨੀ
ਅਥਾਰਟੀ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਬੀਮੇ ਦੇ ਕਾਰੋਬਾਰ ਲਈ ਮੈਸਰਜ਼ ਡਿਜੀਟਲ ਨੈਸ਼ਨਲ ਮੋਟਰ ਇੰਸ਼ੋਰੈਂਸ ਨਾਲ ਕੋਈ ਲੈਣ-ਦੇਣ ਨਾ ਕਰੇ। ਕੰਪਨੀ ਨੇ ਆਪਣੇ ਬਾਰੇ ਲਿਖਿਆ ਹੈ ਕਿ ਉਹ ਕਾਰਾਂ, ਬਾਈਕ, ਆਟੋ ਅਤੇ ਬੱਸਾਂ ਲਈ ਬੀਮਾ ਕਵਰ ਮੁਹੱਈਆ ਕਰਵਾਉਂਦੀ ਹੈ।
ਇਹ ਵੀ ਪੜ੍ਹੋ : ਹੁਣ ਫਟਾਫਟ ਬੁੱਕ ਹੋਵੇਗੀ ਟ੍ਰੇਨ ਦੀ ਟਿਕਟ, IRCTC ਨੇ ਸ਼ੁਰੂ ਕੀਤਾ ਆਪਣਾ ਭੁਗਤਾਨ ਗੇਟਵੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।