ਈਰਾਨ ਤੋਂ ਸਪਲਾਈ ਰੁਕਣ ਦੀ ਸਥਿਤੀ ਲਈ ਤਿਆਰ : ਇੰਡੀਅਨ ਆਇਲ

01/16/2019 2:41:59 PM

ਨਵੀਂ ਦਿੱਲੀ—ਇੰਡੀਅਨ ਆਇਲ ਦੇ ਪ੍ਰਧਾਨ ਸੰਜੀਵ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨ 'ਤੇ ਅਮਰੀਕੀ ਪ੍ਰਤੀਬੰਧ ਦੇ ਕਾਰਨ ਉਥੋਂ ਤੇਲ ਸਪਲਾਈ ਰੋਕਣ ਦੀ ਸਥਿਤੀ ਲਈ ਭਾਰਤੀ ਤੇਲ ਮਾਰਕਟਿੰਗ ਕੰਪਨੀਆਂ ਪੂਰੀ ਤਰ੍ਹਾਂ ਤਿਆਰ ਹਨ ਅਤੇ ਅਸੀਂ ਸਪਲਾਈ ਸੁਨਿਸ਼ਚਿਤ ਕਰਾਂਗੇ। ਸਿੰਘ ਨੇ ਦੱਸਿਆ ਕਿ ਈਰਾਨ ਤੋਂ ਤੇਲ ਦੀ ਸਪਲਾਈ ਬੰਦ ਕਰਨ ਦਾ ਨਿਸ਼ਚਿਤ ਰੂਪ ਨਾਲ ਅਸਰ ਹੋਵੇਗਾ ਪਰ ਅਸੀਂ ਹਰ ਸਥਿਤੀ ਦੇ ਲਈ ਤਿਆਰ ਹਾਂ। 
ਉਨ੍ਹਾਂ ਨੇ ਅਜੇ ਇਸ 'ਤੇ ਕੋਈ ਅੰਦਾਜ਼ਾ ਲਗਾਉਣ ਤੋਂ ਮਨ੍ਹਾ ਕਰ ਦਿੱਤਾ ਕਿ ਈਰਾਨ ਤੋਂ ਤੇਲ ਆਯਾਤ ਲਈ ਭਾਰਤ ਨੂੰ ਦਿੱਤੀ ਗਈ ਅਮਰੀਕੀ ਛੂਟ ਮਾਰਚ ਦੇ ਬਾਅਦ ਵੀ ਜਾਰੀ ਰਹੇਗੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਵੱਡਾ ਉਤਪਾਦ ਬਾਜ਼ਾਰ ਤੋਂ ਬਾਹਰ ਜਾਂਦਾ ਹੈ ਤਾਂ ਨਿਸ਼ਚਿਤ ਰੂਪ ਨਾਲ ਉਸ ਦਾ ਅਸਰ ਬਾਜ਼ਾਰ 'ਤੇ ਪੈਂਦਾ ਹੈ। ਪਰ ਸਾਡੇ ਕੋਲ ਪਲਾਨ ਏ, ਪਲਾਨ ਬੀ, ਪਲਾਨ ਸੀ, ਸਭ ਤਿਆਰ ਹੈ। ਅਸੀਂ ਆਪਣੇ ਸਰੋਤਾਂ ਨੂੰ ਜਿਉਂਦੇ ਰੱਖਣਾ ਹੈ। ਸਿੰਘ ਨੇ ਕਿਹਾ ਕਿ ਸਾਲ 2019 ਦੀ ਤੁਲਨਾ 2018 ਦੇ ਹਾਲਾਤਾਂ ਨਾਲ ਨਹੀਂ ਕੀਤੀ ਜਾ ਸਕਦੀ। ਇਸ ਸਾਲ ਉਤਪਾਦਨ ਦੇ ਅੰਕੜੇ ਵੱਖ ਰੱਖਣ ਵਾਲੇ ਹਨ। ਅਮਰੀਕਾ ਸਮੇਤ ਕਈ ਦੇਸ਼ਾਂ ਦੇ ਉਤਪਾਦਨ ਦੇ ਅੰਕੜੇ ਪਹਿਲਾਂ ਤੋਂ ਵੱਖਰੇ ਹੋਣਗੇ। ਸਾਨੂੰ ਆਪਣੇ ਵਿਕਲਪ ਖੁੱਲ੍ਹੇ ਰੱਖਣੇ ਹੋਣਗੇ। 
ਇੰਡੀਅਨ ਆਇਲ ਪ੍ਰਧਾਨ ਨੇ ਕਿਹਾ ਕਿ ਸਾਨੂੰ ਇੰਨੀ ਲੋਚ ਰੱਖਣੀ ਪੈਂਦੀ ਹੈ ਤਾਂ ਜੋ ਦੇਸ਼ ਦੇ ਊਰਜਾ ਲੋੜਾਂ ਪੂਰੀਆਂ ਕਰ ਸਕਣ। ਅਸੀਂ ਹਰ ਹਾਲ 'ਚ ਸਪਲਾਈ ਸੁਨਿਸ਼ਚਿਤ ਕਰਾਂਗੇ। ਉਨ੍ਹਾਂ ਨੇ ਦੱਸਿਆ ਕਿ ਇਹ ਈਰਾਨ 'ਤੇ ਪਾਬੰਦੀ ਹਟਣ ਤੋਂ ਪਹਿਲੇ ਵਾਲੀ ਹੀ ਸਥਿਤੀ ਹੈ। ਅੰਤਰ ਸਿਰਫ ਇੰਨਾ ਹੈ ਕਿ ਸਾਨੂੰ ਛੂਟ ਦੇ ਰੂਪ 'ਚ ਛੇ ਮਹੀਨੇ ਦਾ ਹੋਰ ਸਮਾਂ ਮਿਲਿਆ ਹੈ। ਵਰਣਨਯੋਗ ਹੈ ਕਿ ਅਮਰੀਕਾ ਨੇ ਪਿਛਲੇ ਸਾਲ ਈਰਾਨ ਤੋਂ ਤੇਲ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਭਾਰਤ ਸਮੇਤ ਕੁਝ ਚੁਨਿੰਦਾ ਦੇਸ਼ਾਂ ਲਈ ਛੇ ਮਹੀਨੇ ਦੀ ਛੂਟ ਦਿੱਤੀ ਗਈ ਸੀ। ਇਸ ਛੂਟ ਦਾ ਸਮਾਂ ਇਸ ਸਾਲ ਮਾਰਚ 'ਚ ਪੂਰਾ ਹੋ ਰਿਹਾ ਹੈ। 


Aarti dhillon

Content Editor

Related News