ਇਕਬਾਲ ਮਿਰਚੀ ਮਾਮਲਾ : DHFL ਦੇ CMD ਕਪਿਲ ਵਧਾਵਨ ਨੂੰ ED ਨੇ ਕੀਤਾ ਗ੍ਰਿਫਤਾਰ

Monday, Jan 27, 2020 - 06:28 PM (IST)

ਇਕਬਾਲ ਮਿਰਚੀ ਮਾਮਲਾ : DHFL ਦੇ CMD ਕਪਿਲ ਵਧਾਵਨ ਨੂੰ ED ਨੇ ਕੀਤਾ ਗ੍ਰਿਫਤਾਰ

ਨਵੀਂ ਦਿੱਲੀ—ਇਨਫੋਰਸਮੈਂਟ ਡਾਇਰੈਕਟੋਰੇਟ ਦੀ ਦੀਵਾਨ ਹਾਊਸਿੰਗ ਫਾਈਨੈਂਸ ਲਿਮਟਿਡ ਦੇ ਚੇਅਰਮੈਨ ਮੈਨੇਜਿੰਗ ਡਾਇਰੈਕਟਰ ਕਪਿਲ ਵਧਾਵਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਪਿਲ ਵਧਾਵਨ ਨੂੰ ਇਕਬਾਲ ਮਿਰਚੀ ਦੇ ਵਿਰੁੱਧ ਚੱਲ ਰਹੇ ਮਨੀ ਲਾਂਡਰਿੰਗ ਦੇ ਕੇਸ ਦੇ ਸਿਲਸਿਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ।

ਐੱਨ.ਸੀ.ਐੱਲ.ਟੀ. ਦੀ ਮੁੰਬਈ ਬੈਂਚ ਨੇ ਹੋਮ ਲੋਨ ਦੇਣ ਵਾਲੀ ਕੰਪਨੀ ਡੀ.ਐੱਫ.ਐੱਫ.ਐੱਲ. ਵਿਰੁੱਧ ਦਿਵਾਲਾ ਕਾਰਵਾਈ ਦਾ ਮਾਮਲਾ ਸਵੀਕਾਰ ਕਰ ਲਿਆ ਸੀ। ਭਾਰਤੀ ਰਿਜ਼ਰਵ ਬੈਂਕ ਨੇ ਕੰਪਨੀ ਦੇ ਕਰਜ਼ ਅਤੇ ਕ੍ਰੈਡਿਟ ਸੰਕਟ ਦੇ ਹੱਲ ਦੇ ਵਾਸਤੇ ਦਿਵਾਲਾ ਕਾਰਵਾਈ ਲਈ ਅਪੀਲ ਕੀਤੀ ਸੀ। ਡੀ.ਐੱਚ.ਐੱਫ.ਐੱਲ. ਵਿੱਤੀ ਖੇਤਰ ਦੀ ਪਹਿਲੀ ਕੰਪਨੀ ਹੈ ਜਿਸ ਨੂੰ ਦਿਵਾਲਾ ਅਤੇ ਇਨਸੋਲਵੈਂਸੀ ਡਿਸਏਬਿਲਿਟੀ ਕੋਡ (ਆਈ.ਬੀ.ਸੀ.) ਪ੍ਰਕਿਰਿਆ ਲਈ ਭੇਜਿਆ ਗਿਆ ਹੈ। ਦੇਸ਼ ਦੀ ਤੀਸਰੀ ਸਭ ਤੋਂ ਵੱਡੀ ਹੋਮ ਲੋਨ ਕੰਪਨੀ ਕਾਫੀ ਸਮੇਂ ਤੋਂ ਨਕਦੀ ਸੰਕਟ ਨਾਲ ਜੂਝ ਰਹੀ ਹੈ।


author

Karan Kumar

Content Editor

Related News