ਨਿਵੇਸ਼ਕਾਂ ਲਈ ਖ਼ੁਸ਼ਖ਼ਬਰੀ! 14 ਜੂਨ ਨੂੰ ਆ ਰਿਹਾ ਹੈ 900 ਕਰੋੜ ਦਾ ਇਹ IPO
Sunday, Jun 06, 2021 - 02:38 PM (IST)
ਕੋਲਕਾਤਾ- ਨਿਵੇਸ਼ਕਾਂ ਲਈ ਆਈ. ਪੀ. ਓ. ਬਾਜ਼ਾਰ ਇਕ ਵਾਰ ਫਿਰ ਸਰਗਰਮ ਹੋਣ ਵਾਲਾ ਹੈ। ਇਸਪਾਤ ਕੰਪਨੀ ਸ਼ਯਾਮ ਮੈਟੇਲਿਕਸ ਐਂਡ ਐਨਰਜ਼ੀ ਲਿ. (ਐੱਸ. ਐੱਮ. ਈ. ਐੱਲ.) ਦਾ ਆਈ. ਪੀ. ਓ. 14 ਜੂਨ ਨੂੰ ਖੁੱਲ੍ਹਣ ਜਾ ਰਿਹਾ ਹੈ। ਹਾਲਾਂਕਿ, ਕੰਪਨੀ ਨੇ ਆਈ. ਪੀ. ਓ. ਦਾ ਆਕਾਰ 1,107 ਕਰੋੜ ਰੁਪਏ ਤੋਂ ਘਟਾ ਕੇ 909 ਕਰੋੜ ਕਰ ਦਿੱਤਾ ਹੈ।
ਕੰਪਨੀ ਦੇ ਪ੍ਰਮੋਟਰਾਂ ਨੇ ਹੁਣ ਸਿਰਫ਼ 252 ਕਰੋੜ ਰੁਪਏ ਦੇ ਸ਼ੇਅਰ ਵਿਕਰੀ ਲਈ ਪੇਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਉਨ੍ਹਾਂ ਨੇ 452 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਦੀ ਪੇਸ਼ਕਸ਼ ਕੀਤੀ ਸੀ।
ਇਹ ਵੀ ਪੜ੍ਹੋ- ਨਵਾਂ ਲੇਬਰ ਕੋਡ : ਹੱਥ 'ਚ ਆਉਣ ਵਾਲੀ ਸੈਲਰੀ ਹੋਵੇਗੀ ਘੱਟ, ਵਧੇਗਾ ਪੀ. ਐੱਫ.
ਇਸਪਾਤ ਕੰਪਨੀ ਨੇ ਕਿਹਾ ਕਿ ਸੇਬੀ ਤੋਂ 1,107 ਕਰੋੜ ਰੁਪਏ ਦੇ ਆਈ. ਪੀ. ਓ. ਦੀ ਮਨਜ਼ੂਰੀ ਮਿਲੀ ਸੀ। ਇਸ ਦੇ ਬਾਵਜੂਦ ਇਸ ਦੇ ਆਕਾਰ ਨੂੰ ਘਟਾ ਦਿੱਤਾ ਗਿਆ ਹੈ। ਸ਼ਯਾਮ ਮੈਟੇਲਿਕਸ ਦੇ ਉਪ ਮੁਖੀ ਤੇ ਪ੍ਰਬੰਧਕ ਨਿਰਦੇਸ਼ਕ ਬ੍ਰਿਜ ਭੂਸ਼ਣ ਅਗਰਵਾਲ ਨੇ ਕਿਹਾ, ''ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਦੇ ਹਿੱਸੇ ਨੂੰ 200 ਕਰੋੜ ਰੁਪਏ ਤੋਂ ਘੱਟ ਕੀਤਾ ਗਿਆ ਹੈ। ਪਹਿਲਾਂ ਮੌਜੂਦਾ ਪ੍ਰਮੋਟਰਾਂ ਨੇ 452 ਕਰੋੜ ਰੁਪਏ ਦੀ ਵਿਕਰੀ ਪੇਸ਼ਕਸ਼ ਦਾ ਪ੍ਰਸਤਾਵ ਦਿੱਤਾ ਸੀ। ਆਈ. ਪੀ. ਓ. ਤਹਿਤ ਕੰਪਨੀ 657 ਕਰੋੜ ਰੁਪਏ ਦੇ ਤਾਜ਼ਾ ਸ਼ੇਅਰ ਜਾਰੀ ਕਰੇਗੀ।" ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮੈਟਲ ਸ਼ੇਅਰਾਂ ਦੇ ਉੱਚੇ ਮੁਲਾਂਕਣ ਦੀ ਵਜ੍ਹਾ ਨਾਲ ਸੰਭਵ ਤੌਰ 'ਤੇ ਪ੍ਰਮੋਟਰਾਂ ਨੇ ਓ. ਐੱਫ. ਐੱਸ. ਦਾ ਆਕਾਰ ਘਟਾਇਆ ਹੈ।
ਇਹ ਵੀ ਪੜ੍ਹੋ- LIC ਦਾ ਆਈ. ਪੀ. ਓ. ਆਉਂਦੇ ਹੀ ਰਿਲਾਇੰਸ ਨਹੀਂ ਰਹੇਗੀ ਸਭ ਤੋਂ ਵੱਡੀ ਕੰਪਨੀ!