ਅਕਤੂਬਰ ’ਚ ਕਈ ਦਿਨਾਂ ਲਈ ਆਈਫੋਨ ਦਾ ਉਤਪਾਦਨ ਹੋ ਗਿਆ ਸੀ ਬੰਦ

Friday, Dec 10, 2021 - 10:57 AM (IST)

ਅਕਤੂਬਰ ’ਚ ਕਈ ਦਿਨਾਂ ਲਈ ਆਈਫੋਨ ਦਾ ਉਤਪਾਦਨ ਹੋ ਗਿਆ ਸੀ ਬੰਦ

ਸਾਨ ਫ੍ਰਾਂਸਿਸਕੋ– ਸਪਲਾਈ ਚੇਨ ਦੀਆਂ ਮੁਸ਼ਕਲਾਂ ਅਤੇ ਅਕਤੂਬਰ ’ਚ ਚੀਨ ’ਚ ਚੱਲ ਰਹੀਆਂ ਬਿਜਲੀ ਪਾਬੰਦੀਆਂ ਕਾਰਨ ਐਪਲ ਨੂੰ 10 ਤੋਂ ਵੱਧ ਸਾਲਾਂ ’ਚ ਪਹਿਲੀ ਵਾਰ ਕਈ ਦਿਨਾਂ ਲਈ ਆਪਣੀ ਅਸੈਂਬਲੀ ਲਾਈਨ ਨੂੰ ਰੋਕਣ ਲਈ ਮਜ਼ਬੂਰ ਹੋਣਾ ਪਿਆ। ਕਿਊਪਰਟਿਨੋ ਸਥਿਤ ਟੈੱਕ ਦਿੱਗਜ਼ ਦਾ ਸ਼ੁਰੂਆਤੀ ਟੀਚਾ 2021 ’ਚ 95 ਮਿਲੀਅਨ ਆਈਫੋਨ 13 ਮਾਡਲ ਬਣਾਇਆ ਸੀ ਪਰ ਦਸੰਬਰ ਦੀ ਸ਼ੁਰੂਆਤ ’ਚ ਇਹ ਗਿਣਤੀ ਘਟ ਕੇ 83-85 ਮਿਲੀਅਨ ਹੋ ਗਈ।

ਨਿੱਕੇਈ ਏਸ਼ੀਆ ਦੀ ਇਕ ਰਿਪੋਰਟ ’ਚ ਜ਼ਿਕਰ ਕੀਤਾ ਗਿਆ ਹੈ ਕਿ ਸੀਮਤ ਹਿੱਸਿਆਂ ਅਤੇ ਚਿਪਸ ਕਾਰਨ ਛੁੱਟੀਆਂ ’ਤੇ ਓਵਰਟਾਈਮ ਕੰਮ ਕਰਨ ਅਤੇ ਫਰੰਟ-ਲਾਈਨ ਮਜ਼ਦੂਰਾਂ ਲਈ ਵਾਧੂ ਤਨਖਾਹ ਦੇਣ ਦਾ ਕੋਈ ਮਤਲਬ ਨਹੀਂ ਸੀ। ਅਜਿਹਾ ਪਹਿਲਾਂ ਕਦੀ ਨਹੀਂ ਹੋਇਆ। ਅਕਤੂਬਰ ਦੇ ਪਹਿਲੇ ਹਫਤੇ ’ਚ ਗੋਲਡਨ ਵੀਕ ਦੀਆਂ ਛੁੱਟੀਆਂ ’ਚ ਆਮ ਤੌਰ ’ਤੇ ਫਾਕਸਕਾਨ ਅਤੇ ਪੇਗਾਟ੍ਰਾਨ ਵਰਗੇ ਐਪਲ ਦੇ ਸਪਲਾਈਕਰਤਾ ਦਿਨ ’ਚ 24 ਘੰਟੇ ਉਤਪਾਦਨ ਵਧਾਉਂਦੇ ਹਨ। ਇਸ ਸਾਲ ਇਹ ਬਿਲਕੁੱਲ ਉਲਟ ਸੀ। ਆਈਫੋਨ 13 ਮਾਡਲ ਦਾ ਸਤੰਬਰ ਅਤੇ ਅਕਤੂਬਰ ਉਤਪਾਦਨ ਆਪਣੇ ਸ਼ੁਰੂਆਤੀ ਟੀਚਿਆਂ ਤੋਂ 20 ਫੀਸਦੀ ਘੱਟ ਰਿਹਾ। ਇਸ ਦਰਮਿਆਨ ਆਈਪੈਡ ਦੇ ਉਤਪਾਦਨ ਨੇ ਉਸੇ ਸਮੇਂ ਸਰਹੱਦ ’ਚ ਲੋੜੀਂਦੀ ਮਾਤਰਾ ਦਾ ਸਿਰਫ 50 ਫੀਸਦੀ ਹਿੱਸਾ ਹਾਸਲ ਕੀਤਾ।

ਰਿਪੋਰਟ ਮੁਤਾਬਕ ਨਵੰਬਰ ’ਚ ਉਤਪਾਦਨ ’ਚ ਤੇਜ਼ੀ ਲਿਆਉਣ ਦੇ ਬਾਵਜੂਦ ਐਪਲ ਹਾਲੇ ਵੀ ਇਸ ਸਾਲ ਕੁੱਲ 230 ਮਿਲੀਅਨ ਆਈਫੋਨ ਬਣਾਉਣ ਦੇ ਆਪਣੇ ਟੀਚੇ ਤੋਂ ਲਗਭਗ 15 ਮਿਲੀਅਨ ਯੂਨਿਟ ਘੱਟ ਹੋ ਰਿਹਾ ਸੀ ਜੋ 2021 ਦੀ ਸ਼ੂਰਆਤ ’ਚ ਨਿਰਧਾਰਤ ਇਕ ਅਭਿਲਾਸ਼ੀ ਟੀਚਾ ਸੀ। ਇਸ ਦਰਮਿਆਨ ਐਪਲ ਨੇ ਕਥਿਤ ਤੌਰ ’ਤੇ 2022 ’ਚ 300 ਮਿਲੀਅਨ ਆਈਫੋਨ ਸ਼ਿਪਮੈਂਟ ਤੋਂ ਵੱਧ ਦੇ ਵੱਡੇ ਟੀਚੇ ਨਾਲ ਅਗਲੇ ਸਾਲ ਦੀ ਛਿਮਾਹੀ ਲਈ ਆਈਫੋਨ ਸ਼ਿਪਮੈਂਟ ਨੂੰ 30 ਫੀਸਦੀ ਤੱਕ ਵਧਾਉਣ ਦੀ ਯੋਜਨਾ ਬਣਾਈ ਹੈ। ਡਿਜੀਟਾਈਮਸ ਦੀ ਰਿਪੋਰਟ ਮੁਤਾਬਕ ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਐਪਲ 2022 ਤੱਕ 300 ਮਿਲੀਅਨ ਆਈਫੋਨ ਪ੍ਰਦਾਨ ਕਰਨ ਦੇ ਆਪਣੇ ਟੀਚੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਆਈਫੋਨ 13 ਰੇਂਜ ਦੇ ਸ਼ਿਪਮੈਂਟ ’ਚ 30 ਫੀਸਦੀ ਦਾ ਵਾਧਾ ਹੋਵੇਗਾ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰਮੁੱਖ ਕੰਪਨੀਆਂ ਨੂੰ ਸਪਲਾਈ ਅਤੇ ਮੰਗ ਯੋਜਨਾਵਾਂ ਦੇ ਅਨੁਕੂਲ ਹੋਣ ਲਈ ਨੋਟੀਫਾਈਡ ਕੀਤਾ ਗਿਆ ਹੈ। ਕੌਮਾਂਤਰੀ ਚਿੱਪ ਦੀ ਕਮੀ ਨੂੰ ਦੇਖਦੇ ਹੋਏ ਟੀਚਾ ਕਾਫੀ ਚੁਣੌਤੀ ਭਰਿਆ ਹੈ।


author

Rakesh

Content Editor

Related News