ਆਈਫੋਨ 11 ਬਣਿਆ ਦੁਨੀਆ ਦਾ ਸਭ ਤੋਂ ਪ੍ਰਸਿੱਧ ਫੋਨ
Wednesday, May 27, 2020 - 06:32 PM (IST)
ਗੈਜੇਟ ਡੈਸਕ— ਐਪਲ ਦਾ ਆਈਫੋਨ 11 ਦੁਨੀਆ ਦਾ ਸਭ ਤੋਂ ਪ੍ਰਸਿੱਧ ਸਮਾਰਟਫੋਨ ਬਣ ਗਿਆ ਹੈ। ਖੋਜੀ ਫਰਮ Omidia ਦੇ ਅੰਕੜਿਆਂ ਮੁਤਾਬਕ, ਇਸ ਸਾਲ ਦੀ ਪਹਿਲੀ ਤਿਮਾਹੀ 'ਚ ਐਪਲ ਨੇ ਆਈਫੋਨ 11 ਦੀਆਂ 1.95 ਕਰੋੜ ਇਕਾਈਆਂ ਵੇਚੀਆਂ ਹਨ। ਬਿਨ੍ਹਾਂ 5ਜੀ ਸੁਪੋਰਟ ਅਤੇ ਬਿਨ੍ਹਾਂ ਓ.ਐੱਲ.ਈ.ਡੀ. ਡਿਸਪਲੇਅ ਦੇ ਵੀ ਇਹ ਕਈ ਪ੍ਰੀਮੀਅਮ ਐਂਡਰਾਇਡ ਸਮਾਰਟਫੋਨਜ਼ ਤੋਂ ਪ੍ਰਸਿੱਧ ਰਿਹਾ। ਫੋਨ 'ਚ ਫੇਸ ਆਈ.ਡੀ., ਦਮਦਾਰ ਬੈਟਰੀ, ਸਟੀਰੀਓ ਸਪੀਕਰ, ਏ13 ਬਾਇਓਨਿਕ ਚਿੱਪਸੈੱਟ ਵਰਗੇ ਫੀਚਰਜ਼ ਮਿਲਦੇ ਹਨ।
ਦੂਜੇ ਨੰਬਰ 'ਤੇ ਸੈਮਸੰਗ
ਰਿਪੋਰਟਾਂ ਮੁਤਾਬਕ, ਸੈਮਸੰਗ ਦਾ ਗਲੈਕਸੀ ਏ51 ਦੂਜਾ ਸਭ ਤੋਂ ਪ੍ਰਸਿੱਧ ਸਮਾਰਟਫੋਨ ਰਿਹਾ। ਪਹਿਲੀ ਤਿਮਾਹੀ 'ਚ ਫੋਨ ਦੀਆਂ 68 ਲੱਖ ਇਕਾਈਆਂ ਸ਼ਿੱਪ ਹੋਈਆਂ ਹਨ। ਸਗੋਂ ਟਾਪ-10 ਦੀ ਲਿਸਟ 'ਚ ਚਾਰ ਮਾਡਲ ਦੱਖਣ ਕੋਰੀਆ ਦੀ ਕੰਪਨੀ ਸੈਮਸੰਗ ਦੇ ਹੀ ਹਨ। ਤੀਜੇ ਅਤੇ ਚੌਥੇ ਸਥਾਨ 'ਤੇ ਸ਼ਾਓਮੀ ਦੇ ਰੈੱਡਮੀ ਨੋਟ 8 ਅਤੇ ਰੈੱਡਮੀ ਨੋਟ 8 ਪ੍ਰੋ ਸਮਾਰਟਫੋਨ ਰਹੇ।
ਟਾਪ-10 'ਚ ਇਹ ਵੀ ਆਈਫੋਨ
ਟਾਪ-10 ਲਿਸਟ 'ਚ ਐਪਲ ਦੇ ਕੁਲ ਚਾਰਜ ਮਾਡਲ ਰਹੇ। ਆਈਫੋਨ 11 ਤੋਂ ਇਲਾਵਾ ਪੰਜਵੇਂ ਸਥਾਨ 'ਤੇ ਆਈਫੋਨ ਐਕਸ ਆਰ, ਛੇਵੇਂ ਨੰਬਰ 'ਤੇ ਆਈਫੋਨ 11 ਪ੍ਰੋ ਮੈਕਸ ਅਤੇ ਅੱਠਵੇਂ ਸਥਾਨ 'ਤੇ ਆਈਫੋਨ 11 ਪ੍ਰੋ ਰਹੇ। ਦੇਖਿਆ ਜਾਵੇ ਤਾਂ 2018 'ਚ ਲਾਂਚ ਹੋਏ ਆਈਫੋਨ ਐਕਸ ਆਰ ਦੀ ਅਜੇ ਵੀ ਕਾਫੀ ਮੰਗ ਹੈ। ਪਿਛਲੇ ਸਾਲ ਇਸੇ ਤਿਮਾਹੀ 'ਚ ਆਈਫੋਨ ਐਕਸ ਆਰ ਦੁਨੀਆ ਦਾ ਸਭ ਤੋਂ ਪ੍ਰਸਿੱਧ ਸਮਾਰਟਫੋਨ ਰਿਹਾ ਸੀ। ਇਸ ਦੀ ਕੀਮਤ 52,500 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਆਈਫੋਨ 11 ਦੀਆਂ ਖੂਬੀਆਂ
ਭਾਰਤ 'ਚ ਆਈਫੋਨ 11 ਦੀ ਕੀਮਤ 64,900 ਰੁਪਏ ਹੈ। ਇਹ ਕੀਮਤ ਫੋਨ ਦੇ 64 ਜੀ.ਬੀ. ਸਟੋਰੇਜ ਵਾਲੇ ਬੇਸ ਮਾਡਲ ਦੀ ਹੈ। ਫੋਨ 'ਚ 6.1 ਇੰਚ ਦੀ ਐੱਲ.ਸੀ.ਡੀ. ਆਈ.ਪੀ.ਐੱਸ. ਡਿਸਪਲੇਅ ਅਤੇ ਏ13 ਬਾਇਓਨਿਕ ਪ੍ਰੋਸੈਸਰ ਮਿਲਦਾ ਹੈ। ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਇਸ ਵਿਚ 12 ਮੈਗਾਪਿਕਸਲ ਦੇ ਦੋ ਸੈਂਸਰ ਹਨ। ਆਈਫੋਨ 11 ਦੇ ਫਰੰਟ 'ਚ 12 ਮੈਗਾਪਿਕਸਲ ਦਾ ਕੈਮਰਾ ਹੈ।