ਮੁਰੰਮਤ ਲਈ 22 ਦਿਨ ਬੰਦ ਰਹੇਗਾ ਇੰਡੀਅਨ ਆਇਲ ਦਾ ਪਾਰਾਦੀਪ ਸੋਧ ਪਲਾਂਟ

7/19/2020 1:45:30 AM

ਭੁਵਨੇਸ਼ਵਰ (ਭਾਸ਼ਾ)–ਓਡਿਸ਼ਾ ਦੇ ਜਗਤਸਿੰਘ ਪੁਰ ਜ਼ਿਲੇ ਦੇ ਪਾਰਾਦੀਪ ’ਚ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਡ (ਆਈ. ਓ. ਸੀ. ਐੱਲ.) ਦਾ ਸੋਧ ਪਲਾਂਟ ਮੁਰੰਮਤ ਕੰਮਾਂ ਲਈ 25 ਜੁਲਾਈ ਤੋਂ 22 ਦਿਨਾਂ ਲਈ ਬੰਦ ਰਹੇਗਾ। ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।

ਜਗਤਸਿੰਘਪੁਰ ਦੇ ਜ਼ਿਲਾ ਕਲੈਕਟਰ ਸੰਗ੍ਰਾਮ ਕੇਸ਼ਰੀ ਮਹਾਪਾਤਰ ਨੇ ਕਿਹਾ ਕਿ ਸੋਧ ਪਲਾਂਟ ’ਚ ਮੁਰੰਮਤ ਕੰਮ ਲਈ ਆਈ. ਓ. ਸੀ. ਐੱਲ. ਸੋਧ ਪਲਾਂਟ ਕੰਪਲੈਕਸ ਦੇ ਨੇੜੇ-ਤੇੜੇ ਆਦੇਸ਼ ਲਾਗੂ ਕੀਤਾ ਜਾਵੇਗਾ ਤਾਂ ਕਿ ਖੇਤਰ ’ਚ ਕਿਸੇ ਵੀ ਤਰ੍ਹਾਂ ਦੀ ਭੀੜ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪਲਾਂਟ ’ਚ ਸਾਲਾਨਾ ਮੁੁਰੰਮਤ ਦਾ ਕੰਮ ਕਰਨ ਦਾ ਫੈਸਲਾ ਆਈ. ਓ. ਸੀ. ਐੱਲ. ਦੇ ਅਧਿਕਾਰੀਆਂ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਲਿਆ ਗਿਆ ਹੈ।


Karan Kumar

Content Editor Karan Kumar