ਇੰਡੀਅਨ ਆਇਲ ਨੇ 1.04 ਲੱਖ ਕਰੋੜ ਰੁਪਏ ਦੀਆਂ ਯੋਜਨਾਵਾਂ ''ਤੇ ਕੰਮ ਕੀਤਾ ਸ਼ੁਰੂ

07/09/2020 2:14:45 AM

ਨਵੀਂ ਦਿੱਲੀ–ਜਨਤਕ ਖੇਤਰ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਨੇ ਕਿਹਾ ਕਿ ਲਾਕਡਾਊਨ ਪਾਬੰਦੀਆਂ 'ਚ ਢਿੱਲ ਦਿੱਤੇ ਜਾਣ ਤੋਂ ਬਾਅਦ ਉਸ ਨੇ 1.04 ਲੱਖ ਕਰੋੜ ਰੁਪਏ ਦੀਆਂ ਵੱਖ-ਵੱਖ ਯੋਜਨਾਵਾਂ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਯੋਜਨਾਵਾਂ ਨਾਲ ਭਵਿੱਖ ਦੀ ਈਂਧਨ ਮੰਗ ਨੂੰ ਪੂਰਾ ਕਰਨ ਦੇ ਨਾਲ ਹੀ ਅਰਥਵਿਵਸਥਾ 'ਚ ਸਰਗਰਮੀਆਂ ਵਧਾਉਣ 'ਚ ਮਦਦ ਮਿਲੇਗੀ।

ਆਈ. ਓ. ਸੀ. ਨੇ ਕਿਹਾ ਕਿ ਉਹ ਚਾਲੂ ਵਿੱਤੀ ਵਰ੍ਹੇ ਦੌਰਾਨ 26143 ਕਰੋੜ ਰੁਪਏ ਦੀ ਪੂੰਜੀ ਖਰਚ ਕਰਨ ਦੀ ਯੋਜਨਾ ਨੂੰ ਪੂਰਾ ਕਰਨ ਦੇ ਰਸਤੇ 'ਤੇ ਅੱਗੇ ਵੱਧ ਰਹੀ ਹੈ। ਹਾਲਾਂਕਿ ਕੰਪਨੀ ਨੇ ਕਿਹਾ ਕਿ ਭਵਿੱਖ ਦਾ ਪੂੰਜੀ ਖਰਚ ਦੇਸ਼ 'ਚ ਸੰਭਾਵਿਤ ਮੰਗ 'ਤੇ ਨਿਰਭਰ ਕਰੇਗਾ। ਕੰਪਨੀ ਦੇ ਇਥੇ ਜਾਰੀ ਪ੍ਰੈੱਸ ਨੋਟ 'ਚ ਕਿਹਾ ਗਿਆ ਹੈ ਕਿ ਦੇਸ਼ 'ਚ ਲਾਕਡਾਊਨ 'ਚ ਢਿੱਲ ਦਿੱਤੇ ਜਾਣ ਤੋਂ ਬਾਅਦ ਆਈ. ਓ. ਸੀ. ਨੇ 336 ਯੋਜਨਾਵਾਂ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ।

ਇਨ੍ਹਾਂ ਯੋਜਨਾਵਾਂ 'ਤੇ ਕੁਲ ਮਿਲਾ ਕੇ 1.04 ਲੱਖ ਕਰੋੜ ਰੁਪਏ ਦਾ ਖਰਚ ਆਉਣ ਦਾ ਅਨੁਮਾਨ ਹੈ। ਸਰਕਾਰ ਕੋਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਪੂੰਜੀ ਖਰਚ ਵਧਾਉਣ ਲਈ ਕਹਿ ਰਹੀਆਂ ਹਨ। ਕੰਪਨੀਆਂ ਨੂੰ ਸਾਲ ਦੀ ਸ਼ੁਰੂਆਤ 'ਚ ਹੀ ਪੂੰਜੀ ਖਰਚ ਵਧਾਉਣ ਦੀ ਕਿਹਾ ਜਾ ਰਿਹਾ ਹੈ ਤਾਂ ਕਿ ਅਰਥਵਿਵਸਥਾ 'ਚ ਮੰਗ ਵਧਾਈ ਜਾ ਸਕੇ ਅਤੇ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣ।

ਆਈ. ਓ. ਸੀ. ਨੇ ਕਿਹਾ ਕਿ ਉਸ ਦੀਆਂ 336 ਜਾਰੀ ਯੋਜਨਾਵਾਂ 'ਤੇ ਜੂਨ 2020 ਦੇ ਅਖੀਰ ਤੱਕ 1764 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਇਕ ਜੁਲਾਈ 2020 ਤੋਂ 50 ਤੋਂ ਵੱਧ ਯੋਜਨਾਵਾਂ ਨੂੰ ਸ਼ੁਰੂ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ 2020-21 'ਚ ਉਸ ਦਾ ਪੂੰਜੀ ਖਰਚ ਟੀਚਾ 26143 ਕਰੋੜ ਰੁਪਏ ਦਾ ਹੈ। ਪਹਿਲੀ ਤਿਮਾਹੀ 'ਚ ਇਸ 'ਚੋਂ 2674 ਕਰੋੜ ਰੁਪਏ ਦੇ ਖਰਚ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ।


Karan Kumar

Content Editor

Related News