ਇੰਡੀਅਨ ਓਵਰਸੀਜ਼ ਬੈਂਕ ਨੇ ਸ਼ਾਰਟ, ਮੀਡੀਅਮ-ਟਰਮ ਡਿਪਾਜ਼ਿਟ ’ਤੇ ਵਿਆਜ ਦਰਾਂ ਵਧਾਈਆਂ

Tuesday, Oct 11, 2022 - 11:55 AM (IST)

ਇੰਡੀਅਨ ਓਵਰਸੀਜ਼ ਬੈਂਕ ਨੇ ਸ਼ਾਰਟ, ਮੀਡੀਅਮ-ਟਰਮ ਡਿਪਾਜ਼ਿਟ ’ਤੇ ਵਿਆਜ ਦਰਾਂ ਵਧਾਈਆਂ

ਚੇਨਈ : ਨਿੱਜੀ ਖੇਤਰ ਦੇ ਇੰਡੀਅਨ ਓਵਰਸੀਜ਼ ਬੈਂਕ (ਆਈ. ਓ. ਬੀ.) ਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਮੁਦਰਾ ਨੀਤੀ ਕਮੇਟੀ ਦੀ ਬੈਠਕ ਤੋਂ ਬਾਅਦ ਸ਼ਾਰਟ, ਮੀਡੀਅਮ-ਟਰਮ ਡਿਪਾਜ਼ਿਟ ’ਤੇ ਮਿਲਣ ਵਾਲੇ ਵਿਅਾਜ ਦੀਆਂ ਦਰਾਂ ’ਚ ਵਾਧਾ ਕੀਤਾ ਹੈ।
ਆਈ. ਓ. ਬੀ. ਨੇ ਕਿਹਾ ਕਿ ਸ਼ਾਰਟ ਟਰਮ ਜਮ੍ਹਾ ’ਤੇ ਵਿਆਜ ਦਰਾਂ ’ਚ 0.35 ਫੀਸਦੀ ਅਤੇ ਮੀਡੀਅਮ ਟਰਮ ਡਿਪਾਜ਼ਿਟ ’ਤੇ 0.10-0.20 ਫੀਸਦੀ ਦਾ ਵਾਧਾ ਕੀਤਾ ਹੈ ਜੋ ਕਿ ਅੱਜ ਤੋਂ ਲਾਗੂ ਹੋਣਗੀਆਂ। ਬੈਂਕ ਮੁਤਾਬਕ 7 ਤੋਂ 45 ਦਿਨਾਂ ਲਈ ਹੁਣ ਵਿਆਜ ਦਰ 3.25 ਫੀਸਦੀ ਤੋਂ ਵਧ ਕੇ 3.60 ਫੀਸਦੀ ਹੋ ਗਈ ਹੈ।


author

Anuradha

Content Editor

Related News