ਲਗਾਤਾਰ ਦੂਜੇ ਮਹੀਨੇ ਗੋਲਡ ETF ਤੋਂ ਹੋਈ ਨਿਕਾਸੀ, ਨਿਵੇਸ਼ਕਾਂ ਨੇ ਫਰਵਰੀ ਵਿਚ 248 ਕਰੋੜ ਰੁਪਏ ਕੱਢੇ

03/21/2022 11:22:35 AM

ਨਵੀਂ ਦਿੱਲੀ (ਭਾਸ਼ਾ) - ਨਿਵੇਸ਼ਕਾਂ ਦਾ ਰੁਝੇਵਾਂ ਹੋਰ ਬਦਲਾਂ ਦੀ ਤੁਲਣਾ ਵਿਚ ਸ਼ੇਅਰਾਂ ਵੱਲ ਵਧਣ ਨਾਲ ਫਰਵਰੀ ਵਿਚ ਗੋਲਡ ਐਕਸਚੇਂਜ ਟਰੇਡਿਡ ਫੰਡ (ਈ. ਟੀ. ਐੱਫ.) ਤੋਂ 248 ਕਰੋਡ਼ ਰੁਪਏ ਦੀ ਨਿਕਾਸੀ ਦੇਖਣ ਨੂੰ ਮਿਲੀ ਹੈ। ਇਹ ਲਗਾਤਾਰ ਦੂਜਾ ਮਹੀਨਾ ਹੈ, ਜਦੋਂ ਗੋਲਡ ਈ. ਟੀ. ਐੱਫ. ਤੋਂ ਨਿਵੇਸ਼ਕਾਂ ਨੇ ਨਿਕਾਸੀ ਕੀਤੀ ਹੈ।

ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ ਯਾਨੀ ਏਂਫੀ ਦੇ ਅੰਕੜਿਆਂ ਮੁਤਾਬਕ ਜਨਵਰੀ ਵਿਚ ਨਿਵੇਸ਼ਕਾਂ ਨੇ ਗੋਲਡ ਈ. ਟੀ. ਐੱਫ. ਤੋਂ 452 ਕਰੋਡ਼ ਰੁਪਏ ਕੱਢੇ ਸਨ। ਇਸ ਤੋਂ ਪਹਿਲਾਂ ਦਸੰਬਰ ਵਿਚ ਗੋਲਡ ਈ. ਟੀ. ਐੱਫ. ਵਿਚ ਸ਼ੁੱਧ ਨਿਵੇਸ਼ 313 ਕਰੋਡ਼ ਰੁਪਏ ਰਿਹਾ ਸੀ ।

ਐੱਲ. ਐੱਕਸ. ਐੱਮ. ਈ. ਦੀ ਫਾਊਂਡਰ ਪ੍ਰੀਤੀ ਰਾਠੀ ਗੁਪਤਾ ਨੇ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਗੋਲਡ ਨੂੰ ਪੋਰਟਫੋਲੀਓ ਡਾਇਵਰਸੀਫਿਕੇਸ਼ਨ ਲਈ ਏਸੈੱਟ ਕਲਾਸ ਦੇ ਰੂਪ ਵਿਚ ਵੇਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਨਿਵੇਸ਼ਕਾਂ ਨੇ ਗੋਲਡ ਈ. ਟੀ. ਐੱਫ. ਤੋਂ ਨਿਕਾਸੀ ਸੰਭਾਵਿਤ : ਆਕਰਸ਼ਿਕ ਰਿਟਰਨ ਦੀ ਵਜ੍ਹਾ ਨਾਲ ਆਪਣੇ ਪੋਰਟਫੋਲੀਓ ਨੂੰ ਦੁਬਾਰਾ ਸੰਤੁਲਿਤ ਕਰਨ ਲਈ ਕੀਤੀ ਹੈ। ਮਾਰਨਿੰਗਸਟਾਰ ਇੰਡੀਆ ਦੀ ਸੀਨੀਅਰ ਐਨਾਲਿਸਟ- ਮੈਨੇਜਰ ਰਿਸਰਚ ਕਵਿਤਾ ਕ੍ਰਿਸ਼ਣਨ ਨੇ ਕਿਹਾ ਕਿ ਨਿਵੇਸ਼ਕ ਸੋਨੇ ਨੂੰ ਹਮੇਸ਼ਾ ਅਜਿਹੀ ਜਾਇਦਾਦ ਦੇ ਰੂਪ ਵਿਚ ਤਰਜ਼ੀਹ ਦਿੰਦੇ ਹਨ, ਜਿਸ ਦਾ ਇਸਤੇਮਾਲ ਜੋਖਮ ਤੋਂ ਬਚਾਅ ਅਤੇ ਆਪਣੇ ਨਿਵੇਸ਼ ਦੇ ਵਿਭਿੰਨਤਾ ਲਈ ਕੀਤਾ ਜਾ ਸਕਦਾ ਹੈ।

ਏਸੈੱਟ ਅੰਡਰ ਮੈਨੇਜਮੈਂਟ ਵਿਚ ਆਇਆ ਉਛਾਲ

ਨਿਕਾਸੀ ਦੇ ਬਾਵਜੂਦ ਇਸ ਸ਼੍ਰੇਣੀ ਵਿਚ ਏਸੈੱਟ ਅੰਡਰ ਮੈਨੇਜਮੈਂਟ (ਏ. ਯੂ. ਐੱਮ.) ਫਰਵਰੀ ਦੇ ਅੰਤ ਤੱਕ ਵਧ ਕੇ 18,727 ਕਰੋਡ਼ ਰੁਪਏ ਹੋ ਗਈ, ਜੋ ਜਨਵਰੀ ਦੇ ਅੰਤ ਤੱਕ 17,839 ਕਰੋਡ਼ ਰੁਪਏ ਸੀ। ਇਸ ਦੌਰਾਨ ਗੋਲਡ ਈ. ਟੀ. ਐੱਫ. ਵਿੱਚ ਫੋਲੀਓ ਦੀ ਗਿਣਤੀ 3.09 ਲੱਖ ਵਧ ਕੇ 37.74 ਲੱਖ ਹੋ ਗਈ।


Harinder Kaur

Content Editor

Related News