ਸ਼ੇਅਰ ਬਾਜ਼ਾਰ ''ਚ ਨਿਵੇਸ਼ਕਾਂ ਦਾ ਭਰੋਸਾ ਮਜ਼ਬੂਤ, ਦਸੰਬਰ ''ਚ 41 ਲੱਖ ਤੋਂ ਵੱਧ ਖੁੱਲ੍ਹੇ ਡੀਮੈਟ ਖਾਤੇ

Saturday, Jan 06, 2024 - 12:14 PM (IST)

ਸ਼ੇਅਰ ਬਾਜ਼ਾਰ ''ਚ ਨਿਵੇਸ਼ਕਾਂ ਦਾ ਭਰੋਸਾ ਮਜ਼ਬੂਤ, ਦਸੰਬਰ ''ਚ 41 ਲੱਖ ਤੋਂ ਵੱਧ ਖੁੱਲ੍ਹੇ ਡੀਮੈਟ ਖਾਤੇ

ਬਿਜ਼ਨੈੱਸ ਡੈਸਕ : ਭਾਰਤ 'ਚ ਸ਼ੇਅਰ ਬਾਜ਼ਾਰ ਨੂੰ ਲੈ ਕੇ ਲੋਕਾਂ ਦਾ ਖਿੱਚ ਲਗਾਤਾਰ ਵੱਧਦੀ ਜਾ ਰਹੀ ਹੈ। ਸਾਲ 2023 ਦੇ ਆਖਰੀ ਮਹੀਨੇ ਯਾਨੀ ਦਸੰਬਰ ਵਿੱਚ ਲਗਭਗ 41.73 ਲੱਖ ਡੀਮੈਟ ਖਾਤੇ ਖੋਲ੍ਹੇ ਗਏ ਸਨ। ਨਿਫਟੀ ਦੇ 21,000 ਦੇ ਪਾਰ ਜਾਣ ਅਤੇ ਆਈਪੀਓ ਮਾਰਕੀਟ ਵਿੱਚ ਚੰਗੀ ਗਤੀ ਦੇ ਕਾਰਨ ਲੋਕਾਂ ਨੇ ਵੱਡੀ ਗਿਣਤੀ ਵਿੱਚ ਡੀਮੈਟ ਖਾਤੇ ਖੋਲ੍ਹੇ ਹਨ।

ਇਹ ਵੀ ਪੜ੍ਹੋ - OMG! 3 ਲੋਕਾਂ ਨੇ ਮਿਲ ਕੇ ਖੋਲ੍ਹੀ SBI ਬੈਂਕ ਦੀ ਫਰਜ਼ੀ ਬ੍ਰਾਂਚ, ਫਿਰ ਇੰਝ ਹੋਇਆ ਪਰਦਾਫਾਸ਼

ਡੀਮੈਟ ਖਾਤਿਆਂ ਦੀ ਗਿਣਤੀ 13.93 ਕਰੋੜ ਤੱਕ ਪੁੱਜੀ
ਦਸੰਬਰ ਮਹੀਨੇ 'ਚ ਸਾਰੇ ਸੈਕਟਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਨਾਲ ਹੀ ਦਸੰਬਰ ਵਿੱਚ 11 ਆਈਪੀਓ ਲਾਂਚ ਕੀਤੇ ਗਏ ਸਨ। ਇਸ ਤੋਂ ਵੱਡੀ ਗਿਣਤੀ ਵਿੱਚ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ ਵਿੱਚ ਐਂਟਰੀ ਮਾਰੀ। ਦਸੰਬਰ ਤੱਕ ਭਾਰਤ ਵਿੱਚ ਡੀਮੈਂਟ ਖਾਤਿਆਂ ਦੀ ਕੁੱਲ ਸੰਖਿਆ 139.3 ਮਿਲੀਅਨ ਯਾਨੀ 13.93 ਕਰੋੜ ਤੱਕ ਪਹੁੰਚ ਗਈ ਸੀ। ਦਸੰਬਰ ਵਿੱਚ ਕਰੀਬ 40 ਲੱਖ ਨਵੇਂ ਨਿਵੇਸ਼ਕ ਖਾਤੇ ਸੀਡੀਐੱਸਐੱਲ ਵਿੱਚ ਖੋਲ੍ਹੇ ਗਏ ਸਨ। ਇਸ ਦੇ ਨਾਲ ਹੀ ਕਰੀਬ 5 ਲੱਖ ਖਾਤੇ NSDL 'ਚ ਖੋਲ੍ਹੇ ਗਏ ਸਨ। ਇਸ ਤੋਂ ਪਹਿਲਾਂ ਨਵੰਬਰ ਵਿੱਚ ਕੁੱਲ 28 ਲੱਖ ਖਾਤੇ ਖੋਲ੍ਹੇ ਗਏ ਸਨ। ਅਕਤੂਬਰ 'ਚ 26 ਲੱਖ ਖਾਤੇ ਖੋਲ੍ਹੇ ਗਏ ਸਨ।

ਇਹ ਵੀ ਪੜ੍ਹੋ - Petrol-Diesel Price: ਕੀ ਤੁਹਾਡੇ ਸ਼ਹਿਰ 'ਚ ਸਸਤਾ ਹੋਇਆ ਪੈਟਰੋਲ-ਡੀਜ਼ਲ!  ਜਾਣੋ ਅੱਜ ਦਾ ਰੇਟ

FPI ਨੇ ਕੀਤਾ ਭਾਰੀ ਨਿਵੇਸ਼ 
ਇਕੱਲੇ ਦਸੰਬਰ ਮਹੀਨੇ 'ਚ ਬ੍ਰਾਡ ਮਾਰਕਿਟ 'ਚ 7 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ ਹੈ। ਦਸੰਬਰ 'ਚ ਨਿਫਟੀ 7 ਫ਼ੀਸਦੀ ਵਧਿਆ ਸੀ। ਜਦੋਂ ਕਿ ਨਿਫਟੀ ਮਿਡਕੈਪ ਅਤੇ ਨਿਫਟੀ ਸਮਾਲਕੈਪ ਸੂਚਕਾਂਕ 'ਚ ਕ੍ਰਮਵਾਰ 6.5 ਫ਼ੀਸਦੀ ਅਤੇ 5.19 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਪਿਛਲੇ ਮਹੀਨੇ ਵਿਦੇਸ਼ਾਂ ਤੋਂ ਵੀ ਕਾਫ਼ੀ ਨਿਵੇਸ਼ ਆਇਆ ਸੀ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਯਾਨੀ FPI ਨੇ ਦਸੰਬਰ ਮਹੀਨੇ ਵਿੱਚ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਕਰੀਬ 58,498 ਕਰੋੜ ਰੁਪਏ ਦਾ ਨਿਵੇਸ਼ ਕੀਤਾ।

ਇਹ ਵੀ ਪੜ੍ਹੋ - UPI ਦਾ ਇਸਤੇਮਾਲ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਨਿਯਮਾਂ 'ਚ ਕੀਤਾ ਗਿਆ ਇਹ ਬਦਲਾਅ

ਕੋਵਿਡ ਤੋਂ ਬਾਅਦ ਖੋਲ੍ਹੇ ਕਈ ਖਾਤੇ
ਹਾਲਾਂਕਿ ਆਬਾਦੀ ਦੇ ਮੁਕਾਬਲੇ ਨਿਵੇਸ਼ਕਾਂ ਦੀ ਫ਼ੀਸਦੀ ਦੇ ਮਾਮਲੇ ਵਿੱਚ ਭਾਰਤ ਅਜੇ ਵੀ ਬਹੁਤ ਪਿੱਛੇ ਹੈ। ਇਸ ਮਾਮਲੇ ਦੇ ਸਬੰਧ ਵਿੱਚ ਸਾਨੂੰ ਅਜੇ ਲੰਮਾ ਸਫ਼ਰ ਤੈਅ ਕਰਨਾ ਹੈ। ਕੋਵਿਡ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਵਾਧਾ ਵੇਖਣ ਨੂੰ ਮਿਲਿਆ ਹੈ। ਮਾਰਚ 2020 'ਚ ਨਿਫਟੀ 7,511 ਅੰਕ ਰਹਿ ਗਿਆ ਸੀ। ਉਦੋਂ ਤੋਂ ਇਹ ਵਧ ਕੇ 21,700 ਹੋ ਗਿਆ। 1 ਅਪ੍ਰੈਲ, 2022 ਦੇ ਬਾਅਦ ਤੋਂ ਹੁਣ ਤੱਕ ਭਾਰਤ ਵਿੱਚ ਲਗਭਗ 9.84 ਕਰੋੜ ਡੀਮੈਟ ਖਾਤੇ ਖੋਲ੍ਹੇ ਗਏ ਹਨ।

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News