ਇਨ੍ਹਾਂ ਟਾਇਰ ਕੰਪਨੀਆਂ ਦੇ ਨਿਵੇਸ਼ਕ ਮਾਲਾਮਾਲ

11/22/2017 9:57:28 AM

ਨਵੀਂ ਦਿੱਲੀ—ਸੁਰੱਖਿਅਤ ਯਾਤਰਾ ਦੇ ਲਈ ਤੁਹਾਨੂੰ ਵਾਹਨ ਦੇ ਟਾਇਰਾਂ ਦੀ ਸਥਿਤੀ ਮਹੱਤਵਪੂਰਨ ਹੈ, ਪਰ ਜਿਨ੍ਹਾਂ ਨੇ ਟਾਇਰ ਕੰਪਨੀਆਂ 'ਚ ਨਿਵੇਸ਼ ਕੀਤਾ ਹੈ ਉਹ ਮਾਲਾਮਾਲ ਹੋ ਗਏ। ਅੰਕੜਿਆਂ ਦੇ ਮੁਤਾਬਕ , ਟਾਇਰ ਸੈਕਟਰ ਦੀਆਂ 4 ਕੰਪਨੀਆਂ ਦੇ ਸ਼ੇਅਰਾਂ ਨੂੰ ਪਿਛਲੇ 15 ਸਾਲਾਂ 'ਚ 5,000 ਫੀਸਦੀ ਗਰੋਥ ਮਿਲੀ ਹੈ। ਆਓ ਜਾਣਦੇ ਹਾਂ ਇਨ੍ਹਾਂ ਸ਼ੇਅਰਾਂ ਬਾਰੇ...
ਟਾਇਰ ਨਿਰਮਾਤਾ ਕੰਪਨੀ ੂਬਾਰਕ੍ਰਿਸ਼੍ਰਨ (ਬੀ.ਆਈ.ਐੱਲ.) ਦੇ ਸ਼ੇਅਰਾਂ 'ਚ 15 ਸਾਲ ਪਹਿਲਾਂ ਕੀਤਾ ਗਿਆ 1 ਲੱਖ ਰੁਪਏ ਦਾ ਨਿਵੇਸ਼ ਹੁਣ 9 ਕਰੋੜ ਰੁਪਏ ਦੇ ਚੱਕਿਆ ਹੈ। 15 ਨਵੰਬਰ 2002 ਨੂੰ 3.47 ਰੁਪਏ ਦੇ ਸ਼ੇਅਰ 17 ਨਵੰਬਰ 2017 ਨੂੰ 2,083 ਰੁਪਏ ਦੇ ਹੋ ਗਏ।
ਸ਼ੇਅਰ ਕੀਮਤ ਦੇ ਮਾਮਲੇ 'ਚ ਸਭ ਤੋਂ ਮਹਿੰਗਾ ਸਟਾਕ ਐੈੱਮ.ਆਰ.ਐੱਫ. ਵੀ ਇਸੇ ਸੈਕਟਰ ਨਾਲ ਹੈ। ਇਸਦੇ ਸਟਾਕ 'ਚ 8,132 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ, ਯਾਨੀ 15 ਨਵੰਬਰ ਨੂੰ ਇਸਦੇ ਇਕ ਸ਼ੇਅਰ ਦੀ ਕੀਮਤ 844 ਰੁਪਏ ਸੀ ਜੋ 17 ਨਵੰਬਰ 2017 ਨੂੰ 69,477 ਹੋ ਗਈ। Tvs Srichakra ਅਤੇ ceat ਦੇ ਸ਼ੇਅਰਾਂ ਦਾ ਪਹਿਲਾਂ ਵੀ ਇਸੇ ਤਰ੍ਹਾਂ ਤੇਜ਼ੀ ਨਾਲ ਘੁੰਮ ਰਿਹਾ ਹੈ। ਨਵੰਬਰ 2002 ਤੋਂ 2017 'ਚ ਇਸਦੇ ਸ਼ੇਅਰਾਂ 'ਚ ਕਮਸ਼: 7,675 ਫੀਸਦੀ ਅਤੇ 6,159 ਫੀਸਦੀ ਵਾਧਾ ਹੋਇਆ। goodyear india tyre, apollo tyres ਦੇ ਨਿਵੇਸ਼ਕ ਨੀ ਮਾਲਾਮਾਲ ਹੋ ਗਏ। ਇਨ੍ਹਾਂ ਦੇ ਨਿਵੇਸ਼ਕਾਂ ਨੂੰ ਕ੍ਰਮਸ਼ : 2,996 ਫੀਸਦੀ 2,658 ਫੀਸਦੀ ਅਤੇ 1,701 ਫੀਸਦੀ ਮੁਨਾਫਾ ਹੋਇਆ  ਇਕੁਵਟੀ ਬੇਂਚਮਾਰਕ ਬੀ.ਐੱਸ.ਈ. ਸੈਂਸੇਕਸ ਨਵੰਬਰ 2002 ਤੋਂ 2017 ਦੇ ਵਿਚ 1,000 ਫੀਸਦੀ ਵਾਧਾ ਦੇ ਨਾਲ 3,034 ਨਾਲ 33,343 'ਤੇ ਪਹੁੰਚ ਗਿਆ।


Related News