ਚੋਰਾਂ ਨੇ ਪੈਟਰੋਲ ਪੰਪ ਦੇ ਬਾਹਰ ਖੜ੍ਹੇ ਟਰਾਲੇ ਦੇ ਰਿੰਮ ਸਣੇ ਟਾਇਰ ਕੀਤੇ ਚੋਰੀ
Saturday, May 18, 2024 - 11:27 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਦੇ ਇਲਾਕੇ ਅੰਦਰ ਇਕ ਪੈਟਰੋਲ ਪੰਪ 'ਤੇ ਖੜ੍ਹੇ ਟਰਾਲੇ ਦੇ ਕੁਝ ਟਾਇਰ ਰਿੰਮ ਸਮੇਤ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਵਾਰਦਾਤ ਨੂੰ ਚੋਰਾਂ ਨੇ ਉਸ ਵੇਲੇ ਅੰਜਾਮ ਦਿੱਤਾ ਜਦੋਂ ਗੁਰਦਾਸਪੁਰ ਤੋਂ ਕੋਲਾ ਖਾਲੀ ਕਰਕੇ ਵਾਪਸ ਆਏ ਪ੍ਰਵਾਸੀ ਡਰਾਈਵਰ ਬੰਸੀ ਰਾਮ ਨੇ ਟਰਾਲਾ ਮੁਕੇਰੀਆਂ ਰੋਡ ਤੇ ਸਥਿਤ ਇੱਕ ਪੈਟਰੋਲ ਪੰਪ ਸਾਹਮਣੇ ਖੜ੍ਹਾ ਕਰਕੇ ਰਾਤ ਨੂੰ ਸੌਂ ਗਿਆ।
ਇਹ ਵੀ ਪੜ੍ਹੋ- ਗੜ੍ਹਸ਼ੰਕਰ ਤੋਂ ਨਿਮਿਸ਼ਾ ਮਹਿਤਾ ਨੇ ਪੰਜਾਬ ਭਾਜਪਾ ਇੰਚਾਰਜ ਵਿਜੇ ਰੂਪਾਨੀ ਦੀ ਮੌਜੂਦਗੀ ’ਚ ਕੀਤੀ ਘਰ ਵਾਪਸੀ
ਟਰਾਲਾ ਚਾਲਕ ਬੰਸੀ ਰਾਮ ਨੇ ਦੱਸਿਆ ਕਿ ਜਦੋਂ ਸਵੇਰੇ 4 ਵਜੇ ਉਹ ਆਪਣਾ ਟਰਾਲਾ ਲੈ ਕੇ ਰਵਾਨਾ ਹੋਣ ਲੱਗਾ ਤਾਂ ਦੇਖਿਆ ਕਿ ਨਵੀਂ ਕੰਡੀਸ਼ਨ ਦੇ ਟਾਇਰ ਚੋਰਾਂ ਵੱਲੋਂ ਚੋਰੀ ਕਰ ਲਏ ਗਏ ਹਨ। ਪੀੜਤ ਟਰਾਲਾ ਚਾਲਕ ਬੰਸੀ ਰਾਮ ਨੇ ਦੱਸਿਆ ਕਿ ਉਹ ਰਾਜਸਥਾਨ ਤੋਂ ਗੁਰਦਾਸਪੁਰ ਸ਼ਹਿਰ ਕੋਲਾ ਉਤਾਰਨ ਲਈ ਆਇਆ ਸੀ ਅਤੇ ਉਸ ਨੇ ਸਵੇਰੇ ਮਕੇਰੀਆਂ ਤੋਂ ਰਾਜਸਥਾਨ ਵਾਪਸੀ ਲਈ ਟਰਾਲੇ ਅੰਦਰ ਪੱਥਰ ਲੋਡ ਕਰਨਾ ਸੀ। ਪਰ ਟਰਾਲੇ ਦੇ ਟਾਇਰ ਚੋਰੀ ਹੋ ਜਾਣ ਕਾਰਨ ਜਿੱਥੇ ਖੱਜਲ ਖੁਆਰੀ ਦਾ ਸਾਹਮਣਾ ਕਰ ਰਿਹਾ ਹੈ। ਉਥੇ ਹੀ ਉਸ ਗਰੀਬ ਦਾ ਵੱਡਾ ਨੁਕਸਾਨ ਹੋ ਗਿਆ ਹੈ। ਪੀੜਤ ਨੇ ਦੱਸਿਆ ਕਿ ਰਿੰਮ ਸਮੇਤ ਚੋਰੀ ਹੋਏ ਟਾਇਰਾਂ ਦੀ ਕੀਮਤ 60 ਹਜ਼ਾਰ ਦੇ ਕਰੀਬ ਬਣਦੀ ਹੈ ਅਤੇ ਉਸ ਨੇ ਟਾਇਰਾਂ ਦੀ ਇਹ ਜੋੜੀ ਥੋੜੇ ਦਿਨ ਪਹਿਲਾਂ ਹੀ ਲਵਾਈ ਸੀ। ਟਰੱਕ ਚਾਲਕ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਦਾ ਇੰਨਾ ਡਰ ਬਣ ਗਿਆ ਹੈ ਕਿ ਬਾਹਰੀ ਸੂਬਿਆਂ ਦੇ ਟਰੱਕ ਡਰਾਈਵਰ ਪੰਜਾਬ 'ਚ ਵੜਦਿਆਂ ਹੀ ਆਪਣੇ ਆਪ ਆਸਰੱਖਿਅਤ ਮਹਿਸੂਸ ਕਰਦੇ ਹਨ। ਇਸ ਸਾਰੇ ਮਾਮਲੇ ਸਬੰਧੀ ਪੁਰਾਣਾ ਸ਼ਾਲਾ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e