ਕਾਰਪੋਰੇਟ ਟੈਕਸ ਘਟਣ ਦੇ ਐਲਾਨ ਤੋਂ ਬਾਅਦ ਨਿਵੇਸ਼ਕਾਂ ਨੇ ਕਮਾਏ 5.51 ਲੱਖ ਕਰੋੜ

Friday, Sep 20, 2019 - 03:04 PM (IST)

ਕਾਰਪੋਰੇਟ ਟੈਕਸ ਘਟਣ ਦੇ ਐਲਾਨ ਤੋਂ ਬਾਅਦ ਨਿਵੇਸ਼ਕਾਂ ਨੇ ਕਮਾਏ 5.51 ਲੱਖ ਕਰੋੜ

ਨਵੀਂ ਦਿੱਲੀ—ਅਰਥਵਿਵਸਥਾ 'ਚ ਜਾਨ ਲਗਾਉਣ ਲਈ ਵਿੱਤ ਮੰਤਰੀ ਸੀਤਾਰਮਣ ਵਲੋਂ ਕੀਤੀ ਗਈ ਘੋਸ਼ਣਾ ਦੇ ਬਾਅਦ ਸ਼ੇਅਰ ਬਾਜ਼ਾਰ 'ਚ ਭਾਰੀ ਉਛਾਲ ਦਰਜ ਕੀਤਾ ਗਿਆ ਹੈ ਅਤੇ ਨਿਵੇਸ਼ਕਾਂ ਦੀ ਸੰਪਤੀ ਅਚਾਨਕ 5.51 ਲੱਖ ਕਰੋੜ ਰੁਪਏ ਵਧ ਗਈ ਹੈ। ਦੁਪਿਹਰ ਕਰੀਬ ਇਕ ਵਜੇ ਬੀ.ਐੱਸ.ਈ. ਦਾ ਸੈਂਸੈਕਸ 1,771.12 ਅੰਕਾਂ ਦੀ ਤੇਜ਼ੀ ਦੇ ਨਾਲ 37,864.59 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰਾਂ 'ਚ ਭਾਰੀ ਉਛਾਲ ਦੇ ਕਾਰਨ ਬੀ.ਐੱਸ.ਈ.'ਚ ਸੂਚੀਬੱਧ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਨ 5,50,625.11 ਕਰੋੜ ਰੁਪਏ ਵਧ ਕੇ 1,44,19,378.17 ਕਰੋੜ ਰੁਪਏ 'ਤੇ ਪਹੁੰਚ ਗਿਆ।

PunjabKesari
ਘਰੇਲੂ ਕੰਪਨੀਆਂ ਲਈ ਕਾਰਪੋਰੇਟ ਟੈਕਸ ਦੀ ਪ੍ਰਭਾਵੀ ਦਰ ਘੱਟ ਕੇ 25.17 ਫੀਸਦੀ ਹੋਈ
ਸਰਕਾਰ ਨੇ ਸ਼ੁੱਕਰਵਾਰ ਨੂੰ ਘਰੇਲੂ ਕੰਪਨੀਆਂ ਦੇ ਲਈ ਕਾਰਪੋਰੇਟ ਟੈਕਸ ਦੀ ਪ੍ਰਭਾਵੀ ਦਰ ਨੂੰ ਘਟਾ ਕੇ 25.17 ਫੀਸਦੀ ਕਰ ਦਿੱਤਾ। ਇਸ 'ਚ ਸਾਰੇ ਸੈੱਸ ਅਤੇ ਸਰਚਾਰਜ ਸ਼ਾਮਲ ਹਨ। ਨਵਾਂ ਟੈਕਸ ਇਸ ਸਾਲ ਦੀ ਪਹਿਲੀ ਅਪ੍ਰੈਲ ਤੋਂ ਹੀ ਪ੍ਰਭਾਵੀ ਹੋਵੇਗਾ। ਸੀਤਾਰਮਣ ਨੇ ਕਿਹਾ ਕਿ ਕਾਰਪੋਰੇਟ ਟੈਕਸ ਘੱਟਣ ਨਾਲ ਨਿਵੇਸ਼ ਅਤੇ ਆਰਥਿਕ ਵਿਕਾਸ 'ਚ ਤੇਜ਼ੀ ਆਵੇਗੀ।

PunjabKesari
ਸਰਕਾਰ ਨੇ ਕੈਪੀਟਲ ਗੇਨ 'ਤੇ ਬਜਟ 'ਚ ਲਗਾਏ ਗਏ ਹੋਰ ਸਰਚਾਰਜ ਨੂੰ ਲਿਆ ਵਾਪਸ
ਸਰਕਾਰ ਨੇ ਬਜਟ 'ਚ ਕੈਪੀਟਲ ਗੇਨ 'ਤੇ ਵਧਾਏ ਗਏ ਸਰਚਾਰਜ ਨੂੰ ਨਹੀਂ ਲੈਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸਕਿਓਰਿਟੀਜ਼ ਟਰਾਂਸਜੈਕਸ਼ਨ ਟੈਕਸ ਭਰਨ ਵਾਲੀਆਂ ਕੰਪਨੀਆਂ ਦੇ ਸ਼ੇਅਰ ਵੇਚਣ ਨਾਲ ਹੋਣ ਵਾਲੇ ਲਾਭ 'ਤੇ ਹੀ ਲਾਗੂ ਹੋਵੇਗਾ।
—ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ.ਪੀ.ਆਈ.) ਨੂੰ ਡੈਰੀਵੇਟਿਵਸ ਸਮੇਤ ਕਿਸੇ ਵੀ ਪ੍ਰਤੀਭੂਤੀ ਦੀ ਵਿਕਰੀ ਤੇ ਹੋਣ ਵਾਲੇ ਪੂੰਜੀਗਤ ਲਾਭ 'ਤੇ ਵੀ ਸੁਪਰ ਰਿਚ ਟੈਕਸ ਨਹੀਂ ਲੱਗੇਗਾ।
—ਪੰਜ ਜੁਲਾਈ ਤੋਂ ਪਹਿਲਾਂ ਸ਼ੇਅਰਾਂ ਦੇ ਬਾਇਬੈਕ ਦੀ ਘੋਸ਼ਣਾ ਕਰ ਚੁੱਕੀ ਸੂਚੀਬੰਧ ਕੰਪਨੀਆਂ 'ਤੇ ਵੀ ਸੁਪਰ ਰਿਚ ਟੈਕਸ ਨਹੀਂ ਲੱਗੇਗਾ।

PunjabKesari


author

Aarti dhillon

Content Editor

Related News