IHCL ਅਤੇ GIC ਹੋਟਲਾਂ ਦੀ ਪ੍ਰਾਪਤੀ ''ਤੇ 4,000 ਕਰੋੜ ਕਰਨਗੇ ਨਿਵੇਸ਼

Saturday, May 18, 2019 - 01:20 PM (IST)

IHCL ਅਤੇ GIC ਹੋਟਲਾਂ ਦੀ ਪ੍ਰਾਪਤੀ ''ਤੇ 4,000 ਕਰੋੜ ਕਰਨਗੇ ਨਿਵੇਸ਼

ਮੁੰਬਈ—ਟਾਟਾ ਗਰੁੱਪ ਦੀ ਹੋਟਲ ਇਕਾਈ ਇੰਡੀਅਨ ਹੋਟਲਸ ਕੰਪਨੀ ਲਿਮਟਿਡ (ਆਈ.ਐੱਚ.ਸੀ.ਐੱਲ.) ਨੇ ਸਿੰਗਾਪੁਰ ਦੇ ਸੰਪ੍ਰਭੂ ਸੰਪਤੀ ਫੰਡ ਜੀ.ਆਈ.ਸੀ. ਨਾਲ ਗਠਜੋੜ ਕੀਤਾ ਹੈ। ਦੋਵੇ ਮਿਲ ਕੇ ਹੋਟਲਾਂ ਦੀ ਪ੍ਰਾਪਤੀ 'ਤੇ 4,000 ਕਰੋੜ ਰੁਪਏ ਦਾ ਨਿਵੇਸ਼ ਕਰਨਗੇ।
ਅਧਿਕਾਰ ਲੈਣ ਦੀ ਜਗ੍ਹਾ 'ਐਸੇਟ ਲਾਈਫ ਫਾਰਮੇਟ' 'ਚ ਪ੍ਰਾਪਤੀ ਕਰੇਗੀ। ਭਾਵ ਟਾਟਾ ਹੋਟਲ ਨੂੰ ਖਰੀਦਣ ਦੀ ਥਾਂ ਉਸ ਦੇ ਮਾਲਕ ਨੂੰ ਬਿਜ਼ਨੈੱਸ 'ਚ ਹਿੱਸੇਦਾਰੀ ਦੇਵੇਗੀ। ਅਧਿਕਾਰਿਕ ਬਿਆਨ ਮੁਤਾਬਕ ਦੋਵਾਂ ਦੇ ਗਠਜੋੜ ਦੇ ਤਹਿਤ ਹਾਸਲ ਕੀਤੇ ਜਾਣ ਵਾਲੇ ਹਰੇਕ ਹੋਟਲ 'ਚ ਆਈ.ਐੱਚ.ਸੀ.ਐੱਲ. ਦੀ ਹਿੱਸੇਦਾਰੀ 30 ਫੀਸਦੀ ਹੋਵੇਗੀ ਬਾਕੀ ਨਿਵੇਸ਼ ਜੀ.ਆਈ.ਸੀ. ਕਰੇਗਾ। ਬਿਆਨ ਮੁਤਾਬਕ ਇਹ ਨਿਵੇਸ਼ ਅਗਲੇ ਤਿੰਨ ਸਾਲਾਂ ਤੱਕ ਕੀਤਾ ਜਾਵੇਗੀ।
ਦੋਵਾਂ ਦੀ ਸਾਂਝੇ ਮੰਚ ਦੇਸ਼ 'ਚ ਹੋਟਲ ਨਿਵੇਸ਼ ਦੀਆਂ ਸੰਭਾਵਨਾਵਾਂ ਦੇਖੇਗਾ। ਆਈ.ਐੱਚ.ਸੀ.ਐੱਲ. ਦੇ ਪ੍ਰਬੰਧ ਨਿਰਦੇਸ਼ਕ ਪੁਨੀਤ ਛਟਵਾਲ ਨੇ ਕਿਹਾ ਕਿ ਇਹ ਨਿਵੇਸ਼ ਸਾਡੇ 2022 ਤੱਕ ਦੇ ਵਿਸਤਾਰ ਟੀਚਾ 'ਐਸੀਪਰੇਸ਼ਨ 2022' ਦੇ ਅਨੁਰੂਪ ਹੈ। ਆਈ.ਐੱਚ.ਸੀ.ਐੱਲ. ਦੇਸ਼ 'ਚ ਤਾਜ਼, ਵਿਵਾਂਤਾ ਅਤੇ ਜਿੰਜਰ ਬ੍ਰਾਂਡ ਨਾਂ ਨਾਲ ਹੋਟਲ ਚਲਾਉਂਦੀ ਹੈ


author

Aarti dhillon

Content Editor

Related News