ਸਰਕਾਰੀ ਸਖ਼ਤੀ ਕਾਰਨ ਵਧਿਆ ਕਾਰ ਸੁਰੱਖ਼ਿਆ ਪੁਰਜਿਆਂ ''ਚ ਨਿਵੇਸ਼, ਮਹਿੰਗੀਆਂ ਹੋਣਗੀਆਂ ਕਾਰਾਂ

Monday, Sep 12, 2022 - 06:14 PM (IST)

ਸਰਕਾਰੀ ਸਖ਼ਤੀ ਕਾਰਨ ਵਧਿਆ ਕਾਰ ਸੁਰੱਖ਼ਿਆ ਪੁਰਜਿਆਂ ''ਚ ਨਿਵੇਸ਼, ਮਹਿੰਗੀਆਂ ਹੋਣਗੀਆਂ ਕਾਰਾਂ

ਨਵੀਂ ਦਿੱਲੀ - ਸੜਕ ਦੁਰਘਨਾਵਾਂ ਦੇ ਲਗਾਤਾਰ ਵਾਧੇ ਦੇ ਮੱਦੇ ਨਜ਼ਰ ਯਾਤਰੀਆਂ ਦੀ ਸੁਰੱਖਿਆ ਲਈ ਸਰਕਾਰ ਨੇ ਸਖ਼ਤ ਕਾਨੂੰਨ ਬਣਾਏ ਹਨ ਜਿਸ ਕਾਰਨ ਕਾਰ ਨਿਰਮਾਤਾਵਾਂ ਨੇ ਕਾਰ ਵਿਚ ਏਅਰਬੈਗ ਵਰਗੇ ਕਈ  ਹੋਰ ਸੁਰੱਖਿਆ ਸਹੂਲਤਾਂ 'ਚ ਨਿਵੇਸ਼ ਕਰਨਾ ਸ਼ੁਰੁ ਕਰ ਦਿੱਤਾ ਹੈ। ਇਨ੍ਹਾਂ ਨਿਰਮਾਤਾਵਾਂ ਨੇ ਏਅਰਬੈਗ,ਐਡਵਾਂਸ ਡਰਾਵੀਰ ਅਸਿਸਟੈਂਟ , ਸਿਸਟਮ ਅਤੇ ਇਲੈਕਟ੍ਰਾਨਿਕ ਸਟੇਬਿਲਟੀ ਕੰਟਰੋਲ ਤਕਨੀਕਾਂ ਨੂੰ ਦੇਸ਼ ਵਿਚ ਵਿਕਸਿਤ ਕਰਨ ਦੀ ਪਹਿਲ ਕਰ ਦਿੱਤੀ ਹੈ।

ਆਨੰਦ ਗਰੁਪ ਦੀ ਕੰਪਨੀ ਜਾਇਸਨ ਆਨੰਦ ਅਭਿਸ਼ੇਕ ਸੇਫਟੀ ਸਿਸਟਮ ਦੇ ਅਧਿਕਾਰੀ ਅਤੇ ਪ੍ਰਬੰਧਕ ਨਿਰਦੇਸ਼ਕ ਮਹਿੰਦਰ ਐੱਸ ਰਾਜਵਤ ਨੇ ਦੱਸਿਆ ਕਿ ਕੰਪਨੀ ਉਤਪਾਦਨ ਵਧਾਉਣ ਲਈ 250 ਕਰੋੜ ਰੁਪਏ ਅਤੇ ਸੋਧ ਅਤੇ ਵਿਕਾਸ ਲਈ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕੰਪਨੀ ਏਅਰਬੈਗ, ਸੀਟ ਬੈਲਟ,ਕ੍ਰੈਸ਼ ਸੈਂਸਰ ਬਣਾਉਣ ਜਾ ਰਹੀ ਹੈ। ਰਾਵਾਤ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਨਵੇਂ ਨਿਯਮ ਆਉਣ ਤੋਂ ਬਾਅਦ ਕੰਪਨੀ ਦੇ ਕਾਰੋਬਾਰ ਵਿਚ ਤਿੰਨ ਫ਼ੀਸਦੀ ਵਾਧਾ ਹੋਵੇਗਾ। ਦੋ ਏਅਰਬੈਗ ਦੀ ਥਾਂ ਤਿੰਨ ਏਅਰਬੈਗ ਲਗਾਉਣ ਕਰਕੇ ਕੰਪਨੀ ਦੇ ਕਾਰੋਬਾਰ ਵਿਚ ਤਿੰਨ ਗੁਣਾ ਵਾਧਾ ਹੋਵੇਗਾ।

ਏਵਲਾਨ ਕੰਸਲਟਿੰਗ ਕੰਪਨੀ ਦੇ ਨਿਰਦੇਸ਼ਕ ਸ਼ੁੱਭਵਰਤ ਸੇਨ ਗੁਪਤਾ ਦੇ ਮੁਤਾਬਕ ਹੁਣ ਤੱਕ ਟੈਕਸ ਦੇ ਮਾਮਲਿਆਂ ਵਿਚ ਏਅਰਬੈਗ ਦੀ ਮਾਰਕੀਟ 35 ਕਰੋੜ ਡਾਲਰ ਹੈ, ਜੇਕਰ ਛੇ ਏਅਰਬੈਗ ਨਿਯਮ ਲਾਗੂ ਹੋ ਜਾਂਦਾ ਹੈ ਤਾਂ ਬਾਜ਼ਾਰ ਦਾ ਉਛਾਲ ਵੱਧ ਕੇ 100 ਕਰੋੜ ਤੱਕ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਸੈਂਸਰ, ਈ.ਸੀ.ਯੂ ਆਦਿ ਦੀ ਸਪਲਾਈ ਕਰਨ ਵਾਲਿਆਂ ਲਈ ਬਾਜ਼ਾਰ ਦਾ ਉਛਾਲ 60 ਕਰੋੜ ਵਧਣ ਦੀ ਉਮੀਦ ਲਗਾਈ ਜਾ ਰਹੀ ਹੈ। ਬੀਤੇ ਦਿਨੀਂ ਇਕ ਸੜਕ ਦੁਰਘਟਨਾ ਵਿਚ ਟਾਟਾ ਸੰਨਸ ਦੇ ਸਾਬਕਾ ਚੇਅਰਮੈਨ ਸਾਈਰਸ ਮਿਸਤਰੀ ਸਹਿਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਦੋ ਹੋਰ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਕਾਰ ਦੀ ਪਿਛਲੀ ਸੀਟ 'ਤੇ ਬੈਠਣ ਵਾਲਿਆਂ ਲਈ ਵੀ ਸੀਟ ਬੈਲਟ ਲਗਾਉਣੀ ਜ਼ਰੂਰੀ ਹੋਵੇਗੀ ਅਜਿਹਾ ਨਾ ਕਰਨ ਵਾਲੇ 'ਤੇ ਜ਼ੁਰਮਾਨਾ ਲਗਾਇਆ ਜਾਵੇਗਾ।

ਸੀਟ ਬੈਲਟ ਦੇ ਨਿਯਮ ਨਾਲ ਕਾਰੋਬਾਰ 'ਤੇ ਜਿਆਦਾ ਅਸਰ ਨਹੀਂ ਪਵੇਗਾ। ਇਸ ਬਾਰੇ ਸੇਨ ਗੁਪਤਾ ਨੇ ਕਿਹਾ ਕਿ ਘੱਟ ਕੀਮਤ ਵਾਲੀਆਂ ਕਈ ਕਾਰਾਂ ਵਿਚ ਪਹਿਲਾਂ ਤੋਂ ਹੀ ਸੀਟ ਬੈਸਟਾਂ ਲਗਾਈਆਂ ਹੋਈਆਂ ਹਨ। ਇਸ ਲਈ ਇਨ੍ਹਾਂ ਤੋਂ ਜ਼ਿਆਦਾ ਆਮਦਨ ਹੋਣ ਦੀ ਸੰਭਾਵਨਾ ਨਹੀਂ ਹੈ। ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਜਨਵਰੀ ਵਿਚ ਇਸ ਦੀ ਸੂਚਨਾ ਜਾਰੀ ਕੀਤੀ ਸੀ। ਇਸ ਸੂਚਨਾ ਵਿਚ ਉਨ੍ਹਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਹਾ ਕਿ 1 ਅਕਤੂਬਰ 2022 ਤੋਂ ਕਾਰ ਨਿਰਮਾਤਾ ਕਾਰ ਦੇ ਦੋਵਾਂ ਪਾਸੇ ,ਬਾਹਰਲੇ ਪਾਸੇ ਬੈਠਣ ਵਾਲੇ ਹਰ ਵਿਅਕਤੀ ਲਈ ਇਕ ਏਅਰ ਬੈਗ ਅਤੇ ਸ਼ੀਸ਼ੇ ਨਾਲ ਬੈਠੇ ਹਰ ਵਿਅਕਤੀ ਦੇ ਦੋਵੇਂ ਪਾਸੇ ਟਿਊਬ ਏਅਰਬੈਗ ਅਤੇ ਅੱਗੇ ਬੈਠਣ ਵਾਲੇ ਹਰੇਕ ਵਿਅਕਤੀ ਲਈ ਇਕ ਏਅਰ ਬੈਗ ਜ਼ਰੂਰੀ ਹੋਵੇਗਾ। 

ਇਸ ਦੇ ਜਵਾਬ ਵਿਚ ਕੰਪਨੀਆਂ ਦਾ ਕਹਿਣਾ ਹੈ ਕਿ ਛੇ ਏਅਰਬੈਗ ਲਗਾਉਣ ਨਾਲ ਕਾਰ ਦੀਆਂ ਕੀਮਤਾਂ ਵਿਚ ਵਾਧਾ ਹੋ ਜਾਵੇਗਾ ਜਿਸ ਕਰਕੇ ਇਹ ਗ੍ਰਾਹਕਾਂ ਦੇ ਬਜਟ ਤੋਂ ਬਾਹਰ ਹੋ ਜਾਵੇਗਾ। ਵਾਹਨ ਨਿਰਮਾਤਾਵਾਂ ਦਾ ਇਹ ਵੀ ਕਿਹਣਾ ਹੈ ਕਿ ਇਸ ਨਾਲ ਸੜਕ ਦੁਰਘਟਨਾਵਾਂ ਘੱਟ ਹੋਣ ਵਿਚ ਮਦਦ ਨਹੀਂ ਮਿਲੇਗੀ। ਰਾਜਾਵਤ ਦਾ ਕਿਹਣਾ ਹੈ ਕਿ ਛੇ ਏਅਰ ਬੈਗ ਲਗਾਉਣ ਨਾਲ ਕਾਰ ਦੀ ਸੁਰੱਖਿਆ ਨਾਲ ਜੁੜੇ ਉਪਕਰਨਾਂ ਦੀ ਕੀਮਤਾਂ ਵਿਚ ਵਾਧਾ ਹੋਵੇਗਾ। ਸੈਗਮੇਂਟ ਦੇ ਮੁਤਾਬਕ ਪ੍ਰਤੀ ਕਾਰ ਕੀਮਤ ਵਿਚ 15,000-20000 ਦੀ ਥਾਂ 30000 ਤੋਂ 40,000 ਰੁਪਏ ਦਾ ਵਾਧਾ ਹੋਵੇਗਾ।


author

Harinder Kaur

Content Editor

Related News