ਕੁਇੱਕ ਕਾਮਰਸ ਕੰਪਨੀਆਂ ਵੱਲੋਂ ਨਿਯਮ ਅਤੇ ਕਾਨੂੰਨ ਦੀ ਉਲੰਘਣਾ ਨੂੰ ਲੈ ਕੇ ਕੇਂਦਰੀ ਵਣਜ ਮੰਤਰੀ ਦਖ਼ਲ ਦੇਣ : ਕੈਟ

Monday, Dec 30, 2024 - 11:09 AM (IST)

ਕੁਇੱਕ ਕਾਮਰਸ ਕੰਪਨੀਆਂ ਵੱਲੋਂ ਨਿਯਮ ਅਤੇ ਕਾਨੂੰਨ ਦੀ ਉਲੰਘਣਾ ਨੂੰ ਲੈ ਕੇ ਕੇਂਦਰੀ ਵਣਜ ਮੰਤਰੀ ਦਖ਼ਲ ਦੇਣ : ਕੈਟ

ਨਵੀਂ ਦਿੱਲੀ (ਭਾਸ਼ਾ) - ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਨੇ ਅੱਜ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੂੰ ਇਕ ਪੱਤਰ ਭੇਜ ਕੇ ਉਨ੍ਹਾਂ ਦਾ ਧਿਆਨ ਕੁਇੱਕ ਕਾਮਰਸ ਕੰਪਨੀਆਂ ਦੀ ਨਿਯਮ ਅਤੇ ਕਾਨੂੰਨ ਦੀ ਉਲੰਘਣਾ ਕਰਨ ਵੱਲ ਦਿਵਾਉਂਦਿਆਂ ਕਿਹਾ ਹੈ ਕਿ ਇਹ ਕੰਪਨੀਆਂ ਵਿਦੇਸ਼ੀ ਨਿਵੇਸ਼ ਦੀ ਦੁਰ-ਵਰਤੋਂ ਕਰਦੇ ਹੋਏ ਦੇਸ਼ ਦੇ ਪ੍ਰਚੂਨ ਬਾਜ਼ਾਰ ਨੂੰ ਵਿਗਾੜ ਰਹੀਆਂ ਹਨ, ਜਿਸ ਨਾਲ ਛੋਟੇ ਦੁਕਾਨਦਾਰਾਂ ਲਈ ਵੱਡਾ ਖ਼ਤਰਾ ਪੈਦਾ ਹੋ ਜਾਂਦਾ ਹੈ।

ਇਹ ਵੀ ਪੜ੍ਹੋ :     UPI, EPFO ​​ਅਤੇ ਸ਼ੇਅਰ ਬਾਜ਼ਾਰ 'ਚ ਵੱਡੇ ਬਦਲਾਅ, 1 ਜਨਵਰੀ 2025 ਤੋਂ ਲਾਗੂ ਹੋਣਗੇ ਕਈ ਨਵੇਂ ਨਿਯਮ

ਦੱਸਣਯੋਗ ਹੈ ਕਿ ਕੈਟ ਨੇ ਕੁਝ ਦਿਨ ਪਹਿਲਾਂ ਇਸ ਮੁੱਦੇ ’ਤੇ ਇਕ ਵ੍ਹਾਈਟ ਪੇਪਰ ਵੀ ਜਾਰੀ ਕੀਤਾ ਸੀ, ਜਿਸ ਦੀ ਇਕ ਕਾਪੀ ਉਸ ਨੇ ਗੋਇਲ ਨੂੰ ਵੀ ਭੇਜੀ ਹੈ। ਕੈਟ ਇਸ ਸਬੰਧ ’ਚ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਇਕ ਪੱਤਰ ਦੇ ਨਾਲ ਵ੍ਹਾਈਟ ਪੇਪਰ ਭੇਜ ਰਿਹਾ ਹੈ।

ਇਹ ਵੀ ਪੜ੍ਹੋ :     1 ਕੱਪ ਚਾਹ, ਕੀਮਤ 1 ਲੱਖ ਤੋਂ ਵੀ ਵੱਧ, ਜਾਣੋ ਕੀ ਹੈ ਖ਼ਾਸੀਅਤ

ਕੈਟ ਦੇ ਰਾਸ਼ਟਰੀ ਪ੍ਰਧਾਨ ਬੀ. ਸੀ. ਭਰਤੀਆ ਨੇ ਕੁਇੱਕ ਕਾਮਰਸ ਮੰਚਾਂ ਜਿਵੇਂ ਬਲਿੰਕਿਟ, ਇੰਸਟਾਮਾਰਟ, ਜ਼ੈਪਟੋ, ਸਵਿੱਗੀ ਆਦਿ ’ਤੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਰਾਹੀਂ ਪ੍ਰਾਪਤ ਪੈਸੇ ਦੀ ਦੁਰ-ਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਨਾਲ ਇਹ ਕੰਪਨੀਆਂ ਸਾਮਾਨ ਸਪਲਾਇਰਾਂ ’ਤੇ ਆਪਣਾ ਕੰਟਰੋਲ ਰੱਖਦੇ ਹੋਏ ਇਨਵੈਂਟਰੀ ’ਤੇ ਦਬਦਬਾ ਅਤੇ ਸਾਮਾਨ ਦੀਆਂ ਕੀਮਤਾਂ ਦੇ ਨਿਰਧਾਰਣ ’ਚ ਮਨਮਾਨੀ ਕਰ ਰਹੀਆਂ ਹਨ।

ਇਹ ਵੀ ਪੜ੍ਹੋ :     ਮਹਾਕੁੰਭ 2025-ਅਯੁੱਧਿਆ ਦਰਸ਼ਨ ਲਈ ਬੁਕਿੰਗ ਸ਼ੁਰੂ, ਕਿਰਾਏ 'ਚ ਛੋਟ ਸਮੇਤ ਮਿਲਣਗੀਆਂ ਇਹ ਸਹੂਲਤਾਂ

ਕੈਟ ਨੇ ਕਿਹਾ ਕਿ ਅਜਿਹੀਆਂ ਵਪਾਰਕ ਰਣਨੀਤੀਆਂ ਰਾਹੀਂ ਇਹ ਕੰਪਨੀਆਂ ਮੁਕਾਬਲੇਬਾਜ਼ੀ ਨੂੰ ਟਿੱਚ ਜਾਣਦੇ ਹੋਏ ਇਕ ਨਾ-ਬਰਾਬਰੀ ਵਾਲਾ ਬਾਜ਼ਾਰ ਬਣਾਉਂਦੀਆਂ ਹਨ, ਜਿੱਥੇ ਪੂਰੇ ਦੇਸ਼ ’ਚ ਲੱਗਭਗ 3 ਕਰੋਡ਼ ਤੋਂ ਜ਼ਿਆਦਾ ਕਰਿਆਨਾ ਦੁਕਾਨਾਂ ਦਾ ਟਿਕ ਸਕਣਾ ਲੱਗਭਗ ਅਸੰਭਵ ਹੋ ਗਿਆ ਹੈ।

ਕੈਟ ਨੇ ਕਿਹਾ ਕਿ ਵਿਦੇਸ਼ੀ ਪੂੰਜੀ ਨਾਲ ਚਲਾਈਆਂ ਜਾ ਰਹੀਆਂ ਇਨ੍ਹਾਂ ਕੰਪਨੀਆਂ ਦਾ ਬੇਕਾਬੂ ਵਾਧਾ ਭਾਰਤ ਦੇ ਛੋਟੇ ਪ੍ਰਚੂਨ ਬਾਜ਼ਾਰ ਲਈ ਇਕ ਵੱਡਾ ਖ਼ਤਰਾ ਹੈ। ਕੈਟ ਨੇ ਸਰਕਾਰ ਤੋਂ ਖਪਤਕਾਰ ਹਿਫਾਜ਼ਤ (ਈ-ਕਾਮਰਸ) ਨਿਯਮਾਂ ਅਤੇ ਈ-ਕਾਮਰਸ ਨੀਤੀ ਰਾਹੀਂ ਕੁਇੱਕ ਕਾਮਰਸ ਕੰਪਨੀਆਂ ’ਤੇ ਸਖ਼ਤ ਨਿਗਰਾਨੀ ਲਾਗੂ ਕਰਨ ਅਤੇ ਨਿਯਮ ਤੇ ਕਾਨੂੰਨਾਂ ਦੀ ਪਾਲਣਾ ਕਰਨ ਲਈ ਜਵਾਬਦੇਹ ਬਣਾਉਣ ਲਈ ਤੁਰੰਤ ਜ਼ਰੂਰੀ ਕਦਮ ਚੁੱਕਣ ਦੀ ਮੰਗ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News