ਇੰਟਰਨੈੱਟ ਦੀ ਵਧਦੀ ਵਰਤੋਂ ਦੌਰਾਨ ਡਿਜੀਟਲ ਪਲੇਟਫਾਰਮ ਦੀ ਸੁਰੱਖਿਆ ਜ਼ਰੂਰੀ : ਪ੍ਰਸਾਦ

02/22/2019 4:40:19 PM

ਨਵੀਂ ਦਿੱਲੀ—ਡਿਜੀਟਲੀਕਰਣ ਅਤੇ ਇੰਟਰਨੈੱਟ ਦੀ ਵਧਦੀ ਵਰਤੋਂ ਦੇ ਦੌਰਾਨ ਭਾਰਤ ਨੂੰ ਆਪਣੇ ਡਿਜੀਟਲ ਪਲੇਟਫਾਰਮ ਦੀ ਸੁਰੱਖਿਆ ਸੁਨਿਸ਼ਚਿਤ ਕਰਨੀ ਬਹੁਤ ਜ਼ਰੂਰੀ ਹੈ। ਸੂਚਨਾ ਤਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਸ਼ੁੱਕਰਵਾਰ ਨੂੰ ਇਹ ਗੱਲ ਕਹੀ। ਪ੍ਰਸਾਦ ਨੇ ਕਿਹਾ ਕਿ ਡਿਜੀਟਲ ਮੰਚਾਂ ਦੀ ਬੁਨਿਆਦ 'ਚ ਹੀ ਸਾਈਬਰ ਸੁਰੱਖਿਆ ਢਾਂਚਾ ਉਸ ਦੇ ਨਾਲ ਹੋਣਾ ਚਾਹੀਦਾ ਹੈ। ਪ੍ਰਸਾਦ ਨੇ ਸੰਸਾਰਕ ਪੱਧਰ 'ਤੇ ਭਾਰਤ ਦੇ ਵਧਦੇ ਡਿਜੀਟਲ ਪ੍ਰਭਾਵ ਅਤੇ ਇਲੈਕਟ੍ਰੋਨਿਕਸ ਵਿਨਿਰਮਾਣ ਦਾ ਉਲੇਖ ਕਰਦੇ ਹੋਏ ਕਿਹਾ ਕਿ ਸਾਫਟਵੇਅਰ ਉਤਪਾਦ ਨੀਤੀ 'ਤੇ ਵੀ ਜ਼ੋਰ ਦੇ ਰਿਹਾ ਹੈ। ਪ੍ਰਸਾਦ ਨੇ ਵੱਖ-ਵੱਖ ਸ਼੍ਰੇਣੀਆਂ 'ਚ 'ਡਿਜੀਟਲ ਇੰਡੀਆ' ਪੁਰਸਕਾਰ ਵਿਤਰਿਤ ਕਰਨ ਦੇ ਬਾਅਦ ਕਿਹਾ ਕਿ ਅਸੀਂ ਭਾਰਤ ਨੂੰ ਤੇਜ਼ ਤਰਰਾਰ ਡਿਜੀਟਲ ਅਰਥਵਿਵਸਥਾ ਬਣਾਉਣ ਲਈ ਕੰਮ ਕਰ ਰਹੇ ਹਾਂ ਕਿਉਂਕਿ ਭਾਰਤ ਸਿਰਫ ਸੇਵਾਵਾਂ ਦੀ ਪੇਸ਼ਕਸ਼ ਨਹੀਂ ਕਰਦਾ ਹੈ ਸਗੋਂ ਲੋਕਾਂ ਨੂੰ ਆਈ.ਟੀ. ਅਤੇ ਸਬੰਧਤ ਖੇਤਰਾਂ 'ਚ ਕਾਰੋਬਾਰ ਲਈ ਉਪਭੋਗਤਾਵਾਂ ਦਾ ਆਧਾਰ ਵੀ ਉਪਲੱਬਧ ਕਰਵਾਉਂਦਾ ਹੈ। ਮੰਤਰੀ ਨੇ ਕਿਹਾ ਕਿ ਡਿਜੀਟਲ ਮੰਚਾਂ ਅਤੇ ਪ੍ਰਣਾਲੀ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਚੀਜ਼ ਹੈ। ਉਨ੍ਹਾਂ ਕਿਹਾ ਕਿ 130 ਕਰੋੜ ਦੀ ਆਬਾਦੀ ਦੇ ਨਾਲ ਭਾਰਤ 'ਚ ਡਾਟਾ ਵਿਸ਼ਲੇਸ਼ਣ ਦਾ ਇਕ ਮੁੱਖ ਕੇਂਦਰ ਬਣਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਡਾਟਾ ਰਾਸ਼ਟਰੀ ਸੰਪਤੀ ਅਤੇ ਇਸ ਦੀ ਚੰਗੀ ਵਰਤੋਂ ਹੋਣੀ ਚਾਹੀਦੀ ਹੈ।                       


Aarti dhillon

Content Editor

Related News