EPF ''ਤੇ ਵਧੀ ਵਿਆਜ ਦਰ, 8.65 ਫੀਸਦੀ ਮਿਲੇਗਾ ਵਿਆਜ
Saturday, Apr 27, 2019 - 12:51 AM (IST)

ਨਵੀਂ ਦਿੱਲੀ— ਈ. ਪੀ. ਐੱਫ. 'ਤੇ ਵਿੱਤੀ ਸਾਲ 2018-19 'ਚ 8.65 ਫੀਸਦੀ ਵਿਆਜ ਮਿਲੇਗਾ। ਕੇਂਦਰੀ ਵਿੱਤ ਮੰਤਰਾਲਾ ਨੇ ਵਿਆਜ ਦਰ ਵਧਾਉਣ ਦੇ ਈ. ਪੀ. ਐੱਫ. ਓ. ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ। ਕੇਂਦਰ ਦੇ ਇਸ ਫੈਸਲੇ ਦਾ ਫਾਇਦਾ ਰਸਮੀ ਖੇਤਰ 'ਚ ਕੰਮ ਕਰਨ ਵਾਲੇ 6 ਕਰੋੜ ਤੋਂ ਵੱਧ ਕਰਮਚਾਰੀਆਂ ਨੂੰ ਮਿਲੇਗਾ।
ਇਸ ਤੋਂ ਪਹਿਲਾਂ ਫਰਵਰੀ 'ਚ ਕੇਂਦਰੀ ਕਿਰਤ ਮੰਤਰੀ ਸੰਤੋਸ਼ ਗੰਗਵਾਰ ਦੀ ਅਗਵਾਈ ਵਾਲੀ ਈ. ਪੀ. ਐੱਫ. ਓ. ਦੀ ਚੋਟੀ ਦੀ ਸੰਸਥਾ ਸੈਂਟਰਲ ਬੋਰਡ ਆਫ ਟਰੱਸਟੀ ਨੇ ਵਿੱਤ ਸਾਲ 2018-19 ਲਈ ਵਿਆਜ ਦਰ ਨੂੰ ਵਧਾ ਕੇ 8.65 ਫੀਸਦੀ ਕਰਨ ਦਾ ਫੈਸਲਾ ਕੀਤਾ।