PhonePe ਦਾ ਵੱਡਾ ਧਮਾਕਾ, 156 ਰੁ: 'ਚ ਹੋਵੇਗਾ 50,000 ਦਾ ਇਲਾਜ

Wednesday, Apr 01, 2020 - 03:48 PM (IST)

PhonePe ਦਾ ਵੱਡਾ ਧਮਾਕਾ, 156 ਰੁ: 'ਚ ਹੋਵੇਗਾ 50,000 ਦਾ ਇਲਾਜ

ਨਵੀਂ ਦਿੱਲੀ : ਡਿਜੀਟਲ ਪੇਮੈਂਟ ਕੰਪਨੀ ਫੋਨਪੇ (Phonepe) ਨੇ ਬਜਾਜ ਐਲਾਇੰਜ਼ ਨਾਲ ਮਿਲ ਕੇ ਇਕ ਬੀਮਾ ਪਾਲਿਸੀ ਲਾਂਚ ਕੀਤੀ ਹੈ, ਜਿਸ ਲਈ ਤੁਹਾਨੂੰ ਸਿਰਫ 156 ਰੁਪਏ ਹੀ ਖਰਚ ਕਰਨੇ ਪੈਣਗੇ। ਡਿਜੀਟਲ ਪੇਮੈਂਟ ਕੰਪਨੀ ਨੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਅਤੇ ਹਸਪਤਾਲ ਵਿਚ ਦਾਖਲ ਲੋਕਾਂ ਲਈ ਨਵੀਂ ਇੰਸ਼ੋਰੈਂਸ ਪਾਲਿਸੀ 'ਕੋਰੋਨਾ ਕੇਅਰ' ਨਾਂ ਨਾਲ ਲਾਂਚ ਕੀਤੀ ਹੈ।


ਕੋਰੋਨਾ ਵਾਇਰਸ ਦਾ ਇਲਾਜ ਕਰਨ ਵਾਲੇ ਕਿਸੇ ਵੀ ਹਸਪਤਾਲ ਵਿਚ ਦਾਖਲ ਹੋਣ 'ਤੇ ਇਹ ਕਵਰ ਮਿਲੇਗਾ। ਇਸ ਪਾਲਿਸੀ ਵਿਚ 50,000 ਰੁਪਏ ਤੱਕ ਦਾ ਬੀਮਾ ਕਵਰ ਦਿੱਤਾ ਜਾ ਰਿਹਾ ਹੈ। 55 ਸਾਲ ਤੋਂ ਘੱਟ ਉਮਰ ਦੇ ਲੋਕ ਇਹ ਪਾਲਿਸੀ ਲੈ ਸਕਦੇ ਹਨ।


ਪਾਲਿਸੀ ਲੈਣ ਲਈ ਘਰੋਂ ਬਾਹਰ ਨਿਕਲਣ ਦੀ ਵੀ ਜ਼ਰੂਰਤ ਨਹੀਂ ਹੈ। ਗਾਹਕ ਇਸ ਨੂੰ ਫੋਨਪੇ ਐਪ ਦੇ ਮਾਈ ਮਨੀ ਸੈਕਸ਼ਨ ਵਿਚ ਆਨਲਾਈਨ ਖਰੀਦ ਸਕਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਸਾਰੀ ਪ੍ਰਕਿਰਿਆ 2 ਮਿੰਟ ਤੋਂ ਵੀ ਘੱਟ ਸਮਾਂ ਲੈਂਦੀ ਹੈ ਅਤੇ ਪਾਲਿਸੀ ਦਸਤਾਵੇਜ਼ ਤੁਰੰਤ ਫੋਨਪੇ ਐਪ ਵਿਚ ਜਾਰੀ ਕਰ ਦਿੱਤਾ ਜਾਵੇਗਾ। ਫੋਨਪੇ ਦੇ ਬਾਨੀ ਅਤੇ ਸੀ. ਈ. ਓ. ਸਮੀਰ ਨਿਗਮ ਨੇ ਕਿਹਾ ਕਿ ਇਸ ਪ੍ਰਾਡਕਟ ਨੂੰ ਲੋਕਾਂ ਲਈ ਕਿਫਾਇਤੀ ਬਣਾਉਣ ਲਈ ਕੋਈ ਵੀ ਕਮਿਸ਼ਨ ਚਾਰਜ ਨਹੀਂ ਕੀਤਾ ਜਾਵੇਗਾ।


author

Sanjeev

Content Editor

Related News