ਹੁਣ ਹੋਰ ਵੀ ਸੁਰੱਖਿਅਤ ਹੋਣਗੀਆਂ ਤੁਹਾਡੀਆਂ ਕਾਰਾਂ, ਜਾਰੀ ਹੋਏ ਇਹ ਦਿਸ਼ਾ ਨਿਰਦੇਸ਼

02/11/2022 11:48:10 AM

ਨਵੀਂ ਦਿੱਲੀ (ਭਾਸ਼ਾ) – ਸਰਕਾਰ ਨੇ ਵਾਹਨ ਨਿਰਮਾਤਾ ਕੰਪਨੀਆਂ ਨੂੰ ਕਾਰ ’ਚ ਬੈਠਣ ਵਾਲੇ ਸਾਰੇ ਮੁਸਾਫਰਾਂ ਲਈ ‘ਥ੍ਰੀ-ਪੁਆਇੰਟ’ ਸੀਟ ਬੈਲਟ ਮੁਹੱਈਆ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਇਸ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਵਿਵਸਥਾ ਕਾਰ ਦੀ ਪਿਛਲੀ ਸੀਟ ’ਤੇ ਬੈਠਣ ਵਾਲੇ ਯਾਤਰੀਆਂ ਲਈ ਲਾਗੂ ਹੋਵੇਗੀ। ਕਾਰ ਕੰਪਨੀਆਂ ਨੂੰ ਵਿਚਕਾਰ ਵਾਲੇ ਯਾਤਰੀ ਲਈ ਵੀ ਥ੍ਰੀ-ਪੁਆਇੰਟ ਸੀਟ ਬੈਲਟ ਮੁਹੱਈਆ ਕਰਵਾਉਣੀ ਹੋਵੇਗੀ।

ਗਡਕਰੀ ਨੇ ਕਿਹਾ ਕਿ ਮੈਂ ਇਸ ਵਿਵਸਥਾ ਵਾਲੀ ਫਾਈਲ ’ਤੇ ਕੱਲ ਹੀ ਹਸਤਾਖਰ ਕੀਤੇ ਹਨ। ਇਸ ਦੇ ਤਹਿਤ ਕਾਰ ਨਿਰਮਾਤਾਵਾਂ ਨੂੰ ਵਾਹਨ ’ਚ ਬੈਠਣ ਵਾਲੇ ਸਾਰੇ ਯਾਤਰੀਆਂ ਲਈ ਥ੍ਰੀ-ਪੁਆਇੰਟ ਸੀਟ ਬੈਲਟ ਦੇਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਵਿਵਸਥਾ ਦੇ ਲਾਗੂ ਹੋਣ ਦਾ ਮਤਲਬ ਹੈ ਕਿ ਕਿਸੇ ਕਾਰ ’ਚ ਬੈਠਣ ਵਾਲੇ ਮੁਸਾਫਰਾਂ ਲਈ ਥ੍ਰੀ-ਪੁਆਇੰਟ ਸੀਟ ਬੈਲਟ ਦੇਣਾ ਹੁਣ ਜ਼ਰੂਰੀ ਹੋਵੇਗਾ। ਫਿਲਹਾਲ ਕਾਰ ਦੀ ਅਗਲੀਆਂ ਦੋਵੇਂ ਸੀਟਾਂ ਅਤੇ ਪਿੱਛੇ ਦੀ ਕਤਾਰ ’ਚ ਦੋ ਲੋਕਾਂ ਲਈ ਹੀ ਥ੍ਰੀ-ਪੁਆਇੰਟ ਸੀਟ ਬੈਲਟ ਦਿੱਤੀ ਜਾਂਦੀ ਹੈ। ਉੱਥੇ ਹੀ ਪਿਛਲੀ ਕਤਾਰ ਵਾਲੀ ਵਿਚਕਾਰ ਵਾਲੀ ਸੀਟ ਲਈ ਸਿਰਫ ਟੁ-ਪੁਆਇੰਟ ਸੀਟ ਬੈਲਟ ਹੀ ਆਉਂਦੇ ਹਨ।

ਇਹ ਵੀ ਪੜ੍ਹੋ : ਸਰਕਾਰ ਨੇ ਡਰੋਨ ਦੇ ਆਯਾਤ 'ਤੇ ਲਗਾਈ ਪਾਬੰਦੀ, ਜਾਣੋ ਵਜ੍ਹਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News