ਅੱਠ ਪ੍ਰਮੁੱਖ ਬੁਨਿਆਦੀ ਉਦਯੋਗਾਂ ਦੀ ਵਾਧਾ ਦਰ ਸਤੰਬਰ ''ਚ ਚਾਰ ਮਹੀਨੇ ਦੀ ਸਭ ਤੋਂ ਘੱਟ

Thursday, Nov 01, 2018 - 10:35 AM (IST)

ਨਵੀਂ ਦਿੱਲੀ—ਦੇਸ਼ ਦੀ ਇੰਫਰਾਸਟਰਕਚਰ ਗਰੋਥ ਸਤੰਬਰ 'ਚ ਚਾਰ ਮਹੀਨੇ 'ਚ ਸਭ ਤੋਂ ਘੱਟ ਹੋ ਗਈ ਹੈ। ਕਰੂਡ ਆਇਲ ਅਤੇ ਨੈਚੁਰਲ ਗੈਸ ਪ੍ਰਾਡੈਕਸ਼ਨ 'ਚ ਗਿਰਾਵਟ ਦੇ ਚੱਲਦੇ ਕੋਰ ਸੈਕਟਰ ਦਾ ਪਰਫਾਰਮਰਸ ਖਰਾਬ ਹੋਇਆ ਹੈ। ਦੇਸ਼ ਦੀਆਂ 8 ਇੰਫਰਾਸਟਰਕਚਰ ਇੰਡਸਟਰੀਜ਼ ਦੇ ਪ੍ਰਦਰਸ਼ਨ ਨੂੰ ਕੋਰ ਸੈਕਟਰ ਇੰਡੈਕਸ ਨਾਲ ਮਾਪਿਆ ਜਾਂਦਾ ਹੈ। ਸਤੰਬਰ 'ਚ ਇੰਡੈਕਸ 4.3 ਫੀਸਦੀ ਵਧਿਆ ਜਦੋਂ ਕਿ ਅਗਸਤ 'ਚ ਇਸ 'ਚ 4.7 ਫੀਸਦੀ ਦੀ ਤੇਜ਼ੀ ਆਈ ਸੀ। ਪਿਛਲੇ ਸਾਲ ਸਤੰਬਰ ਮਹੀਨੇ 'ਚ ਵੀ ਕੋਰ ਸੈਕਟਰ ਗਰੋਥ 4.7 ਫੀਸਦੀ ਰਹੀ ਸੀ। ਇਨ੍ਹਾਂ 8 ਸੈਕਟਰਾਂ 'ਚੋਂ ਕੋਲਾ, ਕੱਚਾ ਤੇਲ, ਨੈਚੁਰਲ ਗੈਸ, ਰਿਫਾਇਨਰੀ ਪ੍ਰਾਡੈਕਟਸ, ਫਰਟੀਲਾਈਜ਼ਰ, ਸਟੀਲ ਸੀਮੈਂਟ ਅਤੇ ਬਿਜਲੀ ਸ਼ਾਮਲ ਹੈ। ਇਨ੍ਹਾਂ ਦੀ ਇੰਡੈਕਸ ਇੰਡਸਟਰੀਅਲ ਗਰੋਥ ਵੀ ਹੌਲੀ ਪਵੇਗੀ।
ਇਸ ਬਾਰੇ 'ਚ ਕੇਅਰ ਰੇਟਿੰਗਸ ਦੇ ਚੀਫ ਇਕਨੋਮਿਸਟ ਮਦਨ ਸਬਨਵੀਸ ਨੇ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਲੋਅ ਬੇਸ ਦਾ ਫਾਇਦਾ ਸਤੰਬਰ ਤੱਕ ਖਤਮ ਹੋ ਗਿਆ। ਸਤੰਬਰ ਦਾ ਆਈ.ਆਈ.ਪੀ. ਡਾਟਾ 12 ਨਵੰਬਰ ਨੂੰ ਆਵੇਗਾ। ਇੰਡਸਟਰੀਅਲ ਗਰੋਥ ਅਗਸਤ 'ਚ 4.3 ਫੀਸਦੀ ਰਹਿ ਗਈ ਸੀ ਜੋ ਜੁਲਾਈ 'ਚ 6.6 ਫੀਸਦੀ ਸੀ। ਸਤੰਬਰ 'ਚ ਕਰੂਡ ਆਇਲ ਪ੍ਰੋਡਕਸ਼ਨ 'ਚ 4.2 ਫੀਸਦੀ ਅਤੇ ਨੈਚੁਰਲ ਗੈਸ ਪ੍ਰੋਡਕਸ਼ਨ 'ਚ 1.8 ਫੀਸਦੀ ਦੀ ਗਿਰਾਵਟ ਆਈ ਹੈ। ਕੋਰ ਸੈਕਟਰ ਡਾਟਾ ਕਾਮਰਸ ਅਤੇ ਇੰਡਸਟਰੀ ਮਿਨਿਸਟਰ ਨੇ ਰਿਲੀਜ਼ ਕੀਤੇ। 
ਫਰਟੀਲਾਈਜੇਸ਼ਨ, ਸੀਮੈਂਟ, ਇਲੈਕਟ੍ਰੋਸਿਟੀ ਅਤੇ ਕੋਲ ਪ੍ਰੋਡਕਸ਼ਨ 'ਚ ਸਤੰਬਰ 'ਚ ਕ੍ਰਮਵਾਰ 25 ਫੀਸਦੀ 11.8 ਫੀਸਦੀ,8.2 ਫੀਸਦੀ ਅਤੇ 6.4 ਫੀਸਦੀ ਦਾ ਵਾਧਾ ਹੋਇਆ ਹੈ। ਰਿਫਾਇਨਰੀ ਪ੍ਰੋਡਕਸ਼ਟਸ ਅਤੇ ਫਰਟੀਲਾਈਜੇਸ਼ਨ 'ਚੋਂ ਹਰੇਕ 'ਚ 2.5 ਫੀਸਦੀ ਦਾ ਵਾਧਾ ਹੋਇਆ ਹੈ। ਸਟੀਲ ਪ੍ਰੋਡਕਸ਼ਨ ਸਤੰਬਰ 'ਚ 3.2 ਫੀਸਦੀ ਵਧਿਆ।


Related News