PF  ਖ਼ਾਤਾਧਾਰਕਾਂ ਲਈ ਅਹਿਮ ਖ਼ਬਰ , ਵਿਆਜ਼ ਦਰਾਂ ''ਚ ਵਾਧੇ ਨੂੰ ਲੈ ਕੇ ਕੇਂਦਰੀ ਮੰਤਰੀ ਨੇ ਦਿੱਤੀ ਜਾਣਕਾਰੀ

08/20/2022 4:53:18 PM

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਪੀ.ਐੱਫ਼ ਖ਼ਾਤਿਆਂ 'ਤੇ ਵਿਆਜ਼ ਦਰਾਂ ਵਿਚ ਵਾਧੇ ਨੂੰ ਲੈ ਕੇ ਇਕ  ਬਿਆਨ ਜਾਰੀ ਕੀਤਾ ਹੈ।  ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਕਰਮਚਾਰੀ ਭਵਿੱਖ ਨਿਧੀ (ਈ.ਪੀ.ਐਫ.) ਜਮ੍ਹਾਂ 'ਤੇ ਵਿਆਜ ਦਰ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।

ਜਦੋਂ  ਸਦਨ ਵਿੱਚ ਰਾਮੇਸ਼ਵਰ ਤੇਲੀ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਸਰਕਾਰ ਕਰਮਚਾਰੀ ਭਵਿੱਖ ਨਿਧੀ ਜਮਾਂ 'ਤੇ ਵਿਆਜ ਦਰ ਵਧਾਉਣ 'ਤੇ ਮੁੜ ਵਿਚਾਰ ਕਰ ਰਹੀ ਹੈ? ਤਾਂ ਉਨ੍ਹਾਂ ਨੇ  ਲਿਖਤੀ ਜਵਾਬ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਵਿਆਜ ਦਰ 'ਤੇ ਮੁੜ ਵਿਚਾਰ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ ਯਾਨੀ ਪੀ.ਐੱਫ. ਖਾਤੇ 'ਤੇ ਵਿਆਜ ਦਰ 'ਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ।

ਈ.ਪੀ.ਐਫ਼ ਦੀ ਵਿਆਜ ਦਰ ਹੋਰ  ਛੋਟੀਆਂ ਬਚਤ ਸਕੀਮਾਂ ਨਾਲੋਂ ਵੱਧ

ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਇਹ ਵੀ ਕਿਹਾ ਕਿ ਪਹਿਲਾਂ ਹੀ ਈ.ਪੀ.ਐੱਫ ਦੀ ਵਿਆਜ਼ ਦਰ ਹੋਰ ਤੁਲਨਾਤਮਕ ਯੋਜਨਾਵਾਂ ਨਾਲੋਂ ਵੱਧ ਹੈ ਭਾਵ ਰਾਮੇਸ਼ਵਰ ਤੇਲੀ ਦੇ ਅਨੁਸਾਰ ਛੋਟੀਆਂ ਬੱਚਤ ਯੋਜਨਾਵਾਂ ਤੋਂ ਪੀ.ਐੱਫ 'ਤੇ ਮਿਲਣ ਵਾਲਾ ਵਿਆਜ ਅਜੇ ਵੀ ਜ਼ਿਆਦਾ ਹੈ, ਅਜਿਹੇ 'ਚ  ਸਰਕਾਰ ਵਿਆਜ ਦਰਾਂ 'ਚ ਵਾਧੇ 'ਤੇ ਵਿਚਾਰ ਨਹੀਂ ਕਰੇਗੀ।  ਇਸ ਸਮੇਂ ਈ.ਪੀ.ਐੱਫ਼ 'ਤੇ ਵਿਆਜ਼ ਦਰ 8.10 ਫ਼ੀਸਦੀ ਹੈ।


Harinder Kaur

Content Editor

Related News