ਇੰਫੋਸਿਸ ਸਹਿ-ਸੰਸਥਾਪਕ ਨੇ ਕੰਪਨੀ ਦੇ 100 ਕਰੋੜ ਰੁ: ਦੇ ਸ਼ੇਅਰ ਖ਼ਰੀਦੇ

Thursday, May 20, 2021 - 08:15 AM (IST)

ਨਵੀਂ ਦਿੱਲੀ- ਇੰਫੋਸਿਸ ਦੇ ਸਹਿ-ਸੰਸਥਾਪਕ ਸ਼ਿਬੂਲਾਲ ਨੇ ਖੁੱਲ੍ਹੇ ਬਾਜ਼ਾਰ ਵਿਚ ਕੀਤੇ ਗਏ ਲੈਣ-ਦੇਣ ਜ਼ਰੀਏ ਬੁੱਧਵਾਰ ਨੂੰ ਕੰਪਨੀ ਦੇ 100 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ ਹਨ।

ਬੀ. ਐੱਸ. ਈ. ਕੋਲ ਮੌਜੂਦ ਨਵੀਨਤਮ ਅੰਕੜਿਆਂ ਮੁਤਾਬਕ, ਸ਼ਿਬੂਲਾਲ ਨੇ 1,327 ਰੁਪਏ ਪ੍ਰਤੀ ਸ਼ੇਅਰ ਦੇ ਔਸਤ ਮੁੱਲ 'ਤੇ ਕੰਪਨੀ ਦੇ 7.53 ਲੱਖ ਸ਼ੇਅਰ ਖ਼ਰੀਦੇ, ਜਿਨ੍ਹਾਂ ਦੀ ਕੁੱਲ ਕੀਮਤ 100 ਕਰੋੜ ਰੁਪਏ ਹੈ। ਇੰਫੋਸਿਸ ਵੱਲੋਂ ਦਿੱਤੀ ਗਈ ਰੈਗੂਲੇਟਰੀ ਸੂਚਨਾ ਮੁਤਾਬਕ, ਸ਼ਿਬੂਲਾਲ ਨੇ 19 ਮਈ 2021 ਨੂੰ ਸ਼ੇਅਰ ਬਾਜ਼ਾਰ ਦੇ ਮੰਚ 'ਤੇ ਥੋਕ ਵਿਕਰੀ ਜ਼ਰੀਏ ਕੰਪਨੀ ਦੇ 7,53,580 ਇਕੁਇਟੀ ਸ਼ੇਅਰ (ਕੰਪਨੀ ਦੇ 0.02 ਫ਼ੀਸਦੀ ਸ਼ੇਅਰ) ਖ਼ਰੀਦੇ।

ਮਾਰਚ 2021 ਤਿਮਾਹੀ ਖ਼ਤਮ ਹੋਣ 'ਤੇ ਇੰਫੋਸਿਸ ਵਿਚ ਸ਼ਿਬੂਲਾਲ ਦੀ ਹਿੱਸੇਦਾਰੀ 0.05 ਫ਼ੀਸਦੀ ਸੀ। ਇਕ ਹੋਰ ਰੈਗੂਲੇਟਰੀ ਸੂਚਨਾ ਮੁਤਾਬਕ, ਇਕ ਦੂਜੇ ਲੈਣ-ਦੇਣ ਵਿਚ ਸ਼ਿਬੂਲਾਲ ਦੀ ਪਤਨੀ ਕੁਮਾਰੀ ਨੇ ਬੁੱਧਵਾਰ ਇੰਫੋਸਿਸ ਦੇ 7.53 ਲੱਖ ਸ਼ੇਅਰ 1,327 ਰੁਪਏ ਪ੍ਰਤੀ ਸ਼ੇਅਰ ਦੇ ਮੁੱਲ 'ਤੇ ਵੇਚੇ। ਇਸ ਸੌਦੇ ਤੋਂ ਬਾਅਦ ਕੰਪਨੀ ਵਿਚ ਉਨ੍ਹਾਂ ਦੀ ਹਿੱਸੇਦਾਰੀ 0.19 ਫ਼ੀਸਦੀ ਤੋਂ ਘੱਟ ਕੇ 0.17 ਫ਼ੀਸਦੀ ਰਹਿ ਗਈ। ਇਸ ਤੋਂ ਪਹਿਲਾਂ ਵੀ ਸ਼ਿਬੂਲਾਲ ਨੇ 12 ਮਈ ਨੂੰ ਖੁੱਲ੍ਹੇ ਬਾਜ਼ਾਰ ਵਿਚ ਲੈਣ-ਦੇਣ ਜ਼ਰੀਏ ਇੰਫੋਸਿਸ ਦੇ 100 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ ਸਨ। 


Sanjeev

Content Editor

Related News