ਘੱਟ ਰਹੀ ਹੈ ਮਹਿੰਗਾਈ, ਪੇਂਡੂ ਬਾਜ਼ਾਰ ''ਚ ਵਿੱਕਰੀ ਵਧੇਗੀ : ITC ਮੁਖੀ

Thursday, Dec 08, 2022 - 04:56 PM (IST)

ਨਵੀਂ ਦਿੱਲੀ- ਰੋਜ਼ਾਨਾ ਵਰਤੋਂ ਦੀਆਂ ਵਸਤਾਂ ਬਣਾਉਣ ਵਾਲੀਆਂ ਇਕਾਈਆਂ ਲਈ ਮਹਿੰਗਾਈ ਦਾ ਦਬਾਅ ਕੁਝ ਹੱਦ ਤੱਕ ਘੱਟ ਹੋ ਰਿਹਾ ਹੈ ਅਤੇ ਪੇਂਡੂ ਬਾਜ਼ਾਰਾਂ 'ਚ ਵਿਕਰੀ 'ਚ ਵਾਧੇ ਦੇ ਸੰਕੇਤ ਮਿਲ ਰਹੇ ਹਨ। ਵੱਖ-ਵੱਖ ਕਾਰੋਬਾਰਾਂ ਨਾਲ ਜੁੜੀ ਕੰਪਨੀ ਆਈ.ਟੀ.ਸੀ. ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਸੰਜੀਵ ਪੁਰੀ ਨੇ ਵੀਰਵਾਰ ਨੂੰ ਇਹ ਗੱਲ ਕਹੀ।
ਉਨ੍ਹਾਂ ਨੇ ਉਦਯੋਗ ਮੰਡਲ ਸੀ.ਆਈ.ਆਈ. ਦੇ ਇੱਕ ਪ੍ਰੋਗਰਾਮ 'ਚ ਕਿਹਾ ਕਿ ਇਸ ਸਮੇਂ ਮਹਿੰਗਾਈ ਹੈ ਅਤੇ ਇਸ ਲਈ ਪੇਂਡੂ ਖੇਤਰਾਂ 'ਚ ਰੋਜ਼ਾਨਾ ਵਰਤੋਂ ਦੀਆਂ ਵਸਤਾਂ (ਐੱਫ.ਐੱਮ.ਸੀ.ਜੀ) ਦੀ ਵਿਕਰੀ 'ਚ ਵਾਧਾ ਰੁੱਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਕਰੀ 'ਚ ਜ਼ਿਆਦਾਤਰ ਵਾਧਾ ਮਹਿੰਗਾਈ ਦੇ ਚੱਲਦੇ ਹੈ।
ਖਪਤ ਦੇ ਰੁਝਾਨ ਦੇ ਬਾਰੇ ਪੁੱਛੇ ਜਾਣ 'ਤੇ ਪੁਰੀ ਨੇ ਕਿਹਾ, "ਐੱਫ.ਐੱਮ.ਸੀ.ਜੀ ਖੰਡ 'ਚ, ਅਸੀਂ ਇੱਕ ਪੈਰਾਡਾਈਮ ਸ਼ਿਫਟ ਦੇਖ ਰਹੇ ਹਾਂ ਕਿਉਂਕਿ ਲੋਕ ਬਿਹਤਰ ਮੁੱਲ ਚਾਹੁੰਦੇ ਹਨ ਅਤੇ ਘੱਟ ਕੀਮਤ ਨੂੰ ਲੈ ਕੇ ਦਬਾਅ ਹੈ।"
ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੀ ਸਥਿਤੀ ਬਾਕੀ ਦੁਨੀਆ ਦੇ ਮੁਕਾਬਲੇ ਇਸ ਸਮੇਂ ਬਹੁਤ ਬਿਹਤਰ ਹੈ। ਜ਼ਿਕਰਯੋਗ ਹੈ ਕਿ ਵਿਕਸਤ ਦੁਨੀਆ 'ਚ ਉੱਚ ਮੁਦਰੀਸਫੀਤੀ ਹੈ।
ਪੁਰੀ ਨੇ ਕਿਹਾ, "ਜਿੱਥੋਂ ਤੱਕ ਖਪਤ ਦਾ ਸਵਾਲ ਹੈ, ਦਬਾਅ ਦਾ ਮੁੱਖ ਬਿੰਦੂ ਮਹਿੰਗਾਈ ਕਾਰਨ ਹੈ, ਕਿਉਂਕਿ ਬਹੁਤ ਸਾਰੇ ਉਤਪਾਦਾਂ ਦੀਆਂ ਕੀਮਤਾਂ  ਇੱਕ ਸਾਲ ਇੰਨੀਆ ਵਧੀਆਂ ਹਨ, ਜਿਨ੍ਹਾਂ ਨੂੰ ਵਧਣ 'ਚ ਸ਼ਾਇਦ ਪਹਿਲੇ ਪੰਜ ਸਾਲ ਲੱਗ ਗਏ ਹੋਣਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਪੇਂਡੂ ਮੰਗ ਬਿਹਤਰ ਹੋਣ ਜਾ ਰਹੀ ਹੈ।


Aarti dhillon

Content Editor

Related News