ਮਹਿੰਗਾਈ ਦੀ ਮਾਰ! ਪਿਛਲੇ ਸਾਲ ਦੇ ਮੁਕਾਬਲੇ 50 ਫੀਸਦੀ ਮਹਿੰਗੀਆਂ ਵਿਕ ਰਹੀਆਂ ਹਨ ਸਬਜ਼ੀਆਂ

12/16/2019 10:50:48 AM

ਬਿਜ਼ਨੈੱਸ ਡੈਸਕ—ਬਾਜ਼ਾਰ 'ਚ ਸਾਉਣੀ ਦੀ ਫਸਲ ਆਉਣ ਨਾਲ ਸਬਜ਼ੀਆਂ ਅਤੇ ਅਨਾਜ਼ ਦੇ ਭਾਅ 'ਚ ਗਿਰਾਵਟ ਆ ਜਾਂਦੀ ਹੈ ਪਰ ਇਸ ਵਾਰ ਇਨ੍ਹਾਂ ਦੀਆਂ ਕੀਮਤਾਂ 'ਚ ਹੁਣ ਤੱਕ ਕੋਈ ਨਰਮੀ ਦੇਖਣ ਨੂੰ ਨਹੀਂ ਮਿਲੀ। ਫਲ-ਸਬਜ਼ੀਆਂ ਅਤੇ ਅਨਾਜ਼ ਦੇ ਭਾਅ 'ਚ ਗਿਰਾਵਟ ਨਾ ਹੋਣ ਨਾਲ ਖੁਦਰਾ ਮਹਿੰਗਾਈ ਵਧਣ ਲੱਗੀ ਹੈ। ਇਸ ਦੇ ਪਿੱਛੇ ਲੇਟ ਮਾਨਸੂਨ ਦੀ ਬਾਰਿਸ਼ ਹੈ, ਜਿਸ ਨੇ ਕਈ ਥਾਂ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਸਪਲਾਈ ਚੇਨ 'ਚ ਅੜਚਨ ਆ ਗਈ ਹੈ।
PunjabKesari
ਬੇਮੌਸਮ ਦੀ ਬਾਰਿਸ਼ ਨੇ ਪਹੁੰਚਾਇਆ ਨੁਕਸਾਨ
ਆਲੂ, ਟਮਾਟਰ, ਫੁੱਲਗੋਭੀ, ਪਾਲਕ ਸਮੇਤ ਹੋਰ ਸਬਜ਼ੀਆਂ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 50 ਫੀਸਦੀ ਤੋਂ ਜ਼ਿਆਦਾ ਭਾਅ 'ਤੇ ਵਿਕ ਰਹੀ ਹੈ। ਹਾਲਾਂਕਿ ਬੀਤੇ ਕੁਝ ਮਹੀਨਿਆਂ 'ਚ ਟਮਾਟਰ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਇਹ ਅਜੇ ਵੀ ਜ਼ਿਆਦਾ ਹੈ। ਦਰਅਸਲ ਅਕਤੂਬਰ 'ਚ ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਬੇਮੌਸਮ ਦੀ ਬਾਰਿਸ਼ ਨੇ ਪਿਆਜ਼, ਟਮਾਟਰ, ਤੇਲਾਂ ਵਾਲੇ ਬੀਜ਼ ਅਤੇ ਦਾਲਾਂ ਦੇ ਭਾਅ ਵਧਾ ਦਿੱਤੇ।
ਖਾਧ ਤੇਲ ਅਤੇ ਦਾਲ ਦੇ ਭਾਅ 'ਚ ਵੀ ਤੇਜ਼ੀ
ਅਕਤੂਬਰ ਮਹੀਨੇ 'ਚ ਹੋਣ ਵਾਲੀ ਬਾਰਿਸ਼ ਨੇ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ ਸਮੇਤ ਦੇਸ਼ ਭਰ ਦੇ ਕਈ ਖੇਤਰਾਂ 'ਚ ਪਿਆਜ਼, ਟਮਾਟਰ ਸਮੇਤ ਹੋਰ ਸਬਜ਼ੀਆਂ ਦੀ ਪੈਦਾਵਾਰ 'ਤੇ ਅਸਰ ਪਾਇਆ ਹੈ। ਇਸ ਬਾਰਿਸ਼ ਦਾ ਅਸਰ ਤੇਲਾਂ ਵਾਲੇ ਬੀਜ਼ ਤੋਂ ਲੈ ਕੇ ਦਾਲਾਂ ਦੀ ਫਸਲਾਂ 'ਤੇ ਵੀ ਪਇਆ ਹੈ। ਖਾਧ ਤੇਲ ਅਤੇ ਦਾਲਾਂ ਦੀਆਂ ਕੀਮਤਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
10 ਮਹੀਨਿਆਂ 'ਚ 400 ਗੁਣਾ ਵਧੇ ਪਿਆਜ਼ ਦੇ ਭਾਅ
ਹਾਲ ਹੀ 'ਚ ਉਪਭੋਕਤਾ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਸੰਸਦ 'ਚ ਦੱਸਿਆ ਸੀ ਕਿ ਮਾਰਚ ਦੇ ਬਾਅਦ ਤੋਂ ਦਸੰਬਰ ਮਹੀਨੇ ਦੀ ਸ਼ੁਰੂਆਤ ਤੱਕ ਪਿਆਜ਼ ਦੀਆਂ ਕੀਮਤਾਂ 'ਚ 400 ਗੁਣਾ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਮਾਰਚ 2019 'ਚ ਜਿਸ ਪਿਆਜ਼ ਦਾ ਭਾਅ 15.87 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਉਹ 3 ਦਸੰਬਰ 2019 ਤੱਕ 81.90 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
PunjabKesari
10 ਫੀਸਦੀ ਤੱਕ ਮਹਿੰਗੇ ਹੋਏ ਕਣਕ-ਚੌਲ
ਇਨ੍ਹਾਂ ਅੰਕੜਿਆਂ ਮੁਤਾਬਕ ਚੌਲ, ਕਣਕ, ਆਟਾ, ਦਾਲ, ਖਾਧ ਤੇਲ, ਚਾਹ, ਗੁੜ, ਸਬਜ਼ੀ ਅਤੇ ਦੁੱਧ ਦੇ ਭਾਅ 'ਚ ਇਸ ਸਾਲ ਸਿਰਫ ਵਾਧਾ ਹੋਇਆ ਹੈ। ਕਣਕ ਅਤੇ ਚੌਲ ਦੇ ਭਾਅ 'ਚ ਵੀ ਕਰੀਬ 10 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।
PunjabKesari
ਖੁਦਰਾ ਮਹਿੰਗਾਈ ਦਰ 'ਤੇ ਪਇਆ ਅਸਰ
ਸਬਜ਼ੀਆਂ ਅਤੇ ਹੋਰ ਖਾਧ ਪਦਾਰਥਾਂ ਦੀਆਂ ਕੀਮਤਾਂ 'ਚ ਤੇਜ਼ੀ ਦੀ ਵਜ੍ਹਾ ਨਾਲ ਹੀ ਨਵੰਬਰ ਮਹੀਨੇ 'ਚ ਖੁਦਰਾ ਮਹਿੰਗਾਈ ਦਰ ਵਧ ਕੇ 5.54 ਫੀਸਦੀ ਦੇ ਪੱਧਰ 'ਤੇ ਆ ਗਿਆ, ਜੋ ਕਿ ਅਕਤੂਬਰ ਮਹੀਨੇ 'ਚ 4.62 ਫੀਸਦੀ ਸੀ। ਧਿਆਨ ਦੇਣ ਵਾਲੀ ਗੱਲ ਹੈ ਕਿ ਸਾਲ 2016 ਦੇ ਬਾਅਦ ਮਹਿੰਗਾਈ ਦਰ ਸਭ ਤੋਂ ਜ਼ਿਆਦਾ ਹੈ।
PunjabKesari
ਕਰੀਬ 10 ਫੀਸਦੀ ਤੱਕ ਮਹਿੰਗੀਆਂ ਹੋਈਆਂ ਸਬਜ਼ੀਆਂ
ਬੀਤੇ ਹਫਤੇ ਜਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਬਜ਼ੀਆਂ ਦੀਆਂ ਕੀਮਤਾਂ ਅਕਤੂਬਰ ਮਹੀਨੇ 'ਚ 26.10 ਫੀਸਦੀ ਤੋਂ ਵਧ ਕੇ ਨਵੰਬਰ ਮਹੀਨੇ 'ਚ 35.99 ਫੀਸਦੀ ਤੱਕ ਪਹੁੰਚ ਗਿਆ ਹੈ। ਨਵੰਬਰ ਮਹੀਨੇ 'ਚ ਖਾਧ ਪਦਾਰਥਾਂ ਦੀ ਮਹਿੰਗਾਈ ਦਰ 10.01 ਫੀਸਦੀ ਤੱਕ ਰਿਹਾ ਸੀ। ਸਿਰਫ ਨਵੰਬਰ ਮਹੀਨੇ 'ਚ ਪਿਆਜ਼ ਦੀਆਂ ਕੀਮਤਾਂ 'ਚ 38 ਫੀਸਦੀ ਤੱਕ ਵਾਧਾ ਹੋਇਆ ਹੈ। 1 ਨਵੰਬਰ ਨੂੰ ਰਾਜਧਾਨੀ ਦਿੱਲੀ 'ਚ ਜਿਸ ਪਿਆਜ਼ ਦਾ ਔਸਤ ਭਾਅ 55 ਰੁਪਏ ਪ੍ਰਤੀ ਕਿਲੋਗ੍ਰਾਮ ਸੀ 30 ਨਵੰਬਰ ਨੂੰ ਉਹ ਵਧ ਕੇ 76 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ।

Aarti dhillon

Content Editor

Related News