ਪੰਜ ਸਾਲ ਤੋਂ ਲਗਾਤਾਰ ਹੇਠਾਂ ਆ ਰਹੀ ਹੈ ਮੁਦਰਾਸਫੀਤੀ : ਸਮੀਖਿਆ
Thursday, Jul 04, 2019 - 02:06 PM (IST)
ਨਵੀਂ ਦਿੱਲੀ—ਉਪਭੋਗਤਾ ਮੁੱਲ ਸੂਚਕਾਂਕ ਆਧਾਰਿਤ ਮੁਦਰਾਸਫੀਤੀ 'ਚ ਪਿਛਲੇ ਪੰਜ ਸਾਲ ਤੋਂ ਲਗਾਤਾਰ ਗਿਰਾਵਟ ਆ ਰਹੀ ਹੈ। ਸੰਸਦ 'ਚ ਵੀਰਵਾਰ ਨੂੰ ਪੇਸ਼ 2018-19 ਦੀ ਆਰਥਿਕ ਸਮੀਖਿਆ 'ਚ ਕਿਹਾ ਗਿਆ ਹੈ ਕਿ ਪਿਛਲੇ ਸਾਲਾਂ ਦੌਰਾਨ ਅਰਥਵਿਵਸਥਾ ਜ਼ਿਆਦਾ ਅਤੇ ਬਦਲਣਯੋਗ ਮੁਦਰਾਸਫੀਤੀ ਦੀ ਬਜਾਏ ਮੁਕਾਬਲਾਤਨ ਵਧ ਸਥਿਰ ਅਤੇ ਘਟ ਮੁਦਰਾਸਫੀਤੀ ਦੇ ਵੱਲੋਂ ਅੱਗੇ ਹੋ ਗਈ ਹੈ। ਸਮੀਖਿਆ ਕਹਿੰਦੀ ਹੈ ਕਿ ਵਿੱਤੀ ਸਾਲ 2018-19 'ਚ ਉਪਭੋਗਤਾ ਮੁੱਲ ਸੂਚਕਾਂਕ ਆਧਾਰਿਤ ਮੁਦਰਾਸਫੀਤੀ 3.4 ਫੀਸਦੀ 'ਤੇ ਆ ਗਈ ਹੈ। ਸੀ.ਪੀ.ਆਈ. ਆਧਾਰਿਤ ਮੁਦਰਾਸਫੀਤੀ ਦੀ ਦਰ ਵਿੱਤੀ ਸਾਲ 2017-18 'ਚ 3.6 ਫੀਸਦੀ, 2016-17 'ਚ 4.5 ਫੀਸਦੀ, 2015-16 'ਚ 4.9 ਫੀਸਦੀ ਅਤੇ 2014-15 'ਚ 5.9 ਫੀਸਦੀ ਦੇ ਪੱਧਰ 'ਤੇ ਸੀ। ਸਮੀਖਿਆ 'ਚ ਦੱਸਿਆ ਗਿਆ ਹੈ ਕਿ ਉਪਭੋਗਤਾ ਮੁੱਲ ਸੂਚਕਾਂਕ ਆਧਾਰਿਤ ਮੁਦਰਾਸਫੀਤੀ ਅਪ੍ਰੈਲ 2018 'ਚ 4.6 ਫੀਸਦੀ ਸੀ ਜੋ ਅਪ੍ਰੈਲ 2019 'ਚ 2.9 ਫੀਸਦੀ 'ਤੇ ਆ ਗਈ ਹੈ। ਆਰਥਿਕ ਸਮੀਖਿਆ ਦੇ ਅਨੁਸਾਰ ਉਪਭੋਗਤਾ ਖੁਰਾਕ ਮੁੱਲ ਸੂਚਕਾਂਕ (ਸੀ.ਐੱਫ.ਪੀ.ਆਈ.) 'ਤੇ ਆਧਾਰਿਤ ਖੁਰਾਕ ਮਹਿੰਗਾਈ ਦਰ ਵਿੱਤੀ ਸਾਲ 2018-19 ਦੇ ਦੌਰਾਨ ਘਟ ਕੇ 0.1 ਫੀਸਦੀ 'ਤੇ ਘੱਟੋ-ਘੱਟ ਪੱਧਰ 'ਤੇ ਆ ਗਈ। ਆਰਥਿਕ ਸਮੀਖਿਆ ਦੌਰਾਨ ਥੋਕ ਮੁੱਲ ਸੂਚਕਾਂਕ (ਡਬਲਿਊ.ਪੀ.ਆਈ.) 'ਤੇ ਆਧਾਰਿਤ ਮੁਦਰਾਸਫੀਤੀ ਦਰ 2018-19 'ਚ 4.3 ਫੀਸਦੀ ਰਹੀ ਹੈ। ਇਹ ਸਾਲ 2016-17 'ਚ 1.7 ਫੀਸਦੀ, 2015-16 'ਚ ਜ਼ੀਰੋ ਤੋਂ 3.7 ਫੀਸਦੀ ਹੇਠਾਂ ਅਤੇ 2014-15 'ਚ 1.2 ਫੀਸਦੀ ਦੇ ਪੱਧਰ 'ਤੇ ਸੀ। ਆਰਥਿਕ ਸਮੀਖਿਆ ਦੇਸ਼ 'ਚ ਖੁਰਾਕ ਮੁਦਰਾਸਫੀਤੀ ਘੱਟੋ-ਘੱਟ ਪੱਧਰ 'ਤੇ ਬਰਕਰਾਰ ਰਹੀ।