ਇੰਡਸਇੰਡ ਬੈਂਕ ਦੇ ਮੁਨਾਫੇ ''ਚ 25 ਫੀਸਦੀ ਵਾਧਾ

Thursday, Oct 12, 2017 - 02:44 PM (IST)

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਇੰਡਸਇੰਡ ਬੈਂਕ ਦਾ ਮੁਨਾਫਾ 25 ਫੀਸਦੀ ਵਧ ਕੇ 880.1 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਇੰਡਸਇੰਡ ਬੈਂਕ ਦਾ ਮੁਨਾਫਾ 704.3 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਇੰਡਸਇੰਡ ਬੈਂਕ ਦੀ ਵਿਆਜ ਆਮਦਨ 24.7 ਫੀਸਦੀ ਵਧ ਕੇ 1821 ਕਰੋੜ ਰੁਪਏ 'ਤੇ ਪਹੁੰਚ ਗਈ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਇੰਡਸਇੰਡ ਬੈਂਕ ਦੀ ਵਿਆਜ ਆਮਦਨ 1460.3 ਕਰੋੜ ਰੁਪਏ ਰਹੀ ਸੀ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਇੰਡਸਇੰਡ ਬੈਂਕ ਦਾ ਗ੍ਰਾਸ ਐੱਨ. ਪੀ. ਏ. 1.09 ਫੀਸਦੀ ਤੋਂ ਮਾਮੂਲੀ ਘੱਟ ਕੇ 1.08 ਫੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਇੰਡਸਇੰਡ ਬੈਂਕ ਦਾ ਨੈੱਟ ਐੱਨ. ਪੀ. ਏ. ਬਿਨ੍ਹਾਂ ਬਦਲਾਅ ਦੇ 0.44 ਫੀਸਦੀ ਰਿਹਾ ਹੈ। 
ਰੁਪਏ 'ਚ ਐੱਨ. ਪੀ. ਏ. 'ਤੇ ਨਜ਼ਰ ਪਾਈਏ ਤਾਂ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਇੰਡਸਇੰਡ ਬੈਂਕ ਦਾ ਗ੍ਰਾਸ ਐੱਨ. ਪੀ. ਏ. 1271.7 ਕਰੋੜ ਰੁਪਏ ਤੋਂ ਵਧ ਕੇ 1345.3 ਕਰੋੜ ਰੁਪਏ ਰਿਹਾ ਹੈ। ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਰੁਪਏ 'ਚ ਇੰਡਸਇੰਡ ਬੈਂਕ ਦਾ ਨੈਟ ਐੱਨ. ਪੀ. ਏ. 508.3 ਕਰੋੜ ਰੁਪਏ ਤੋਂ ਵਧ ਕੇ 537 ਕਰੋੜ ਰੁਪਏ ਰਿਹਾ ਹੈ।
ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਇੰਡਸਇੰਡ ਬੈਂਕ ਦੀ ਪ੍ਰੋਵਿੰਜ਼ਨਿੰਗ 310 ਕਰੋੜ ਰੁਪਏ ਤੋਂ ਘੱਟ ਕੇ 293.7 ਕਰੋੜ ਰੁਪਏ ਰਹੀ ਹੈ, ਜਦਕਿ ਪਿਛਲੇ ਸਾਲ ਇਸ ਤਿਮਾਹੀ 'ਚ ਬੈਂਕ ਦੀ ਪ੍ਰੋਵਿੰਜ਼ਨਿੰਗ 213.9 ਕਰੋੜ ਰੁਪਏ ਰਹੀ ਸੀ।


Related News