ਘਰੇਲੂ ਖ਼ਪਤਕਾਰਾਂ ਨੂੰ ਵੱਡੀ ਰਾਹਤ, ਇੰਡੋਨੇਸ਼ੀਆਂ ਦੇ ਇਸ ਫ਼ੈਸਲੇ ਕਾਰਨ ਖ਼ੁਰਾਕੀ ਤੇਲ ਹੋਇਆ ਸਸਤਾ

06/28/2022 2:44:15 PM

ਨਵੀਂ ਦਿੱਲੀ - ਇੰਡੋਨੇਸ਼ੀਆ ਵੱਲੋਂ ਨਿਰਯਾਤ 'ਤੇ ਪਾਬੰਦੀ ਹਟਾਉਣ ਅਤੇ ਭਾਰਤ ਨੂੰ ਦੋ ਲੱਖ ਟਨ ਕੱਚੇ ਪਾਮ ਆਇਲ ਭੇਜਣ ਤੋਂ ਬਾਅਦ ਘਰੇਲੂ ਬਾਜ਼ਾਰ 'ਚ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ ਨਰਮੀ ਆਉਣ ਲੱਗੀ ਹੈ। ਭਾਰਤ ਵਿੱਚ, ਉਤਪਾਦਨ ਵਿੱਚ ਕਮੀ, ਰੂਸ-ਯੂਕਰੇਨ ਟਕਰਾਅ ਅਤੇ ਇੰਡੋਨੇਸ਼ੀਆ ਵੱਲੋਂ ਪਾਮ ਆਇਲ ਦੇ ਨਿਰਯਾਤ ਉੱਤੇ ਪਾਬੰਦੀ ਦੇ ਕਾਰਨ ਘਰੇਲੂ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ ਇੱਕ ਸਾਲ ਵਿੱਚ 30% ਤੋਂ ਵੱਧ ਦਾ ਵਾਧਾ ਹੋਇਆ ਹੈ।

ਘਰੇਲੂ ਕੀਮਤਾਂ 'ਚ ਵਾਧੇ ਤੋਂ ਘਬਰਾ ਕੇ ਇੰਡੋਨੇਸ਼ੀਆ ਨੇ 28 ਅਪ੍ਰੈਲ ਨੂੰ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਸੀ ਪਰ ਹਾਲ ਹੀ 'ਚ ਇਸ ਨੇ ਪਾਬੰਦੀ ਹਟਾ ਦਿੱਤੀ ਸੀ।

ਇਹ ਵੀ ਪੜ੍ਹੋ : 100 ਸਾਲ 'ਚ ਪਹਿਲੀ ਵਾਰ ਵਿਦੇਸ਼ੀ ਕਰਜ਼ਾ ਚੁਕਾਉਣ ਵਿਚ ਨਾਕਾਮਯਾਬ ਹੋਇਆ ਰੂਸ, ਜਾਣੋ ਵਜ੍ਹਾ

ਅੰਕੜਿਆਂ ਮੁਤਾਬਕ ਭਾਰਤ ਵਿੱਚ ਖਾਣ ਵਾਲੇ ਤੇਲ ਦੀ ਕੁੱਲ ਖਪਤ 225 ਤੋਂ 230 ਲੱਖ ਟਨ ਦੇ ਵਿਚਕਾਰ ਹੈ, ਜਿਸ ਵਿੱਚੋਂ ਘਰੇਲੂ ਉਤਪਾਦਨ ਲਗਭਗ 100 ਲੱਖ ਟਨ ਹੈ। ਕਰੀਬ 130 ਲੱਖ ਟਨ ਦੇ ਕਮੀ ਨੂੰ ਦਰਾਮਦ ਰਾਹੀਂ ਪੂਰਾ ਕੀਤਾ ਜਾਂਦਾ ਹੈ। 60% ਤੋਂ ਵੱਧ ਦਰਾਮਦ - ਲਗਭਗ 80-85 ਲੱਖ ਟਨ - ਪਾਮ ਤੇਲ ਦੀ ਹੈ। ਇਸ ਵਿੱਚੋਂ ਲਗਭਗ 45% ਇੰਡੋਨੇਸ਼ੀਆ ਅਤੇ ਬਾਕੀ ਮਲੇਸ਼ੀਆ ਤੋਂ ਆਯਾਤ ਕੀਤੇ ਜਾਂਦੇ ਹਨ।

ਚੰਡੀਗੜ੍ਹ ਸਥਿਤ ਆਇਲ ਮਿੱਲ ਦੇ ਇੱਕ ਕਾਰਜਕਾਰੀ ਨੇ ਕਿਹਾ “ਅਸੀਂ ਸਰੋਂ ਦੇ ਤੇਲ ਦੀਆਂ ਕੀਮਤਾਂ ਵਿੱਚ 20 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਪਹਿਲਾਂ, ਅਸੀਂ 190 ਰੁਪਏ ਪ੍ਰਤੀ ਕਿਲੋਗ੍ਰਾਮ ਵੇਚਦੇ ਸੀ ਅਤੇ ਹੁਣ ਅਸੀਂ 170 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੇ ਹਾਂ। ”

ਇਹ ਵੀ ਪੜ੍ਹੋ : ਰੂਸ ਦੀ ਤੇਲ ਕਮਾਈ 'ਤੇ ਲਗਾਮ ਲਗਾਉਣ ਲਈ ਇਕੱਠੇ ਹੋਏ G-7 ਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News