ਭਾਰਤ-ਆਸਟ੍ਰੇਲੀਆ ਦਰਮਿਆਨ ਜਲਦ ਪੂਰਾ ਹੋਵੇਗਾ ਸਮਝੌਤਾ, 100 ਅਰਬ ਡਾਲਰ ਦੇ ਕਾਰੋਬਾਰ ਲਈ ਖੁੱਲ੍ਹਣਗੇ ਨਵੇਂ ਰਸਤੇ

Friday, Dec 31, 2021 - 01:24 PM (IST)

ਨਵੀਂ ਦਿੱਲੀ - ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅੰਤਰਿਮ ਮੁਕਤ ਵਪਾਰ ਸਮਝੌਤੇ (FTA) 'ਤੇ ਗੱਲਬਾਤ ਜਲਦ ਹੀ ਖਤਮ ਹੋ ਸਕਦੀ ਹੈ। ਵਣਜ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਿਆਪਕ ਆਰਥਿਕ ਸਹਿਯੋਗ ਸਮਝੌਤਾ 2022 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ।
ਇਹ ਸਮਝੌਤਾ ਉਤਪਾਦਾਂ, ਸੇਵਾਵਾਂ, ਨਿਵੇਸ਼ਾਂ, ਮੂਲ ਦੇ ਨਿਯਮਾਂ, ਕਸਟਮ ਸਹੂਲਤ, ਕਾਨੂੰਨੀ ਅਤੇ ਸੰਸਥਾਗਤ ਮਾਮਲਿਆਂ 'ਤੇ ਸਪੱਸ਼ਟ ਰਣਨੀਤੀ ਤਿਆਰ ਕਰੇਗਾ।

ਸਮਝੌਤੇ ਦੇ ਪੂਰਾ ਹੋਣ ਤੋਂ ਬਾਅਦ ਅਗਲੇ ਪੰਜ ਸਾਲਾਂ ਵਿੱਚ ਉਤਪਾਦਾਂ ਵਿੱਚ ਦੁਵੱਲਾ ਵਪਾਰ 100 ਅਰਬ ਡਾਲਰ ਅਤੇ ਸੇਵਾਵਾਂ 15 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਮੰਤਰਾਲੇ ਨੇ ਕਿਹਾ ਕਿ ਯੂਏਈ ਨਾਲ ਵੀ ਅਜਿਹਾ ਹੀ ਸਮਝੌਤਾ ਮਾਰਚ 2022 ਤੱਕ ਪੂਰਾ ਹੋਣ ਦੀ ਉਮੀਦ ਹੈ। ਨਿਰਯਾਤ ਦੇ ਮੋਰਚੇ 'ਤੇ ਵੀ, 400 ਬਿਲੀਅਨ ਡਾਲਰ ਦੇ ਟੀਚੇ ਦਾ 65.89 ਫੀਸਦੀ ਨਵੰਬਰ ਤੱਕ ਪੂਰਾ ਕਰ ਲਿਆ ਗਿਆ ਹੈ, ਜਦੋਂ ਕਿ ਵਿੱਤੀ ਸਾਲ ਖਤਮ ਹੋਣ 'ਚ ਚਾਰ ਮਹੀਨੇ ਬਾਕੀ ਹਨ।

ਇਹ ਵੀ ਪੜ੍ਹੋ : 1ਜਨਵਰੀ ਨੂੰ PM ਮੋਦੀ ਕਿਸਾਨਾਂ ਨੂੰ ਦੇਣਗੇ ਤੋਹਫ਼ਾ, ਖ਼ਾਤਿਆਂ 'ਚ ਆਵੇਗੀ 2 ਹਜ਼ਾਰ ਦੀ ਦਸਵੀਂ ਕਿਸ਼ਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ  ਸਾਂਝੇ ਕਰੋ।


Harinder Kaur

Content Editor

Related News