ਭਾਰਤ-ਆਸਟ੍ਰੇਲੀਆ ਦਾ ਰਿਸ਼ਤਾ ਹੋਵੇਗਾ ਹੋਰ ਮਜ਼ਬੂਤ, ਜਲਦ ਪੂਰਾ ਹੋ ਸਕਦਾ ਹੈ ਇਹ ਵਪਾਰਕ ਸਮਝੌਤਾ

Saturday, Dec 11, 2021 - 05:56 PM (IST)

ਨਵੀਂ ਦਿੱਲੀ - ਆਸਟ੍ਰੇਲਿਆ ਨਾਲ ਭਾਰਤ ਇਸ ਮਹੀਨੇ ਦੇ ਆਖ਼ਿਰ ਤੱਕ ਮਿੰਨੀ ਵਪਾਰਕ ਸਮਝੌਤਾ ਪੂਰਾ ਕਰ ਲਵੇਗਾ। ਇਸ ਡੀਲ ਨਾਲ ਦੋਵਾਂ ਦੇਸ਼ਾ ਦਾ ਰਿਸ਼ਤਾ ਮਜ਼ਬੂਤ ਹੋਣ ਦੀ ਸੰਭਾਵਨਾ ਹੈ। ਵਣਜ ਅਤੇ ਉਦਯੋਗ ਮੰਤਰਾਲੇ ਮੁਤਾਬਕ ਇਸ ਡੀਲ ਨੂੰ ਮਜ਼ਬੂਤ ਕਰਨ ਕਈ ਉਤਪਾਦਾਂ ਦੇ ਚਾਰਜ ਵਿਚ ਕਟੌਤੀ ਕੀਤੇ ਜਾਣ ਦੀ ਸੰਭਾਵਨਾ ਹੈ। ਭਾਰਤ ਇਸ ਮਹੀਨੇ ਦੇ ਆਖ਼ੀਰ ਤੱਕ ਆਸਟ੍ਰੇਲਿਆ ਅਤੇ ਯੂ.ਏ.ਈ. ਦੇ ਨਾਲ ਕੰਪ੍ਰੇਹੈਂਸਿਵ ਇਕਨਾਮਿਕ ਪਾਰਟਨਰਸ਼ਿਪ ਐਗਰੀਮੈਂਟ(ਸੀਪਾ) ਨੂੰ ਪੂਰਾ ਕਰ ਲਵੇਗਾ। ਇਸ ਦਾ ਐਲਾਨ ਅਗਲੇ ਮਹੀਨੇ ਕੀਤਾ ਜਾ ਸਕਦਾ ਹੈ। ਇਸ ਡੀਲ ਦੇ ਬਾਅਦ ਪੈਟਰੋਲੀਅਮ ਉਤਪਾਦ, ਦਵਾਈਆਂ, ਪਾਲਿਸ਼ਡ ਹੀਰੇ , ਸੋਨੇ ਦੇ ਗਹਿਣੇ , ਭੋਜਨ ਪਦਾਰਥਾਂ ਦੇ ਨਾਲ ਕਪੜਿਆਂ ਦੇ ਨਿਰਯਾਤ ਵਿਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਆਸਟ੍ਰੇਲਿਆ ਨਾਲ ਅਲਕੋਹਲ ਵਾਲੇ ਤਰਲ ਪਦਾਰਥਾਂ ਸਮੇਤ ਟ੍ਰਾਂਸ ਫੈਟ ਮੁਕਤ ਭੋਜਨ ਪਦਾਰਥਾਂ ਦੇ ਆਯਾਤ ਲਈ ਭਾਰਤ ਚਾਰਜ ਵਿਚ ਕਟੌਤੀ ਕਰ ਸਕਦਾ ਹੈ। ਭਾਰਤ ਡੀਲ ਤੋਂ ਬਾਅਦ ਭਾਰਤ ਆਸਟ੍ਰੇਲਿਆ ਤੋਂ ਕੋਲਾ, ਐੱਲ.ਐੱਨ.ਜੀ. ਅਮੁਮਿਨਾ ਅਤੇ ਖ਼ਾਸ ਤਰ੍ਹਾਂ ਦਾ ਸੋਨਾ ਆਯਤ ਕਰ ਸਕਦਾ ਹੈ। ਇਸ ਡੀਲ ਤੋਂ ਬਾਅਦ ਯੂ.ਏ.ਈ. ਦੇ ਰਸਤੇ ਅਫ਼ਰੀਕਾ ਦੇ ਬਾਜ਼ਾਰ ਵਿਚ ਭਾਰਤ ਦੀ ਪਹੁੰਚ ਆਸਾਨ ਹੋ ਜਾਵੇਗੀ।

ਇਹ ਵੀ ਪੜ੍ਹੋ : ਏਲਨ ਮਸਕ ਨੇ ਫਿਰ ਵੇਚੇ ਟੈਸਲਾ ਦੇ ਸ਼ੇਅਰ, ਇੱਕ ਦਿਨ 'ਚ 1,20,959 ਕਰੋੜ ਰੁਪਏ ਦਾ ਹੋਇਆ ਨੁਕਸਾਨ

ਜ਼ਿਕਰਯੋਗ ਹੈ ਕਿ ਵਣਜ ਅਤੇ ਉਦਯੋਗ ਮੰਤਰਾਲੇ ਮੁਤਾਬਕ ਇਸ ਸਾਲ ਅਪ੍ਰੈਲ-ਅਕਤੂਬਰ ਵਿਚ ਆਸਟ੍ਰੇਲਿਆ ਨੂੰ ਕੀਤੇ ਜਾਣ ਵਾਲੇ ਨਿਰਯਾਤ ਵਿਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 87.40 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਭਾਰਤ-ਆਸਟ੍ਰੇਲਿਆ ਦਰਮਿਆਨ ਵਪਾਰ ਵਿਚ ਸਾਲ ਦਰ ਸਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸਾਲ 2007 ਵਿਚ ਦੋਵਾਂ ਦੇਸ਼ਾਂ ਦਰਮਿਆਨ 10.12 ਅਰਬ ਡਾਲਰ ਦਾ ਕਾਰੋਬਾਰ ਹੋਇਆ ਸੀ ਜਿਹੜਾ ਕਿ ਪਿਛਲੇ ਸਾਲ ਭਾਵ ਸਾਲ 2020 ਤੱਕ ਵਧ ਕੇ 18.08 ਅਰਬ ਡਾਲਰ ਦਾ ਆਂਕੜਾ ਪਾਰ ਕਰ ਗਿਆ ਹੈ। ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਹੀ ਆਸਟ੍ਰੇਲਿਆ ਨੂੰ ਹੋਣ ਵਾਲਾ ਨਿਰਯਾਤ ਪਿਛਲੇ ਮਹੀਨੇ ਦੀ ਇਸੇ ਮਿਆਦ ਨਾਲੋਂ 424.88 ਫ਼ੀਸਦੀ ਦਾ ਵਾਧਾ ਦਰਜ ਕੀਤਾ ਹੈ। ਵਣਜ ਅਤੇ ਉਦਯੋਗ ਮੰਤਰਾਲੇ ਮੁਤਾਬਕ ਦੋਵਾਂ ਦੇਸ਼ਾਂ ਵਿਚਾਲੇ ਆਯਾਤ ਦੇ ਮੁਕਾਬਲੇ ਨਿਰਯਾਤ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਪਿਛਲੇ ਸਾਲ ਅਕਤੂਬਰ ਦੇ ਮੁਕਾਬਲੇ ਇਸ ਸਾਲ ਅਕਤਬੂਰ ਵਿਚ 122 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਸਾਲ ਅਕਤੂਬਰ ਵਿਚ 391.46 ਕਰੋੜ ਡਾਲਰ ਦਾ ਨਿਰਯਾਤ ਕੀਤਾ ਗਿਆ ਅਤੇ 44.97 ਕਰੋੜ ਡਾਲਰ ਦਾ ਆਯਾਤ ਕੀਤਾ ਗਿਆ। 

ਇਹ ਵੀ ਪੜ੍ਹੋ : ਨਹੀਂ ਚਲਿਆ ਰਕੇਸ਼ ਝੁਨਝੁਨਵਾਲਾ ਦਾ ਜਾਦੂ, Star Health ਨੇ ਕਰਵਾਇਆ ਨਿਵੇਸ਼ਕਾਂ ਦਾ ਨੁਕਸਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News