ਇੰਡੀਗੋ ਲੈ ਕੇ ਆਈ ਹੈ ਸ਼ਾਨਦਾਰ ਆਫਰ, 3499 ਰੁਪਏ ''ਚ ਕਰੋ ਵਿਦੇਸ਼ ਦਾ ਸਫਰ

02/18/2020 5:08:16 PM

ਨਵੀਂ ਦਿੱਲੀ—ਇੰਡੀਗੋ ਤੁਹਾਡੇ ਲਈ ਸ਼ਾਨਦਾਰ ਆਫਰ ਲੈ ਕੇ ਆਈ ਹੈ, ਜਿਸ 'ਚ 3499 ਰੁਪਏ 'ਚ ਟਿਕਟ ਬੁੱਕ ਕਰ ਵਿਦੇਸ਼ ਦੀ ਯਾਤਰਾ ਕਰ ਸਕਦੇ ਹਨ। ਇੰਡੀਗੋ ਅਬ੍ਰਾਡ ਸੇਲ ਦੀ ਸ਼ੁਰੂਆਤ 18 ਫਰਵਰੀ ਨੂੰ ਹੋਈ ਹੈ ਅਤੇ ਇਹ 21 ਫਰਵਰੀ ਤੱਕ ਚੱਲੇਗੀ। ਸੇਲ ਦੇ ਦੌਰਾਨ ਬੁੱਕ ਕੀਤੀ ਗਈ ਟਿਕਟ 'ਤੇ ਇਕ ਮਾਰਚ 2020 ਤੋਂ 30 ਸਤੰਬਰ ਤੱਕ ਯਾਤਰਾ ਕੀਤੀ ਜਾ ਸਕਦੀ ਹੈ।
2.5 ਲੱਖ ਸੀਟਾਂ ਸੇਲ ਲਈ ਰਿਜ਼ਰਵ ਏਅਰਲਾਈਨਸ ਵਲੋਂ ਕਿਹਾ ਗਿਆ ਕਿ ਸੇਲ ਲਈ ਇੰਟਰਨੈਸ਼ਨਲ ਫਲਾਈਟ 'ਚ 2.5 ਲੱਖ ਸੀਟਾਂ ਰਿਜ਼ਰਵ ਕੀਤੀਆਂ ਗਈਆਂ ਹਨ। ਇਸ ਏਅਰਲਾਈਨ ਦੀ ਗੱਲ ਕਰੀਏ ਤਾਂ ਇੰਡੀਗੋ ਦੀ ਰੋਜ਼ਾਨਾ ਵੱਖ-ਵੱਲ ਡੈਸਟੀਨੇਸ਼ਨ ਤੋਂ 1500 ਫਲਾਈਟ ਉਡਾਣ ਭਰਦੀ ਹੈ। ਇਸ ਦੀ ਸਰਵਿਸ 63 ਡੋਮੈਸਟਿਕ ਡੈਸਟੀਨੇਸ਼ਨ ਅਤੇ 24 ਇੰਟਰਨੈਸ਼ਨਲ ਡੈਸਟੀਨੇਸ਼ਨ ਲਈ ਉਪਲੱਬਧ ਹੈ। ਇਸ ਦੇ ਬੇੜੇ 'ਚ 250 ਤੋਂ ਜ਼ਿਆਦਾ ਜਹਾਜ਼ ਸ਼ਾਮਲ ਹਨ।
ਘੱਟ ਕਿਰਾਏ 'ਚ ਯੂਰਪ ਦੇ ਸਫਰ ਦੀ ਅਜੇ ਥੋੜ੍ਹੀ ਉਡੀਕ
ਇੰਡੀਗੋ ਨੇ ਹਾਲ ਹੀ 'ਚ ਲੰਬੀ ਦੂਰੀ ਦੀਆਂ ਵਿਦੇਸ਼ੀ ਉਡਾਣਾਂ ਲਈ ਡੁਅਲ-ਆਇਲ ਏਅਰਬਸ 330
ਏਅਰਕ੍ਰਾਫਟ ਨੂੰ ਉਤਾਰਨ ਦੀ ਯੋਜਨਾ ਰੱਦ ਕਰ ਦਿੱਤੀ ਹੈ। ਏਅਰਲਾਈਨ ਯੂਰਪ ਅਤੇ ਲੰਡਨ ਦੀਆਂ ਉਡਾਣਾਂ ਲਈ ਸਿੰਗਲ-ਆਇਲ 321 ਐਕਸ ਐੱਲ.ਆਰ.(ਐਕਸਟਰਾ ਲਾਂਗ ਰੇਂਜ) ਏਅਰਕ੍ਰਾਫਟ ਦੀ ਵਰਤੋਂ ਕਰ ਸਕਦੀ ਹੈ। ਇਹ ਜਹਾਜ਼ 2023-24 ਤੋਂ ਇੰਡੀਗੋ ਨੂੰ ਮਿਲਣੇ ਸ਼ੁਰੂ ਹੋ ਜਾਣਗੇ। ਇੰਡੀਗੋ ਦੇ ਬੇੜੇ 'ਚ ਜਦੋਂ ਇਹ ਜਹਾਜ਼ ਸ਼ਾਮਲ ਹੋਣਗੇ ਉਦੋਂ ਭਾਰਤ ਤੋਂ ਲੰਡਨ ਅਤੇ ਪੈਰਿਸ ਵਰਗੇ ਯੂਰਪ ਦੇ ਸ਼ਹਿਰਾਂ ਦਾ ਕਿਰਾਇਆ ਕਾਫੀ ਘੱਟ ਜਾਵੇਗਾ। ਹਾਲਾਂਕਿ ਇਸ ਲਈ ਫਿਲਹਾਲ ਤਿੰਨ ਸਾਲਾਂ ਦੀ ਉਡੀਕ ਕਰਨੀ ਪਵੇਗੀ।


Aarti dhillon

Content Editor

Related News