ਏਅਰ ਇੰਡੀਆ ਨੂੰ ਪਿੱਛੇ ਛੱਡ ਦੇਵੇਗੀ ਇੰਡੀਗੋ, ਜਹਾਜ਼ਾਂ ਨੂੰ ਲੈ ਕੇ ਕਰੇਗੀ ਇਹ ਸਭ ਤੋਂ ਵੱਡੀ ਡੀਲ!

06/05/2023 2:28:43 PM

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ 500 ਜਹਾਜ਼ ਖਰੀਦਣ ਜਾ ਰਹੀ ਹੈ। ਸੂਤਰਾਂ ਮੁਤਾਬਕ ਇਹ ਸੌਦਾ 50 ਅਰਬ ਡਾਲਰ ਦਾ ਹੋ ਸਕਦਾ ਹੈ। ਫਰਵਰੀ 'ਚ ਏਅਰ ਇੰਡੀਆ ਨੇ ਕਰੀਬ 470 ਜਹਾਜ਼ ਖਰੀਦਣ ਦਾ ਐਲਾਨ ਕੀਤਾ ਸੀ। ਇਸ ਤਰ੍ਹਾਂ ਇੰਡੀਗੋ ਦਾ ਸੌਦਾ ਏਅਰ ਇੰਡੀਆ ਤੋਂ ਵੀ ਵੱਡਾ ਹੈ। ਏਅਰ ਇੰਡੀਆ ਹੁਣ ਟਾਟਾ ਗਰੁੱਪ ਦਾ ਹਿੱਸਾ ਹੈ।

ਰਾਇਟਰਜ਼ ਦੀ ਰਿਪੋਰਟ ਮੁਤਾਬਕ, ਇੰਡੀਗੋ ਜਹਾਜ਼ ਬਣਾਉਣ ਵਾਲੀ ਯੂਰਪ ਦੀ ਕੰਪਨੀ ਏਅਰਬੱਸ ਤੋਂ ਲਗਭਗ ਨੈਰੋ ਬਾਡੀ ਦੇ ਕਰੀਬ 500 ਜਹਾਜ਼ ਖਰੀਦਣ ਵਾਲੀ ਹੈ। ਯੂਰਪੀ ਵਲੋਂ ਖਰੀਦੇ ਜਾਣ ਵਾਲੇ ਇਹ ਜਹਾਜ਼ ਏ-320 ਫੈਮਿਲੀ ਏਅਰਕ੍ਰਾਫਟ ਦੇ ਹੋਣਗੇ। ਏਅਰਬੱਸ ਦੀ ਹਾਲ ਹੀ ਵਿੱਚ ਪ੍ਰਕਾਸ਼ਿਤ ਸੂਚੀ ਦੇ ਅਨੁਸਾਰ, ਇਹ ਸੌਦਾ 50 ਅਰਬ ਡਾਲਰ ਦਾ ਹੋ ਸਕਦਾ ਹੈ ਪਰ ਏਅਰਲਾਈਨ ਉਦਯੋਗ ਵਿੱਚ ਜਹਾਜ਼ਾਂ ਦੀ ਵੱਡੀ ਖਰੀਦ 'ਤੇ ਭਾਰੀ ਛੋਟ ਦਿੱਤੀ ਜਾਂਦੀ ਹੈ। ਦੱਸ ਦੇਈਏ ਕਿ ਇੰਡੀਗੋ ਇਸ ਸੌਦੇ ਲਈ ਏਅਰਬੱਸ ਅਤੇ ਬੋਇੰਗ ਦੋਵਾਂ ਨਾਲ ਗੱਲਬਾਤ ਕਰ ਰਹੀ ਸੀ। ਜੇਕਰ ਇਸ ਸੌਦਾ ਪੱਕੇ ਤੌਰ ਤੇ ਹੋ ਜਾਂਦਾ ਹੈ ਤਾਂ ਇਹ ਹਵਾਬਾਜ਼ੀ ਇਤਿਹਾਸ ਦਾ ਸਭ ਤੋਂ ਵੱਡਾ ਸੌਦਾ ਹੋਵੇਗਾ।
 
ਸੂਤਰਾਂ ਮੁਤਾਬਕ ਏਅਰਬੱਸ ਅਤੇ ਅਮਰੀਕੀ ਕੰਪਨੀ ਬੋਇੰਗ ਇੰਡੀਗੋ ਨੂੰ 25 ਜਹਾਜ਼ ਵੇਚਣ ਲਈ ਵੱਖ-ਵੱਖ ਗੱਲਬਾਤ ਕਰ ਰਹੇ ਹਨ। ਇਹ ਜਹਾਜ਼ ਵਾਈਡ ਬਾਡੀ ਵਾਲੇ ਹੋਣਗੇ। ਏਅਰਬੱਸ ਨੇ A330neo ਅਤੇ Boeing the 787 ਦੀ ਪੇਸ਼ਕਸ਼ ਕੀਤੀ ਹੈ। ਇੰਡੀਗੋ ਦੇ ਮੁੱਖ ਕਾਰਜਕਾਰੀ ਪੀਟਰ ਐਲਬਰਸ, ਜੋ ਇਸਤਾਂਬੁਲ ਵਿੱਚ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਵਿੱਚ ਸ਼ਾਮਲ ਹੋ ਰਹੇ ਹਨ, ਨੇ ਇਸ ਸਬੰਧ ਵਿੱਚ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਏਅਰਬੱਸ ਅਤੇ ਬੋਇੰਗ ਨੇ ਵੀ ਇਸ ਸਬੰਧੀ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਘਰੇਲੂ ਬਾਜ਼ਾਰ 'ਚ ਇੰਡੀਗੋ ਦੀ 56 ਫ਼ੀਸਦੀ ਹਿੱਸੇਦਾਰੀ ਹੈ।


rajwinder kaur

Content Editor

Related News