ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ:ਅਫਰੀਕਾ ਤੇ ਮੱਧ ਏਸ਼ੀਆ ਦੀਆਂ 6 ਨਵੀਆਂ ਥਾਵਾਂ ਲਈ ਉਡਾਣਾਂ ਸ਼ੁਰੂ ਕਰੇਗੀ IndiGo
Friday, Jun 02, 2023 - 05:36 PM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਸਭ ਤੋਂ ਵੱਡੀ ਜਹਾਜ਼ ਕੰਪਨੀ ਇੰਡੀਗੋ ਇਸ ਸਾਲ ਨੈਰੋਬੀ, ਤਬਲੀਸੀ ਅਤੇ ਤਾਸ਼ਕੰਦ ਸਹਿਤ ਅਫਰੀਕਾ ਅਤੇ ਮੱਧ ਏਸ਼ੀਆ ਦੇ ਛੇ ਨਵੇਂ ਟਿਕਾਣਿਆਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਕੰਪਨੀ ਨੇ ਕਿਹਾ ਕਿ "ਵੱਡੇ ਪੈਮਾਨੇ 'ਤੇ" ਅੰਤਰਰਾਸ਼ਟਰੀ ਵਿਸਥਾਰ ਯੋਜਨਾਵਾਂ ਦੀ ਸ਼ੁਰੂਆਤ ਕਰਦੇ ਹੋਏ ਉਹ ਜੁਲਾਈ ਦੇ ਅਖੀਰ ਜਾਂ ਅਗਸਤ ਦੀ ਸ਼ੁਰੂਆਤ ਵਿੱਚ ਕੀਨੀਆ ਦੇ ਨੈਰੋਬੀ ਅਤੇ ਇੰਡੋਨੇਸ਼ੀਆ ਵਿੱਚ ਜਕਾਰਤਾ ਨੂੰ ਸਿੱਧੀਆਂ ਉਡਾਣਾਂ ਨਾਲ ਮੁੰਬਈ ਨੂੰ ਜੋੜ ਦੇਵੇਗੀ।
ਇਹ ਵੀ ਪੜ੍ਹੋ : ਬੈਕਾਂ 'ਚ ਪਏ 48,263 ਕਰੋੜ ਰੁਪਏ, ਕੀ ਤੁਹਾਡੇ ਤਾਂ ਨਹੀਂ? RBI ਨੇ ਸ਼ੁਰੂ ਕੀਤੀ 100 ਦਿਨ 100 ਭੁਗਤਾਨ' ਮੁਹਿੰਮ
ਇੰਡੀਗੋ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ, "ਦਿੱਲੀ ਨੂੰ ਅਗਸਤ ਵਿੱਚ ਤਬਲੀਸੀ (ਜਾਰਜੀਆ) ਅਤੇ ਬਾਕੂ (ਅਜ਼ਰਬਾਈਜਾਨ), ਸਤੰਬਰ ਵਿੱਚ ਤਾਸ਼ਕੰਦ (ਉਜ਼ਬੇਕਿਸਤਾਨ) ਅਤੇ ਅਲਮਾਟੀ (ਕਜ਼ਾਕਿਸਤਾਨ) ਲਈ ਸਿੱਧੀਆਂ ਉਡਾਣਾਂ ਦੁਆਰਾ ਜੋੜਿਆ ਜਾਵੇਗਾ। ਇਨ੍ਹਾਂ ਉਡਾਣਾਂ ਦੇ ਸ਼ੁਰੂ ਹੋਣ ਤੋਂ ਬਾਅਦ, ਇੰਡੀਗੋ ਆਪਣੇ ਸੰਚਾਲਨ ਰਾਹੀਂ ਕੁੱਲ 32 ਅੰਤਰਰਾਸ਼ਟਰੀ ਸਥਾਨਾਂ ਨੂੰ ਜੋੜੇਗਾ।
ਇਹ ਵੀ ਪੜ੍ਹੋ : ਏਲੋਨ ਮਸਕ ਮੁੜ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਬਰਨਾਰਡ ਅਰਨੌਲਟ ਤੋਂ ਖੋਹਿਆ ਨੰਬਰ ਇੱਕ ਦਾ ਤਾਜ