ਇੰਡੀਗੋ ਦਾ ਮੁਨਾਫਾ 75 ਫੀਸਦੀ ਘੱਟ ਕੇ ਪਹੁੰਚਿਆ 191 ਕਰੋੜ ਰੁਪਏ ''ਤੇ

01/23/2019 6:14:16 PM

ਨਵੀ ਦਿੱਲੀ— ਇੰਡੀਗੋ ਏਅਰਲਾਈਨ ਦਾ ਮੁਨਾਫਾ ਅਕਤੂਬਰ-ਦਸੰਬਰ ਤਿਮਾਹੀ 'ਚ 190.90 ਕਰੋੜ ਰੁਪਏ ਰਹਿ ਗਿਆ। ਇਹ 2017 ਦੀ ਇਸ ਤਿਮਾਹੀ ਤੋਂ 75 ਫੀਸਦੀ ਘੱਟ ਹੈ। ਉਸ ਸਮੇ 762 ਕਰੋੜ ਰੁਪਏ ਦਾ ਵਾਧਾ ਹੋਇਆ ਸੀ। ਹਵਾਈ ਤੇਲ ਮਹਿੰਗਾ ਹੋਣ ਅਤੇ ਡਾਲਰ ਦੇ ਮੁਕਾਬਲੇ ਰੁਪਏ 'ਚ ਗਿਰਾਵਟ ਕਾਰਨ ਏਅਰਲਾਈਨ ਦੇ ਮੁਨਾਫੇ 'ਚ ਗਿਰਾਵਟ ਆਈ ਹੈ।
ਇੰਡੀਗੋ ਦੇ ਆਪਰੇਸ਼ਨ ਤੋਂ ਰੇਵੇਨਿਊ 'ਚ 28.1 ਫੀਸਦੀ ਦਾ ਵਾਧਾ ਹੋਇਆ ਹੈ। ਅਕਤੂਬਰ-ਦਲੂੰਰ 2018 'ਚ ਰੇਵੇਨਿਊ 7,916.20 ਫੀਸਦੀ ਕਰੋੜ ਰੁਪਏ ਰਿਹਾ। 2017 ਦੀ ਇਸ ਤਿਮਾਹੀ 'ਚ ਰੇਵੇਨਿਊ 6,177.90 ਕਰੋੜ ਰੁਪਏ ਰਿਹਾ ਸੀ। ਅਤੇ ਇਨਕਮ 35.5ਫੀਸਦੀ ਵਧ ਕੇ 313.10 ਕਰੋੜ ਰੁਪਏ ਰਿਹਾ।
ਵਾਧਾ ਬਿਫੋਰ ਟੈਕਸ (ਪੀ.ਬੀ.ਟੀ) ਮਾਰਜਿਨ ਘੱਟ ਕੇ 2,4 ਫੀਸਦੀ ਰਹਿ ਗਈ ਹੈ। 2017 ਦੀ ਅਕਤੂਬਰ-ਦਸੰਬਰ ਤਿਮਾਹੀ 'ਚ ਇਹ 17.3 ਫੀਸਦੀ ਸੀ। ਐਬਿਟ ਮਾਰਜਿਨ 32.4 ਫੀਸਦੀ ਤੋਂ ਘੱਟ ਕੇ 21.2 ਫੀਸਦੀ ਰਹਿ ਗਿਆ ਹੈ।
2018 ਦੀ ਦਸੰਬਰ ਤਿਮਾਹੀ 'ਚ ਏਅਰਲਾਈਨ ਦਾ ਕਰਜ 1.8 ਫੀਸਦੀ 14,136.10 ਕਰੋੜ ਰੁਪਏ ਹੋ ਗਿਆ। 2017 ਦੀ ਦਸੰਬਰ ਤਿਮਾਹੀ 'ਚ ਕਰਜ਼ 13,887.40 ਕਰੋੜ ਰੁਪਏ ਸੀ।
ਇੰਡੀਗੋ ਨੇ ਬੀ.ਐੱਸ.ਈ. ਫਾਈਲਿੰਗ 'ਚ ਦੱਸਿਆ ਕਿ ਦਸੰਬਰ-ਤਿਮਾਹੀ 'ਚ ਆਨ ਟਾਈਨ ਪਰਫਾਰਮੇਂਸ 79.1 ਫੀਸਦੀ ਅਤੇ ਫਲਾਈਟ ਕੈਸਿਲੈਸ਼ਨ ਦੀ ਦਰ 0.45 ਫੀਸਦੀ ਰਹੀ।
 


Related News