ਇੰਡੀਗੋ ਦਾ ''ਵਿੰਟਰ'' ਤੋਹਫਾ, 6,399 ਰੁਪਏ ''ਚ ਕਰੋ ਦੁਬਈ ਦਾ ਸਫਰ!

Wednesday, Nov 21, 2018 - 03:47 PM (IST)

ਇੰਡੀਗੋ ਦਾ ''ਵਿੰਟਰ'' ਤੋਹਫਾ, 6,399 ਰੁਪਏ ''ਚ ਕਰੋ ਦੁਬਈ ਦਾ ਸਫਰ!

ਨਵੀਂ ਦਿੱਲੀ— ਇੰਡੀਗੋ ਨੇ ਹਵਾਈ ਮੁਸਾਫਰਾਂ ਨੂੰ ਆਕਰਸ਼ਤ ਕਰਨ ਦੇ ਮਕਸਦ ਨਾਲ 'ਵਿੰਟਰ' ਆਫਰ ਪੇਸ਼ ਕੀਤਾ ਹੈ। ਇਸ ਪ੍ਰੋਮੋਸ਼ਨਲ ਪੇਸ਼ਕਸ਼ ਤਹਿਤ ਕੰਪਨੀ ਵੱਲੋਂ ਘੱਟੋ-ਘੱਟ 899 ਰੁਪਏ 'ਚ ਘਰੇਲੂ ਤੇ 3,199 ਰੁਪਏ 'ਚ ਕੌਮਾਂਤਰੀ ਫਲਾਈਟ ਦੀ ਟਿਕਟ ਦਿੱਤੀ ਜਾ ਰਹੀ ਹੈ। ਗਾਹਕ ਇਸ ਲਈ 25 ਨਵੰਬਰ 2018 ਤਕ ਟਿਕਟ ਬੁੱਕ ਕਰਾ ਸਕਦੇ ਹਨ। ਕੰਪਨੀ ਨੇ ਇਸ ਪੇਸ਼ਕਸ਼ ਤਹਿਤ ਯਾਤਰਾ ਦੀ ਤਰੀਕ 6 ਦਸੰਬਰ 2018 ਤੋਂ 15 ਅਪ੍ਰੈਲ 2019 ਤਕ ਨਿਰਧਾਰਤ ਕੀਤੀ ਹੈ। ਯਾਤਰੀਆਂ ਨੂੰ ਰਵਾਨਗੀ ਦੀ ਮਿਤੀ ਤੋਂ ਘੱਟੋ ਘੱਟ 15 ਦਿਨ ਪਹਿਲਾਂ ਟਿਕਟ ਬੁੱਕ ਕਰਨੀ ਜ਼ਰੂਰੀ ਹੈ।

ਇਸ ਦਾ ਫਾਇਦਾ ਅੰਮ੍ਰਿਤਸਰ ਤੋਂ ਬੇਂਗਲੁਰੂ, ਦਿੱਲੀ, ਗੁਹਾਟੀ, ਮੁੰਬਈ, ਹੈਦਰਾਬਾਦ ਤੇ ਦੁਬਈ ਦੀ ਬੁਕਿੰਗ 'ਤੇ ਵੀ ਦਿੱਤਾ ਜਾ ਰਿਹਾ ਹੈ। ਇੰਡੀਗੋ ਦੀ ਵੈੱਬਸਾਈਟ 'ਤੇ ਦੇਖੇ ਗਏ ਆਫਰ ਮੁਤਾਬਕ, ਅੰਮ੍ਰਿਤਸਰ ਤੋਂ ਦੁਬਈ ਦੀ ਫਲਾਈਟ 6,399 ਰੁਪਏ 'ਚ ਬੁੱਕ ਕਰਨ ਦਾ ਮੌਕਾ ਮਿਲ ਰਿਹਾ ਹੈ। ਇਹ ਕਿਰਾਇਆ ਸਿਰਫ ਇਕ-ਪਾਸੇ ਦੀ ਯਾਤਰਾ ਲਈ ਹੋਵੇਗਾ, ਨਾਲ ਹੀ ਇਹ ਸੀਮਤ ਸੀਟਾਂ ਲਈ ਹੈ, ਯਾਨੀ ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਨੂੰ ਇਸ ਦਾ ਫਾਇਦਾ ਮਿਲੇ। ਉੱਥੇ ਹੀ ਅੰਮ੍ਰਿਤਸਰ-ਦਿੱਲੀ ਦੀ ਫਲਾਈਟ 1,999 ਰੁਪਏ, ਦਿੱਲੀ-ਮੁੰਬਈ ਦੀ ਫਲਾਈਟ 4,299 ਰੁਪਏ 'ਚ ਬੁੱਕ ਕੀਤੀ ਜਾ ਸਕਦੀ ਹੈ।
ਇਸੇ ਤਰ੍ਹਾਂ ਚੰਡੀਗੜ੍ਹ-ਦਿੱਲੀ ਦੀ ਫਲਾਈਟ 1,499 ਰੁਪਏ 'ਚ, ਚੰਡੀਗੜ੍ਹ-ਮੁੰਬਈ ਦੀ ਫਲਾਈਟ 3,999 ਰੁਪਏ 'ਚ ਬੁੱਕ ਕੀਤੀ ਜਾ ਸਕਦੀ ਹੈ। ਇੰਡੀਗੋ ਦੀ ਪੇਸ਼ਕਸ਼ ਸਿਰਫ ਨਾਨ-ਸਟਾਪ ਉਡਾਣਾਂ 'ਤੇ ਹੈ। ਇਸ ਦੇ ਇਲਾਵਾ ਹਵਾਈ ਅੱਡਾ ਚਾਰਜ ਤੇ ਸਰਕਾਰੀ ਟੈਕਸਾਂ 'ਤੇ ਕੋਈ ਛੋਟ ਨਹੀਂ ਮਿਲੇਗੀ, ਨਾ ਹੀ ਗਰੁੱਪ ਬੁਕਿੰਗ ਉਪਲੱਬਧ ਹੈ। ਕੰਪਨੀ ਵੱਲੋਂ 899 ਰੁਪਏ 'ਚ ਸਭ ਤੋਂ ਸਸਤੀ ਟਿਕਟ ਬਾਗਡੋਗਰਾ ਤੋਂ ਗੁਹਾਟੀ ਲਈ ਦਿੱਤੀ ਜਾ ਰਹੀ ਹੈ। ਕੌਮਾਂਤਰੀ ਮਾਰਗ ਲਈ ਚੇਨਈ ਤੋਂ ਕੋਲੰਬੋ ਦੀ ਟਿਕਟ 3,199 ਰੁਪਏ 'ਚ ਮਿਲ ਰਹੀ ਹੈ।


Related News