IndiGo ਨੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ! ਹੁਣ ਇਨ੍ਹਾਂ ਸੀਟਾਂ ਲਈ ਦੇਣੇ ਪੈਣਗੇ ਜ਼ਿਆਦਾ ਪੈਸੇ

01/09/2024 11:43:25 AM

ਬਿਜ਼ਨੈੱਸ ਡੈਸਕ : ਘਰੇਲੂ ਬਾਜ਼ਾਰ ਦੀ ਸਭ ਤੋਂ ਵੱਡੀ ਏਅਰਲਾਈਨਜ਼ ਕੰਪਨੀ ਇੰਡੀਗੋ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਆਪਣੀਆਂ ਕੁਝ ਚੁਣੀਆਂ ਹੋਈਆਂ ਸੀਟਾਂ 'ਤੇ ਕਿਰਾਏ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ 4 ਜਨਵਰੀ ਨੂੰ ਹੀ ਕਿਰਾਏ 'ਚ ਕਟੌਤੀ ਦਾ ਐਲਾਨ ਕੀਤਾ ਸੀ। ਇਹ ਫ਼ੈਸਲਾ ਕਾਸਟ ਏਅਰ ਫਿਊਲ ਫੀਸ (ਏ.ਟੀ.ਐੱਫ.) 'ਚ ਕਟੌਤੀ ਤੋਂ ਬਾਅਦ ਲਿਆ ਗਿਆ ਸੀ ਪਰ ਹੁਣ ਕੰਪਨੀ ਨੇ ਇਕ ਵਾਰ ਫਿਰ ਕੁਝ ਸੀਟਾਂ ਦੇ ਕਿਰਾਏ 'ਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਹੁਣ ਯਾਤਰੀਆਂ ਨੂੰ ਕੁਝ ਸੀਟਾਂ 'ਤੇ ਬੈਠਣ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਖ਼ਰਚ ਕਰਨੇ ਪੈਣਗੇ।

ਇਹ ਵੀ ਪੜ੍ਹੋ - ਸੋਨਾ-ਚਾਂਦੀ ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, ਡਿੱਗੀਆਂ ਕੀਮਤਾਂ, ਜਾਣੋ ਅੱਜ ਦੇ ਤਾਜ਼ਾ ਭਾਅ

ਜਾਣੋ ਕਿਹੜੀਆਂ ਸੀਟਾਂ ਲਈ ਤੁਹਾਨੂੰ ਵਾਧੂ ਚਾਰਜ ਦੇਣਾ ਪਵੇਗਾ

ਇਨ੍ਹਾਂ ਸੀਟਾਂ ਲਈ ਦੇਣਾ ਪਵੇਗਾ 2000 ਰੁਪਏ ਤੱਕ ਦਾ ਵਾਧੂ ਕਿਰਾਇਆ 
ਇੰਡੀਗੋ ਨੇ ਜਾਣਕਾਰੀ ਦਿੱਤੀ ਹੈ ਕਿ ਯਾਤਰੀਆਂ ਨੂੰ ਫਰੰਟ ਸੀਟ ਲਈ ਜ਼ਿਆਦਾ ਕਿਰਾਇਆ ਦੇਣਾ ਹੋਵੇਗਾ, ਜਿੱਥੇ ਲੇਗਰੂਮ ਦੇ ਨਾਲ ਐਕਸਐਲ ਸੀਟ ਹੁੰਦੀ ਹੈ। ਏਅਰਲਾਈਨ ਦੇ A320 ਜਾਂ A320neo ਜਹਾਜ਼ਾਂ ਦੀਆਂ 180 ਜਾਂ 186 ਸੀਟਾਂ ਵਿੱਚੋਂ, 18 ਅੱਗੇ XL ਸੀਟਾਂ ਹਨ। ਹੁਣ ਇਨ੍ਹਾਂ ਸੀਟਾਂ (ਵਿੰਡੋ ਸੀਟਾਂ) ਲਈ ਯਾਤਰੀ ਨੂੰ ਵੱਧ ਤੋਂ ਵੱਧ 2000 ਰੁਪਏ ਦਾ ਵਾਧੂ ਕਿਰਾਇਆ ਦੇਣਾ ਹੋਵੇਗਾ। ਫਰੰਟ ਮਿਡਲ ਸੀਟ ਲਈ ਯਾਤਰੀਆਂ ਨੂੰ ਹੁਣ 1500 ਰੁਪਏ ਤੱਕ ਦਾ ਵਾਧੂ ਕਿਰਾਇਆ ਦੇਣਾ ਹੋਵੇਗਾ। ਪਹਿਲਾਂ ਏਅਰਲਾਈਨਜ਼ ਇਨ੍ਹਾਂ ਸੀਟਾਂ ਲਈ 150 ਤੋਂ 1500 ਰੁਪਏ ਵਾਧੂ ਚਾਰਜ ਕਰਦੀਆਂ ਸਨ।

ਇਹ ਵੀ ਪੜ੍ਹੋ - OMG! ਉਡਾਣ ਦੌਰਾਨ ਹਵਾ 'ਚ ਖੁੱਲ੍ਹਿਆ ਜਹਾਜ਼ ਦਾ ਦਰਵਾਜ਼ਾ, 177 ਲੋਕ ਵਾਲ-ਵਾਲ ਬਚੇ, ਹੋਈ ਐਮਰਜੈਂਸੀ ਲੈਂਡਿੰਗ

ਫਿਊਲ ਚਾਰਜ ਲਿਆ ਸੀ ਵਾਪਸ 
ਦੇਸ਼ ਦੀ ਸਭ ਤੋਂ ਵੱਡੀ ਨਿੱਜੀ ਏਅਰਲਾਈਨ ਇੰਡੀਗੋ ਨੇ 4 ਜਨਵਰੀ ਨੂੰ ਹਵਾਈ ਈਂਧਨ ਦੀਆਂ ਕੀਮਤਾਂ 'ਚ ਕਟੌਤੀ ਕਰਨ ਤੋਂ ਬਾਅਦ ਫਿਊਲ ਚਾਰਜ ਲਗਾਉਣ ਦਾ ਫ਼ੈਸਲਾ ਵਾਪਸ ਲੈ ਲਿਆ ਸੀ। ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਕਮੀ ਤੋਂ ਬਾਅਦ ਸਰਕਾਰੀ ਤੇਲ ਕੰਪਨੀਆਂ ਨੇ ਹਵਾਈ ਈਂਧਨ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਹੈ, ਜਿਸ ਦਾ ਫ਼ਾਇਦਾ ਹੁਣ ਇੰਡੀਗੋ ਯਾਤਰੀਆਂ ਨੂੰ ਦੇ ਰਹੀ ਹੈ। ਕੰਪਨੀ ਦੇ ਇਸ ਐਲਾਨ ਤੋਂ ਬਾਅਦ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਇੰਡੀਗੋ ਦੇ ਕਿਰਾਏ 'ਚ 300 ਤੋਂ 1000 ਰੁਪਏ ਦੀ ਕਮੀ ਆਈ ਹੈ। ਏਅਰਲਾਈਨਾਂ ਦੀ ਸੰਚਾਲਨ ਲਾਗਤ ਵਿੱਚ ATF ਦੀ ਹਿੱਸੇਦਾਰੀ 40 ਫ਼ੀਸਦੀ ਤੱਕ ਹੋ ਸਕਦੀ ਹੈ।

ਇਹ ਵੀ ਪੜ੍ਹੋ - ਅਸਮਾਨੀ ਪੁੱਜੇ Dry Fruits ਦੇ ਭਾਅ, ਬਦਾਮ 680 ਤੇ ਪਿਸਤਾ 3800 ਰੁਪਏ ਪ੍ਰਤੀ ਕਿਲੋ ਹੋਇਆ, ਜਾਣੋ ਕਿਉਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News