ਇੰਜਣ 'ਚ ਖਰਾਬੀ ਕਾਰਨ ਰਸਤੇ 'ਚੋਂ ਵਾਪਸ ਪਰਤੀ ਇੰਡੀਗੋ ਦੀ ਮੁੰਬਈ ਤੋਂ ਬੈਂਗਲੁਰੂ ਜਾ ਰਹੀ ਫਲਾਈਟ

12/05/2019 5:02:31 PM

ਮੁੰਬਈ — ਇੰਡੀਗੋ ਦੇ NEO ਇੰਜਣ ਵਾਲੇ ਜਹਾਜ਼ਾਂ 'ਚ ਆ ਰਹੀ ਗੜਬੜੀ ਨੂੰ ਜੇਕਰ ਗੰਭੀਰਤਾ ਨਾਲ ਨਾ ਲਿਆ ਤਾਂ ਕੋਈ ਵੱਡਾ ਹਾਦਸਾ ਹੁੰਦੇ ਦੇਰ ਨਹੀਂ ਲੱਗੇਗੀ। ਹੁਣੇ ਜਿਹੇ ਇਕ ਵਾਰ ਫਿਰ ਇੰਡੀਗੋ ਦੁਆਰਾ ਸੰਚਾਲਿਤ ਏ320NEO ਜਹਾਜ਼ ਨੂੰ ਅੱਧ ਵਿਚਾਲੇ ਰਸਤੇ ਵਿਚੋਂ ਉਸ ਸਮੇਂ ਵਾਪਸ ਪਰਤਣਾ ਪਿਆ ਜਦੋਂ ਉਸ ਦੇ ਜਹਾਜ਼ ਦਾ ਇੰਜਣ ਹਵਾ 'ਚ ਕੰਬਣ ਲੱਗ ਗਿਆ। ਇਹ ਇੰਡੀਗੋ ਏਅਰਲਾਈਂਸ ਦਾ ਦੂਜਾ ਮਾਮਲਾ ਹੈ ਜਦੋਂ ਉਸ ਨੂੰ ਆਪਣੇ ਇੰਜਣ 'ਚ ਸਮੱਸਿਆ ਕਾਰਨ ਵਾਪਸ ਪਰਤਣਾ ਪਿਆ ਹੈ।

ਇੰਡੀਗੋ ਦੀ ਉਡਾਣ 6 ਈ -236 ਮੁੰਬਈ ਤੋਂ ਬੰਗਲੁਰੂ ਜਾ ਰਹੀ ਸੀ ਜਦੋਂ ਇਸ ਦੇ ਪਾਇਲਟ ਨੇ ਇਕ ਇੰਸਟਰੂਮੈਂਟ ਪੈਨਲ ਵਿਚ ਸਾਵਧਾਨੀ ਦੀ ਚਿਤਾਵਨੀ ਵੇਖ ਕੇ ਵਾਪਸ ਮੁੜਨ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ 2 ਦਸੰਬਰ ਨੂੰ ਵੀ ਚੇਨਈ ਤੋਂ ਹੈਦਰਾਬਾਦ ਜਾ ਰਹੀ ਇਕ ਹੋਰ ਇੰਡੀਗੋ ਏ320 ਨੀਯੋ ਨੂੰ ਵੀ ਇਸੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਜਹਾਜ਼ ਨੂੰ ਸੁਰੱਖਿਅਤ ਤਰੀਕੇ ਨਾਲ ਹੈਦਰਾਬਾਦ ਹਵਾਈ ਅੱਡੇ 'ਤੇ ਉਤਾਰ ਲਿਆ ਗਿਆ। ਉਤਰਣ ਤੋਂ ਬਾਅਦ ਵੀ ਇੰਜਣ ਵਿਚ ਕਾਂਬਾ ਮਹਿਸੂਸ ਕੀਤਾ ਗਿਆ।

ਇੰਡੀਗੋ ਨੇ ਇਕ ਬਿਆਨ ਵਿਚ ਕਿਹਾ,'ਇਕ ਇੰਡੀਗੋ ਏ320 ਨੀਯੋ ਜਹਾਜ਼ ਅੱਜ ਸਵੇਰੇ ਮੁੰਬਈ-ਬੰਗਲੌਰ ਦਾ ਸੰਚਾਲਨ ਕਰ ਰਿਹਾ ਸੀ। ਉਡਾਣ ਦੌਰਾਨ ਪਾਇਲਟ ਨੇ ਇਕ ਸਾਵਧਾਨੀ ਦਾ ਸੰਦੇਸ਼ ਦੇਖਿਆ। ਓਪਰੇਟਿੰਗ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹੋਏ ਹਵਾਈ ਜਹਾਜ਼ ਨੂੰ ਸਾਵਧਾਨੀ ਵਜੋਂ ਵਾਪਸ ਮੁੰਬਈ ਏਅਰਪੋਰਟ 'ਤੇ ਉਤਾਰ ਦਿੱਤਾ ਗਿਆ'।

ਇੰਡੀਗੋ ਨੇ ਕਿਹਾ ਕਿ ਪੀ ਐਂਡ ਡਬਲਯੂ ਇੰਜਨ ਦੇ ਮੁੱਦੇ ਦਾ 'ਭਵਿੱਖ ਦੀ ਸਮਰੱਥਾ 'ਤੇ ਅਸਰ ਪੈਣ ਦੀ ਸੰਭਾਵਨਾ ਹੈ', ਹਾਲਾਂਕਿ ਇਹ ਅਸਪਸ਼ਟ ਹੈ ਕਿ ਮੌਜੂਦਾ ਉਡਾਣ ਦੇ ਕਾਰਜਕ੍ਰਮ ਨੂੰ ਪ੍ਰਭਾਵਤ ਕੀਤਾ ਜਾਏਗਾ ਜਾਂ ਨਹੀਂ।
ਜਿਕਰਯੋਗ ਹੈ ਕਿ ਇਕ ਨਵੰਬਰ 2019 ਨੂੰ ਸ਼ਹਿਰੀ ਹਵਾਬਾਜ਼ੀ ਅਤੇ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਇੰਡੀਗੋ ਨੂੰ ਉਸਦੇ ਏ320 NEO ਕ੍ਰਮ ਦੇ ਸਾਰੇ 97 ਜਹਾਜ਼ਾਂ ਵਿਚ ਲੱਗੇ ਬਿਨਾਂ ਸੁਧਾਰ ਕੀਤੇ ਇੰਜਣਾਂ ਨੂੰ ਬਜਲਣ ਲਈ ਕਿਹਾ ਸੀ। ਰੈਗੂਲੇਟਰੀ ਨੇ ਕਿਹਾ ਕਿ ਇਨ੍ਹਾਂ ਨਾ ਬਦਲੇ ਜਾਣ ਦੀ ਸਥਿਤੀ ਵਿਚ ਜਹਾੜ ਖੜ੍ਹੇ ਕਰਨੇ ਹੋਣਗੇ।

ਡੀਜੀਸੀਏ ਨੇ ਏਅਰ ਲਾਈਨ ਨੂੰ ਹੁਕਮ ਦਿੱਤਾ ਹੈ ਕਿ ਜਨਵਰੀ ਦੇ ਅੰਤ ਤੱਕ ਸਾਰੇ ਪ੍ਰੇਸ਼ਾਨੀ ਵਾਲੇ ਪ੍ਰੈੱਟ ਐਂਡ ਵਿਟਨੀ ਇੰਜਣਾਂ ਨੂੰ ਤਬਦੀਲ ਕਰ ਦਿੱਤਾ ਜਾਵੇ ਨਹੀਂ ਤਾਂ ਇਹ ਜਹਾਜ਼ ਨੂੰ ਖੜ੍ਹਾ ਕਰਨਾ ਹੋਵੇਗਾ। ਫਿਲਹਾਲ ਏਅਰ ਲਾਈਨ ਇਨ੍ਹਾਂ ਜ਼ਰੂਰਤ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੀ ਹੈ।

ਇਸ ਦੌਰਾਨ, ਡੀਜੀਸੀਏ ਨੇ ਇੰਡੀਗੋ ਨੂੰ ਆਦੇਸ਼ ਦਿੱਤਾ ਹੈ ਕਿ ਉਹ ਆਪਣੇ ਸਾਰੇ ਏ 320neo ਏਅਰਕ੍ਰਾਫਟ ਨੂੰ ਬਿਨਾਂ ਕਿਸੇ ਸੋਧੇ ਇੰਜਣ ਨਾਲ ਬਦਲਣ ਵਾਲੇ ਨਵੇਂ ਬਿਲਡ ਏ 320neo ਏਅਰਕ੍ਰਾਫਟ ਨਾਲ ਤਬਦੀਲ ਕਰੇ ਜੋ ਏਅਰ ਲਾਈਨ ਏਅਰਬੇਸ ਨਾਲ ਚੱਲ ਰਹੇ ਇਕਰਾਰਨਾਮੇ ਦੇ ਹਿੱਸੇ ਵਜੋਂ ਸ਼ਾਮਲ ਹੈ। ਜਿਕਰਯੋਗ ਹੈ ਕਿ ਏਅਰਲਾਈਨ ਇਸ ਸਮੇਂ ਯੂਰਪੀਅਨ ਨਿਰਮਾਤਾ ਤੋਂ ਹਰ ਮਹੀਨੇ ਕਈ ਨਵੇਂ ਜਹਾਜ਼ ਪ੍ਰਾਪਤ ਕਰਦੀ ਹੈ।


Related News