ਇੰਡੀਗੋ ਵਿਵਾਦ : ਸਰਕਾਰ ਨੇ ਮੰਗਿਆ ਸਪੱਸ਼ਟੀਕਰਣ, ਅੱਜ ਹੋਵੇਗੀ ਬੋਰਡ ਦੀ ਮੁੱਖ ਬੈਠਕ

07/19/2019 1:01:41 PM

ਨਵੀਂ ਦਿੱਲੀ—ਸਭ ਤੋਂ ਵੱਡੀ ਘਰੇਲੂ ਏਅਰਲਾਈਨ ਕੰਪਨੀ ਇੰਡੀਗੋ ਦਾ ਸੰਚਾਲਨ ਕਰਨ ਵਾਲੀ ਇੰਟਰਗਲੋਬ ਐਵੀਏਸ਼ਨ ਦੇ ਬੋਰਡ ਦੀ ਮੁੱਖ ਬੈਠਕ ਹੋਣ ਜਾ ਰਹੀ ਹੈ। ਬੋਰਡ ਦੀ ਇਸ ਬੈਠਕ 'ਤੇ ਸਰਕਾਰ ਵੀ ਨਜ਼ਰ ਬਣਾਏ ਰੱਖੇਗੀ। ਇਸ ਬੈਠਕ 'ਚ ਵਿੱਤੀ ਨਤੀਜਿਆਂ 'ਤੇ ਵਿਚਾਰ ਕੀਤਾ ਜਾਵੇਗਾ। ਬੈਠਕ 'ਚ ਕੰਪਨੀ ਦੇ ਕੰਮਕਾਜ਼ 'ਚ ਸੰਚਾਲਨ ਨੂੰ ਲੈ ਕੇ ਪ੍ਰਮੋਟਰਾਂ ਦੇ ਵਿਚਕਾਰ ਵਿਵਾਦ 'ਤੇ ਵੀ ਚਰਚਾ ਹੋਵੇਗੀ। ਵਰਣਨਯੋਗ ਹੈ ਕਿ ਪਿਛਲੇ ਇਕ ਸਾਲ ਤੋਂ ਕੰਪਨੀ ਦੇ ਸਹਿ-ਸੰਸਥਾਪਕ ਅਤੇ ਪ੍ਰਮੋਟਰ ਰਾਕੇਸ਼ ਗੰਗਵਾਲ ਦਾ ਇਕ ਹੋਰ ਪ੍ਰਮੋਟਰ ਰਾਹੁਲ ਭਾਟੀਆ ਨਾਲ ਵਿਵਾਦ ਚੱਲ ਰਿਹਾ ਹੈ ਅਤੇ ਹੁਣ ਇਹ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ।
ਸਰਕਾਰ ਨੇ ਵੀ ਮੰਗਿਆ ਸਪੱਸ਼ਟੀਕਰਣ
ਵਧਦੇ ਵਿਵਾਦ ਦੇ ਕਾਰਨ ਕੰਪਨੀ ਮਾਮਲਿਆਂ ਦੇ ਮੰਤਰਾਲੇ ਨੇ ਵੀ ਕੰਪਨੀ ਤੋਂ 10 ਦਿਨਾਂ 'ਚ ਕਾਰਪੋਰੇਟ ਗਵਰਨੈਂਸ ਦੀ ਅਣਗਹਿਲੀ ਦੇ ਮਾਮਲੇ 'ਚ ਸਪੱਸ਼ਟੀਕਰਣ ਮੰਗਿਆ ਹੈ। ਸਰਕਾਰ ਨੇ ਕੰਪਨੀ ਕਾਨੂੰਨ-2013 ਦੀ ਧਾਰਾ 206 (ਚਾਰ) ਦੇ ਤਹਿਤ ਸਪੱਸ਼ਟੀਕਰਣ ਮੰਗਿਆ ਹੈ। ਗੰਗਵਾਲ ਨੇ ਇਸ ਦੇ ਬਾਰੇ 'ਚ ਪੂੰਜੀ ਬਾਜ਼ਾਰ ਰੇਗੂਲੇਟਰ ਭਾਰਤੀ ਪ੍ਰਤੀਭੂਤੀ ਅਤੇ ਰੇਗੂਲੇਟਰ ਬੋਰਡ ਤੋਂ ਸ਼ਿਕਾਇਤ ਕੀਤੀ ਸੀ। ਉਨ੍ਹਾਂ ਨੇ ਇਸ ਸ਼ਿਕਾਇਤ ਦੀ ਮੰਤਰਾਲੇ ਅਤੇ ਕੰਪਨੀ ਮਾਮਲਿਆਂ ਦੀ ਮੰਤਰੀ ਨਿਰਮਲਾ ਸੀਤਾਰਮਣ ਨੂੰ ਵੀ ਭੇਜੀ ਸੀ।
ਕੀ ਹੈ ਵਿਵਾਦ
ਗੰਗਵਾਲ ਅਤੇ ਭਾਟੀਆ ਦੇ ਵਿਚਕਾਰ ਟਕਰਾਅ ਉਦੋਂ ਸਾਹਮਣੇ ਆਇਆ ਜਦੋਂ ਗੰਗਵਾਲ ਨੇ ਕਾਰਪੋਰੇਟ ਕੰਟਰੋਲ ਦੇ ਮੁੱਦਿਆਂ ਨੂੰ ਲੈ ਕੇ ਬਾਜ਼ਾਰ ਰੈਗੂਲੇਟਰ ਸੇਬੀ ਨੂੰ ਚਿੱਠੀ ਲਿਖੀ। ਉਨ੍ਹਾਂ ਨੇ ਕਿਹਾ ਕਿ ਇੰਡੀਗੋ ਤੋਂ ਵਧੀਆ ਤਾਂ ਪਾਨ ਦੀ ਦੁਕਾਨ ਚੱਲਦੀ ਹੈ। ਇਸ ਦੇ ਬਾਅਦ ਭਾਟੀਆ ਕਿਸੇ ਸਰਕਾਰੀ ਏਜੰਸੀ ਤੋਂ ਕੰਪਨੀ ਦੀ ਬੈਲੇਸ਼ ਸ਼ੀਟ ਦੀ ਜਾਂਚ ਕਰਵਾਉਣ ਨੂੰ ਲੈ ਕੇ ਤਿਆਰ ਸਨ ਕਿਉਂਕਿ ਕੰਪਨੀ ਦੇ ਨਜ਼ਰੀਏ ਨਾਲ ਇਸ ਦੀ ਕਾਰਜਪ੍ਰਣਾਲੀ 'ਚ ਕੋਈ ਕਮੀ ਨਹੀਂ ਹੈ। ਦੱਸ ਦੇਈਏ ਕਿ ਇੰਡੀਗੋ 'ਚ 37 ਫੀਸਦੀ ਹਿੱਸੇਦਾਰੀ ਰਾਕੇਸ਼ ਗੰਗਵਾਲ ਦੀ ਹੈ ਜਦੋਂਕਿ ਰਾਹੁਲ ਭਾਟੀਆ ਗਰੁੱਪ ਦੀ 38 ਫੀਸਦੀ ਹਿੱਸੇਦਾਰੀ ਹੈ।


Aarti dhillon

Content Editor

Related News