ਇੰਡੀਗੋ ਨੇ ਨਵੀਆਂ ਉਡਾਣਾਂ ਦਾ ਕੀਤਾ ਐਲਾਨ

Wednesday, Mar 04, 2020 - 11:11 PM (IST)

ਇੰਡੀਗੋ ਨੇ ਨਵੀਆਂ ਉਡਾਣਾਂ ਦਾ ਕੀਤਾ ਐਲਾਨ

ਨਵੀਂ ਦਿੱਲੀ (ਯੂ. ਐੱਨ. ਅਾਈ.)-ਜਹਾਜ਼ ਸੇਵਾ ਕੰਪਨੀ ਇੰਡੀਗੋ ਨੇ ਦਿੱਲੀ, ਮੁੰਬਈ, ਬੇਂਗਲੁਰੂ, ਹੈਦਰਾਬਾਦ, ਚੇਨਈ ਅਤੇ ਕੋਲਕਾਤਾ ਸਮੇਤ ਵੱਖ-ਵੱਖ ਸ਼ਹਿਰਾਂ ’ਚ 15 ਨਵੀਆਂ ਉਡਾਣਾਂ ਦਾ ਐਲਾਨ ਕੀਤਾ ਹੈ। ਏਅਰਲਾਈਨ ਨੇ ਦੱਸਿਆ ਕਿ ਉਹ 29 ਮਾਰਚ ਤੋਂ ਬੇਂਗਲੁਰੂ-ਇੰਦੌਰ, ਮੁੰਬਈ-ਚੇਨਈ, ਦਿੱਲੀ-ਇੰਦੌਰ, ਚੇਨਈ-ਹੈਦਰਾਬਾਦ, ਹੈਦਰਾਬਾਦ-ਗੁਹਾਟੀ, ਕੋਲਕਾਤਾ-ਹੈਦਰਾਬਾਦ, ਹੈਦਰਾਬਾਦ-ਚੇਨਈ ਅਤੇ ਦਿੱਲੀ-ਹੈਦਰਾਬਾਦ ਮਾਰਗਾਂ ’ਤੇ ਨਵੀਆਂ ਉਡਾਣਾਂ ਸ਼ੁਰੂ ਕਰੇਗੀ। ਪਟਨਾ ਅਤੇ ਮੁੰਬਈ ਦਰਮਿਆਨ 15 ਮਈ ਤੋਂ ਅਤੇ ਬੇਂਗਲੁਰੂ ਅਤੇ ਜੈਪੁਰ ਦਰਮਿਆਨ 1 ਜੁਲਾਈ ਤੋਂ ਨਵੀਆਂ ਉਡਾਣਾਂ ਦੀ ਸ਼ੁਰੂਆਤ ਕੀਤੀ ਜਾਵੇਗੀ।


author

Karan Kumar

Content Editor

Related News