ਭਾਰਤ ਦੀ ਸਾਵਰੇਨ ਰੇਟਿੰਗ ''ਚ ਕਟੌਤੀ ਨਾਲ ਤੇਲ ਅਤੇ ਗੈਸ ਖੇਤਰ ਦੀਆਂ 6 ਕੰਪਨੀਆਂ ਦੀ ਰੇਟਿੰਗ ਵੀ ਘਟੀ

Wednesday, Jun 10, 2020 - 12:54 AM (IST)

ਭਾਰਤ ਦੀ ਸਾਵਰੇਨ ਰੇਟਿੰਗ ''ਚ ਕਟੌਤੀ ਨਾਲ ਤੇਲ ਅਤੇ ਗੈਸ ਖੇਤਰ ਦੀਆਂ 6 ਕੰਪਨੀਆਂ ਦੀ ਰੇਟਿੰਗ ਵੀ ਘਟੀ

ਮੁੰਬਈ (ਭਾਸ਼ਾ)-ਕੌਮਾਂਤਰੀ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਸ ਸਰਵਿਸ ਨੇ ਕਿਹਾ ਕਿ ਭਾਰਤ ਦੀ ਸਾਵਰੇਨ ਰੇਟਿੰਗ 'ਚ ਕਟੌਤੀ ਨਾਲ 6 'ਫਾਲੇਨ ਏਂਜਲ' ਤਿਆਰ ਹੋਏ ਹਨ। ਫਾਲੇਨ ਏਂਜਲ ਗੈਰ-ਵਿੱਤੀ ਖੇਤਰ ਦੀਆਂ ਅਜਿਹੀਆਂ ਕੰਪਨੀਆਂ ਨੂੰ ਕਹਿੰਦੇ ਹਨ, ਜਿਨ੍ਹਾਂ ਦੀ ਰੇਟਿੰਗ ਡਿੱਗ ਕੇ ਕਬਾੜ ਮੰਨੇ ਜਾਣ ਤੋਂ ਸਿਰਫ ਇਕ ਸਥਾਨ 'ਤੇ ਰਹਿ ਗਈ ਹੈ। ਦੂਜੇ ਸ਼ਬਦਾਂ 'ਚ ਜਿਨ੍ਹਾਂ ਕੰਪਨੀਆਂ ਨੂੰ ਨਿਵੇਸ਼ ਸ਼੍ਰੇਣੀ ਤੋਂ ਹਟਾ ਕੇ ਜੋਖਮਪੂਰਣ ਨਿਵੇਸ਼ ਸ਼੍ਰੇਣੀ 'ਚ ਰੱਖ ਦਿੱਤਾ ਜਾਂਦਾ ਹੈ, ਉਨ੍ਹਾਂ ਨੂੰ 'ਫਾਲੇਨ ਏਂਜਲ' ਕਹਿੰਦੇ ਹਨ। ਏਜੰਸੀ ਨੇ ਕਿਹਾ ਕਿ ਇਹ ਸਾਰੀਆਂ 6 ਕੰਪਨੀਆਂ ਜਨਤਕ ਖੇਤਰ ਦੀਆਂ ਤੇਲ ਅਤੇ ਗੈਸ ਖੇਤਰ ਦੀਆਂ ਹਨ ਅਤੇ ਇਨ੍ਹਾਂ ਨੂੰ 2021 ਤੱਕ 1 ਅਰਬ ਡਾਲਰ ਦੇ ਬਾਂਡ ਦਾ ਭੁਗਤਾਨ ਕਰਨਾ ਹੈ।

ਮੂਡੀਜ਼ ਨੇ ਕਿਹਾ ਕਿ ਜਨਤਕ ਖੇਤਰ ਦੀ ਇਨ੍ਹਾਂ 6 ਤੇਲ ਅਤੇ ਗੈਸ ਕੰਪਨੀਆਂ ਦੀ ਆਖਰੀ ਰੇਟਿੰਗ ਹੁਣ ਉਨ੍ਹਾਂ ਦੇ ਬੁਨਿਆਦੀ ਕਰਜ਼ਾ ਪ੍ਰੋਫਾਈਲ ਦੇ ਆਧਾਰ 'ਤੇ ਤੈਅ ਨਾ ਹੋ ਕੇ ਸਾਵਰੇਨ ਰੇਟਿੰਗ 'ਚ ਕਟੌਤੀ 'ਤੇ ਨਿਰਧਾਰਤ ਹੋਵੇਗੀ। ਰੇਟਿੰਗ ਏਜੰਸੀ ਨੇ ਕਿਹਾ ਕਿ 6 ਭਾਰਤੀਆਂ ਕੰਪਨੀਆਂ ਨੂੰ 'ਫਾਲੇਨ ਏਂਜਲ' ਦਾ ਦਰਜਾ ਦੇਣ ਤੋਂ ਬਾਅਦ ਇਨ੍ਹਾਂ ਦੀ ਗਿਣਤੀ ਏਸ਼ੀਆ 'ਚ ਵਧ ਕੇ 21 ਹੋ ਗਈ ਹੈ, ਜੋ ਹੁਣ ਤੱਕ ਸਭ ਤੋਂ ਜ਼ਿਆਦਾ ਹੈ। 'ਕੋਵਿਡ-19' ਮਹਾਮਾਰੀ ਅਤੇ ਭਾਰਤ ਦੀ ਸਾਵਰੇਨ ਰੇਟਿੰਗ 'ਚ ਕਟੌਤੀ ਕਾਰਣ ਇਨ੍ਹਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਨ੍ਹਾਂ 21 ਕੰਪਨੀਆਂ ਨੂੰ 2021 'ਚ ਮਚਿਓਰ ਹੋਣ ਵਾਲੇ ਬਾਂਡ ਦੇ ਰੂਪ 'ਚ 12.3 ਅਰਬ ਡਾਲਰ ਤੋਂ ਜ਼ਿਆਦਾ ਦਾ ਭੁਗਤਾਨ ਕਰਨਾ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ 2008 ਤੱਕ 'ਫਾਲੇਨ ਏਂਜਲ' ਦੀ ਸੂਚੀ 'ਚ ਚੀਨ ਦੀਆਂ ਕੰਪਨੀਆਂ ਜ਼ਿਆਦਾ ਰਹਿੰਦੀਆਂ ਸਨ ਪਰ ਉਸ ਤੋਂ ਬਾਅਦ ਭਾਰਤ ਅਤੇ ਦੱਖਣ ਕੋਰੀਆ ਦੀ ਹਿੱਸੇਦਾਰੀ ਵਧੀ ਹੈ।

ਇਹ ਹਨ 6 ਕੰਪਨੀਆਂ
ਏਜੰਸੀ ਨੇ ਕਿਹਾ ਕਿ ਇਨ੍ਹਾਂ 6 ਕੰਪਨੀਆਂ 'ਚ ਇੰਡੀਅਨ ਆਇਲ ਕਾਰਪੋਰੇਸ਼ਨ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ, ਆਇਲ ਇੰਡੀਆ, ਪੈਟਰੋਨੈਟ ਐੱਲ. ਐੱਨ. ਜੀ., ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਸ਼ਾਮਲ ਹਨ।


author

Karan Kumar

Content Editor

Related News